ਜਗ ਬਾਣੀ ਸੈਂਟਰ ਆਫ ਚੈੱਸ ਐਕਸੀਲੈਂਸ ਨੇ ਮਹਾਨਗਰ ''ਚ ਕਰਵਾਈ 10ਵੀਂ ਚੈੱਸ ਪ੍ਰਤੀਯੋਗਤਾ
Thursday, May 31, 2018 - 05:10 AM (IST)
ਆਵਰ ਕਾਲੜਾ, ਪਰਮਾਰਥ, ਮੁਕੁਲ ਸਿੰਘਲ, ਪਿਊਸ਼ ਗੋਇਲ ਅਤੇ ਰਾਮਪਾਲ ਚੈਂਪੀਅਨ
ਲੁਧਿਆਣਾ(ਵਿੱਕੀ)-ਸਾਵਰ ਗੋਇਲ ਨੇ ਅੰਡਰ-7, ਆਰਵ ਕਾਲੜਾ ਨੇ ਅੰਡਰ-9, ਪਰਮਾਰਥ ਨੇ ਅੰਡਰ-11, ਮੁਕੁਲ ਸਿੰਘਲ ਨੇ ਅੰਡਰ –13, ਪਿਉੂਸ਼ ਗੋਇਲ ਨੇ ਅੰਡਰ-15 ਅਤੇ ਰਾਮ ਪ੍ਰਕਾਸ਼ ਨੇ ਓਪਨ ਕੈਟਾਗਿਰੀ 'ਚ ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਬੀ. ਸੀ. ਐੱਮ. ਆਰੀਆ ਸੀਨੀ. ਸੈਕੰ. ਸਕੂਲ ਸ਼ਾਸਤਰੀ ਨਗਰ 'ਚ ਕਰਵਾਈ ਗਈ 10ਵੀਂ ਚੈੱਸ ਪ੍ਰਤੀਯੋਗਤਾ 'ਚ ਓਵਰਆਲ ਚੈਂਪੀਅਨ ਖਿਤਾਬ ਹਾਸਲ ਕੀਤਾ ਹੈ। ਇਸ ਪ੍ਰਤੀਯੋਗਤਾ ਵਿਚ 300 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਕੇਸਰੀ ਸੈਂਟਰ ਆਫ ਚੈੱਸ ਐਕਸੀਲੈਂਸ ਵਲੋਂ ਇਸ ਤੋਂ ਪਹਿਲਾਂ ਜਲੰਧਰ 'ਚ 9 ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਪ੍ਰਤੀਯੋਗਤਾ ਉਦਘਾਟਨ ਬੀ. ਸੀ. ਐੱਮ. ਆਰੀਆ ਸੀਨੀ. ਸੈਕੰ. ਸਕੂਲ ਦੀ ਪ੍ਰਬੰਧ ਸੰਮਤੀ ਪ੍ਰਧਾਨ ਰਜਿੰਦਰਪਾਲ ਸਿਆਲ ਅਤੇ ਪ੍ਰਬੰਧਕ ਕੇ. ਵੀ. ਕੇ. ਸਿਆਲ ਅਤੇ ਪਿੰ੍ਰ. ਡਾ. ਪਰਮਜੀਤ ਕੌਰ ਨੇ ਕੀਤਾ। ਸਮਾਪਨ ਸਾਮਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਲੁਧਿਆਣਾ ਤੋਂ ਲੋਕ ਸਭਾ ਸੰਸਦ ਮੈਂਬਰ ਰਵਨੀਤ ਬਿੱਟੂ, ਲੁਧਿਆਣਾ ਦੇ ਮੇਅਰ ਬਲਕਾਰ ਸੰਧੂ, ਵਿਧਾਇਕ ਸੰਜੇ ਤਲਵਾੜ ਅਤੇ ਖਾਧ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ 'ਜਗ ਬਾਣੀ' ਸਮੂਹ ਦੇ ਡਾਇਰੈਕਟਰ ਸ਼੍ਰੀ ਅਵਿਨਵ ਚੋਪੜਾ ਨੇ ਸਮਾਪਨ ਸਮਾਰੋਹ ਦੇ ਬਾਅਦ ਜੇਤੂ ਖਿਡਾਰੀਆਂ ਨੂੰ ਪੁਰਸਕਾਰ ਵੰਡੇ। ਪ੍ਰਤੀਯੋਗਤਾ ਦੌਰਾਨ ਸਾਬਕਾ ਮੰਤਰੀ ਮਲਕੀਤ ਦਾਖਾ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਵੀ ਸ਼ਾਮਲ ਹੋਏ। ਪ੍ਰਤੀਯੋਗਤਾ ਦੇ ਆਯੋਜਨ 'ਚ ਚੀਫ ਆਰਬੀਟਰ ਕੀਰਤੀ ਸ਼ਰਮਾ, ਕੰਵਰਜੀਤ ਸਿੰਘ, ਸੰਜੀਵ ਸ਼ਰਮਾ, ਅਮਿਤ ਸ਼ਰਮਾ, ਰੋਹਿਤ ਸ਼ਰਮਾ, ਵਿਕਾਸ ਸ਼ਰਮਾ, ਅਰਵਿੰਦਰਪ੍ਰੀਤ ਸਿੰਘ, ਵਸੁਧਾ ਸ਼ਰਮਾ, ਸ਼ਕਤੀ ਕੁਮਾਰ, ਈਸ਼ ਕੁਮਾਰ ਕਾਲੀਆ ਅਤੇ ਲੁਧਿਆਣਾ ਜ਼ਿਲਾ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸ਼ਰਮਾ ਅਤੇ ਖਜ਼ਾਨਚੀ ਮਨੀਸ਼ ਕੈੜਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਤੀਯੋਗਤਾ ਲਈ ਖੁਸ਼ੀ ਰਾਮ ਲੁਧਿਆਣਾ ਨੇ ਫੂਡ ਪਾਰਟਨਰ, ਗ੍ਰੀਨਲੈਂਡ ਸਕੂਲ ਨੇ ਬੇਵਰੇਜ ਪਾਰਟਨਰ, ਫਿਨਡਾਕ ਨੇ ਗਿਫਟ ਪਾਰਟਨਰ, ਬਿਗ ਐੱਫ. ਐੱਮ. ਨੇ ਰੇਡੀਓ ਪਾਰਟਨਰ, ਪੰਜਾਬ ਚੈੱਸ ਐਸੋਸੀਏਸ਼ਨ ਨੇ ਚੈੱਸ ਪਾਰਟਨਰ ਅਤੇ ਬਹਾਦਰ ਚੰਦ ਮੁੰਜਾਲ ਆਰੀਆ ਸੀਨੀ. ਸੈਕੰ. ਸਕੂਲ ਨੇ ਵੈਨਿਊੂ ਪਾਰਟਨਰ ਦੀ ਭੂਮਿਕਾ ਅਦਾ ਕੀਤੀ। ਇਸ ਤੋਂ ਇਲਾਵਾ ਅਲੈਕਸਾ ਟਰੈਵਲ ਮਾਰਟ ਦਾ ਵੀ ਪ੍ਰਤੀਯੋਗਤਾ ਦੇ ਆਯੋਜਨ ਵਿਚ ਵਿਸ਼ੇਸ਼ ਯੋਗਦਾਨ ਰਿਹਾ।
ਚੈੱਸ ਪ੍ਰਤੀਯੋਗਤਾ ਦੇ ਨਤੀਜੇ
ਅੰਡਰ-7
ਓਵਰਆਲ ਵਿਨਰ-ਸਾਵਰ ਗੋਇਲ
ਲੜਕੇ
ਪਹਿਲੇ- ਅਧਰਵ ਗੁਪਤਾ
ਦੂਜਾ- ਕ੍ਰਿਸ਼ਵ ਮਿੱਤਲ
ਤੀਜਾ- ਸਵਾਨਿਕ ਅਗਰਵਾਲ
ਲੜਕੀਆਂ
ਪਹਿਲਾ- ਸਮਾਰਾ ਬਾਲੀ
ਦੂਜਾ- ਮੀਨਲ ਜੈਨ
ਤੀਜਾ———
ਅੰਡਰ-9
ਓਵਰਆਲ ਵਿਨਰ- ਆਰਵ ਕਾਲੜਾ
ਲੜਕੇ
ਪਹਿਲਾ- ਹਰਸੀਸ ਸਿੰਘ
ਦੂਜਾ- ਤੇਜਵੀਰ ਸਿੰਘ
ਤੀਜਾ- ਗੁਣਰਾਜ ਸਿੰਘ ਮੱਕੜ
ਲੜਕੀਆਂ
ਪਹਿਲਾ- ਲਾਵੱਨਿਆ
ਦੂਜਾ- ਪ੍ਰਾਚੀ ਮਦਾਨ
ਅੰਡਰ-11
ਓਵਰਆਲ ਵਿਨਰ- ਪਰਮਾਰਥ
ਲੜਕੇ
ਪਹਿਲਾ- ਆਰੀਅਨ ਸੋਂਧੀ
ਦੂਜਾ- ਚਿਨਮਯ ਜੱਗਾ
ਤੀਜਾ– ਸ਼ਿਖਰ ਵਰਮਾ
ਲੜਕੀਆਂ
ਪਹਿਲਾ- ਪੂਸ਼ਾ ਨਾਨੋ ਸਹਿਗਲ
ਦੂਜਾ- ਸੀਆ ਅਗਨੀਹੋਤਰੀ
ਤੀਜਾ- ਗ੍ਰੇਸੀ ਸੋਨੀ
ਅੰਡਰ-13
ਓਵਰਆਲ ਵਿਨਰ- ਮੁਕੁਲ ਸਿੰਘਲ
ਲੜਕੇ
ਪਹਿਲਾ- ਤਨੁਸ਼ ਜਿੰਦਲ
ਦੂਜਾ- ਮਨੀ
ਤੀਜਾ- ਦਿਵਾਂਸ਼ ਨੇਗੀ
ਲੜਕੀਆਂ
ਪਹਿਲਾ- ਸੁਜਾਤਾ ਅਗਨੀਹੋਤਰੀ
ਦੂਜਾ- ਅਰਕਾ ਸੈਣੀ
ਤੀਜਾ- ਅਦਿਤੀ ਰਾਵਤ
ਅੰਡਰ-15
ਓਵਰਆਲ ਵਿਨਰ- ਪਿਊਸ਼ ਗੋਇਲ
ਪਹਿਲਾ- ਰੋਹਿਤ
ਦੂਜਾ- ਪ੍ਰਿਯਾਂਸ਼ੂ ਜੋਸ਼ੀ
ਤੀਜਾ- ਆਰੀਅਨ ਮਹਿਤਾ
ਲੜਕੀਆਂ
ਪਹਿਲਾ- ਰਿਧੀਮਾ
ਦੂਜਾ- ਪਰਲ
ਤੀਜਾ- ਚਹਿਕ
ਓਪਨ ਕੈਟਾਗਿਰੀ
ਓਵਰਆਲ ਵਿਨਰ- ਰਾਮ ਪ੍ਰਕਾਸ਼
ਲੜਕੇ
ਪਹਿਲਾ- ਸ਼ੁਭਮ ਸ਼ੁਕਲਾ
ਦੂਜਾ- ਸੰਜੀਵ ਕੁਮਾਰ ਸੂਦ
ਤੀਜਾ- ਆਸ਼ੂਤੋਸ਼ ਵਰਮਾ
ਲੜਕੀਆਂ
ਪਹਿਲਾ- ਨੰਦਿਨੀ ਕੈੜਾ
ਦੂਜਾ- ਦੀਪਤੀ ਸ਼ਰਮਾ
ਤੀਜਾ- ਸਿਮਰਨ ਕੁਕਰੇਜਾ
