ਚੈਂਪੀਅਨਸ ਟਰਾਫੀ ''ਚ ਭਾਰਤ ਦਾ ਪਹਿਲਾ ਮੈਚ ਜਾਪਾਨ ਨਾਲ

05/13/2018 9:30:01 AM

ਡੋਂਗਾਏ ਸਿਟੀ (ਬਿਊਰੋ)— ਸਾਬਕਾ ਚੈਂਪੀਅਨ ਭਾਰਤੀ ਹਾਕੀ ਟੀਮ ਪੰਜਵੀਂ ਮਹਿਲਾ ਏਸ਼ੀਅਨ ਚੈਂਪੀਅਨਸ ਟਰਾਫੀ ਵਿਚ ਐਤਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਸ਼ਵ ਦੀ 12ਵੇਂ ਨੰਬਰ ਦੀ ਮਜ਼ਬੂਤ ਜਾਪਾਨ ਟੀਮ ਵਿਰੁੱਧ ਕਰੇਗੀ। ਰਾਣੀ ਰਾਮਪਾਲ ਦੀ ਗੈਰ-ਹਾਜ਼ਰੀ ਵਿਚ ਸੀਨੀਅਰ ਮਹਿਲਾ ਟੀਮ ਦੀ ਕਮਾਨ ਸੰਭਾਲ ਰਹੀ ਡਿਫੈਂਡਰ ਸੁਨੀਤਾ ਲਾਕੜਾ ਤੇ ਉਪ ਕਪਤਾਨ ਸਵਿਤਾ ਨੇ ਜਾਪਾਨੀ ਟੀਮ ਵਿਰੁੱਧ ਚੰਗੇ ਨਤੀਜੇ ਦਾ ਭਰੋਸਾ ਜਤਾਇਆ ਹੈ। ਹਾਲਾਂਕਿ ਭਾਰਤ ਨੂੰ ਪਿਛਲੇ ਮੁਕਾਬਲਿਆਂ ਵਿਚ ਜਾਪਾਨ ਤੋਂ ਸਖਤ ਟੱਕਰ ਝੱਲਣੀ ਪਈ ਹੈ।

ਸਾਲ 2013 ਏਸ਼ੀਅਨ ਚੈਂਪੀਅਨਸ ਟਰਾਫੀ ਫਾਈਨਲ ਵਿਚ ਭਾਰਤੀ ਟੀਮ ਨੂੰ ਜਾਪਾਨ ਤੋਂ ਹਾਰ ਝੱਲਣੀ ਪਈ ਸੀ। ਸਾਲ 2016 ਦੇ ਸੈਸ਼ਨ ਵਿਚ ਹਾਲਾਂਕਿ ਭਾਰਤੀ ਮਹਿਲਾਵਾਂ ਨੇ ਪੂਲ ਗੇੜ ਵਿਚ ਜਾਪਾਨ ਨਾਲ 2-2 ਨਾਲ ਡਰਾਅ ਖੇਡਿਆ ਸੀ ਤੇ ਫਾਈਨਲ ਵਿਚ ਚੀਨ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਪਿਛਲੇ ਸਾਲ ਵੀ ਭਾਰਤ ਨੂੰ ਹਾਕੀ ਵਰਲਡ ਲੀਗ ਦੇ ਤੀਜੇ ਰਾਊਂਡ ਵਿਚ ਜਾਪਾਨ ਹੱਥੋਂ 0-2 ਨਾਲ ਹਾਰ ਮਿਲੀ ਸੀ ਪਰ ਭਾਰਤੀ ਮਹਿਲਾਵਾਂ ਨੇ ਇਸਦਾ ਬਦਲਾ ਫਿਰ ਏਸ਼ੀਆ ਕੱਪ ਵਿਚ ਲੈ ਲਿਆ ਤੇ ਟੂਰਨਾਮੈਂਟ ਦੀ ਮੇਜ਼ਬਾਨ ਤੇ ਸਾਬਕਾ ਚੈਂਪੀਅਨ ਜਾਪਾਨ ਨੂੰ ਹਰਾਇਆ।


Related News