ਸਿਡਨੀ : ਸਕੂਲ ਇਮਾਰਤ ''ਚ ਲੱਗੀ ਅੱਗ, ਕੋਈ ਜ਼ਖਮੀ ਨਹੀਂ

05/20/2018 10:07:13 AM

ਸਿਡਨੀ (ਬਿਊਰੋ)— ਸਿਡਨੀ ਵਿਚ ਇਕ ਇਤਿਹਾਸਿਕ ਪ੍ਰਾਇਮਰੀ ਸਕੂਲ ਦੀ ਇਮਾਰਤ ਨੂੰ ਤੜਕਸਾਰ ਅਚਾਨਕ ਅੱਗ ਲੱਗ ਗਈ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਇਕ ਸ਼ੱਕੀ ਅੱਗ ਸੀ। ਅੱਗ ਪੈਰਾਮੈਟਾ ਪ੍ਰਾਇਮਰੀ ਸਕੂਲ ਵਿਚ ਜ਼ਮੀਨੀ ਪੱਧਰ 'ਤੇ ਲੱਗੀ ਸੀ ਅਤੇ ਤੇਜ਼ੀ ਨਾਲ ਪੂਰੀ ਇਮਾਰਤ ਵਿਚ ਫੈਲ ਗਈ ਸੀ। ਇਸ ਘਟਨਾ ਦੀ ਸੂਚਨਾ ਤੁਰੰਤ ਫਾਇਰ ਫਾਈਟਰਜ਼ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸ ਮਗਰੋਂ ਅੱਗ ਨੂੰ ਬੁਝਾਉਣ ਲਈ ਲੱਗਭਗ 70 ਫਾਇਰ ਫਾਈਟਰਜ਼ ਅਤੇ 16 ਟਰੱਕ ਮੌਕੇ 'ਤੇ ਮੌਜੂਦ ਸਨ।

PunjabKesari

ਅੱਗ ਇੰਨੀ ਭਿਆਨਕ ਸੀ ਕਿ ਸਕੂਲ ਦੀ ਪੂਰੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਅੱਗ ਅਤੇ ਬਚਾਅ ਟੀਮ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਗ ਭਿਆਨਕ ਸੀ ਅਤੇ ਇਮਾਰਤ ਦੀਆਂ ਉੱਪਰੀਆਂ ਮੰਜ਼ਿਲਾਂ ਤੱਕ ਫੈਲ ਗਈ ਸੀ। ਅਧਿਕਾਰੀਆਂ ਨੇ ਨੇੜੇ ਦੀ ਇਮਾਰਤ ਨੂੰ ਸੁਰੱਖਿਆ ਦੇ ਤੌਰ 'ਤੇ ਖਾਲੀ ਕਰਵਾ ਲਿਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪੂਰੀ ਇਮਾਰਤ ਸੜ ਰਹੀ ਸੀ। ਚੰਗੀ ਕਿਸਮਤ ਨਾਲ ਹਾਦਸੇ ਸਮੇਂ ਇਮਾਰਤ ਵਿਚ ਕੋਈ ਮੌਜੂਦ ਨਹੀਂ ਸੀ। ਹੁਣ ਸਾਈਟ ਨੂੰ ਮੁੜ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਨਵਾਂ ਪੈਰਾਮਾਟਾ ਪ੍ਰਾਇਮਰੀ ਸਕੂਲ ਅਗਲੇ ਸਾਲ ਖੋਲ੍ਹਿਆ ਜਾਵੇਗਾ। ਪੁਲਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਜੁੱਟ ਗਈ ਹੈ।


Related News