ਸੈਮਸੰਗ ਦੇ ਇਨ੍ਹਾਂ ਸਮਾਰਟਫੋਨ ''ਤੇ ਮਿਲ ਰਿਹੈ 9000 ਰੁਪਏ ਤੱਕ ਦਾ ਕੈਸ਼ਬੈਕ

Tuesday, Jun 05, 2018 - 08:28 PM (IST)

ਨਵੀਂ ਦਿੱਲੀ—ਦੱਖਣੀ ਕੋਰੀਆਈ ਕੰਪਨੀ ਸੈਮਸੰਗ ਦੇ ਹਾਲੀਆ ਲਾਂਚ ਹੋਏ ਸਮਾਰਟਫੋਨ ਗਲੈਕਸੀ ਐੱਸ9 ਅਤੇ ਐÎਸ9 ਪਲੱਸ 'ਤੇ ਗਾਹਕਾਂ ਨੂੰ 9,000 ਰੁਪਏ ਦਾ ਕੈਸ਼ਬੇਕ ਆਫਰ ਮਿਲ ਰਿਹਾ ਹੈ। ਸੈਮਸੰਗ ਦੇ ਇਨ੍ਹਾਂ ਦੋਵਾਂ ਸਮਾਰਟਫੋਨਸ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੇ ਕ੍ਰੇਡਿਟ ਕਾਰਡ ਤੋਂ ਖਰੀਦਣ 'ਤੇ ਇਹ ਵੱਡਾ ਡਿਸਕਾਊਂਟ ਮਿਲ ਰਿਹਾ ਹੈ। ਇਸ ਸਾਲ ਫਰਵਰੀ ਮਹੀਨੇ 'ਚ ਸੈਮਸੰਗ ਨੇ ਗਲੈਕਸੀ ਐੱਸ9 ਅਤੇ ਐੱਸ9+ ਲਾਂਚ ਕੀਤੇ ਸਨ ਜੋ ਏ.ਆਰ. ਇਮੋਜੀ ਅਤੇ ਸਲੋਅ-ਮੋ ਸਮੇਤ ਕਈ ਬਿਹਤਰੀਨ ਫੀਚਰ ਨਾਲ ਆਉਂਦਾ ਹੈ।ਸੈਮਸੰਗ ਦੀ ਆਫੀਸ਼ਿਅਲ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਗਲੈਕਸੀ ਐੱਸ9 ਅਤੇ ਐੱਸ9+ ਦੇ ਸਾਰੇ ਵੇਰੀਐਂਟਸ ਨੂੰ 1 ਮਈ ਤੋਂ 30 ਜੂਨ ਵਿਚਾਲੇ ਆਈ.ਸੀ.ਆਈ.ਸੀ. ਬੈਂਕ ਦੇ ਕ੍ਰੇਡਿਟ ਕਾਰਡ ਦੀ ਮਦਦ ਨਾਲ ਖਰੀਦਣ 'ਤੇ ਗਾਹਕਾਂ ਨੂੰ 9000 ਗਾਹਕਾਂ ਦੇ ਡਿਸਕਾਊਂਟ ਮਿਲੇਗਾ।

 ਕੀਮਤ 
ਗਲੈਕਸੀ ਐੱਸ9 ਅਤੇ ਐੱਸ9 ਪਲੱਸ ਦੀ ਕੀਮਤ 57,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਗਲੈਕਸੀ ਐੱਸ9 ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 57,000 ਰੁਪਏ ਹੈ ਜਦਕਿ 256ਜੀ.ਬੀ. ਵੇਰੀਐਂਟ ਦੀ ਕੀਮਤ 65,900 ਰੁਪਏ ਹੈ। ਉੱਥੇ ਗੱਲ ਕਰੀਏ ਜੇਕਰ ਐੱਸ9 ਪਲੱਸ ਦੇ 64ਜੀ.ਬੀ. ਵੇਰੀਐਂਟ ਦੀ ਤਾਂ ਇਸ ਦੀ ਕੀਮਤ 64,900 ਰੁਪਏ ਹੈ, ਜਦਕਿ ਇਸ ਦੇ 256ਜੀ.ਬੀ. ਵੇਰੀਐਂਟ ਦੀ ਕੀਮਤ 72,900 ਰੁਪਏ ਹੈ। 


ਗਲੈਕਸੀ ਐੱਸ9 ਅਤੇ ਐੱਸ9 ਪਲੱਸ ਦੇ ਸਪੈਸੀਫਿਕੇਸ਼ਨਸ
ਸੈਮਸੰਗ ਗਲੈਕਸੀ ਐੱਸ9 'ਚ 5.8 ਇੰਚ ਦੀ ਸਕਰੀਨ ਦਿੱਤੀ ਗਈ ਹੈ ਅਤੇ ਪਲੱਸ 'ਚ 6.2 ਇੰਚ। ਦੋਵਾਂ ਦਾ resolution 2960x1440 ਪਿਕਸਲ ਹੈ। ਦੋਵੇਂ ਹੀ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 845 ਨਾਲ ਆਉਂਦੇ ਹਨ। ਗਲੈਕਸੀ ਐੱਸ9 'ਚ 4ਜੀ.ਬੀ. ਰੈਮ ਅਤੇ ਐੱਸ9 ਪਲੱਸ 'ਚ 6 ਜੀ.ਬੀ. ਰੈਮ ਦਿੱਤੀ ਗਈ ਹੈ। ਗਲੈਕਸੀ ਐੱਸ9 'ਚ 12 ਮੈਗਾਪਿਕਸਲ ਦੇ ਸਿੰਗਲ ਲੈਂਸ ਕੈਮਰੇ ਨਾਲ ਆਉਂਦਾ ਹੈ ਉੱਥੇ ਐੱਸ9 ਪਲੱਸ 12mp+12mp ਦੇ ਡਿਊਲ ਕੈਮਰੇ ਨਾਲ ਆਉਂਦਾ ਹੈ। ਇਨ੍ਹਾਂ ਦੋਵਾਂ 'ਚ 8 ਮੈਗਾਪਿਸਕਸ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ।


Related News