ਹੜਤਾਲ ਕਾਰਨ ਬੈਂਕ ਬੰਦ, ਏ. ਟੀ. ਐੈੱਮ. ਵੀ ਖਾਲੀ ਲੋਕ ਹੋਏ ਪ੍ਰੇਸ਼ਾਨ

Friday, Jun 01, 2018 - 01:21 AM (IST)

ਹੜਤਾਲ ਕਾਰਨ ਬੈਂਕ ਬੰਦ, ਏ. ਟੀ. ਐੈੱਮ. ਵੀ ਖਾਲੀ ਲੋਕ ਹੋਏ ਪ੍ਰੇਸ਼ਾਨ

ਬਾਰਨ(ਇੰਦਰ)-ਬੈਂਕ ਕਰਮਚਾਰੀਆਂ ਵੱਲੋਂ ਆਪਣੀਆਂ ਤਨਖਾਹਾਂ ਦੇ ਵਾਧੇ ਨੂੰ ਲੈ ਕੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਦੇਸ਼ ਭਰ ਦੇ ਬੈਂਕਾਂ ਵਾਂਗ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਬੈਂਕ ਬੰਦ ਰਹੇ। ਇਸ ਕਰ ਕੇ ਬੈਂਕਾਂ ਦੇ ਗਾਹਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੈਂਕ ਬੰਦ ਹੋਣ ਦੇ ਨਾਲ-ਨਾਲ ਬਹੁਤੇ ਏ. ਟੀ. ਐੱਮਜ਼. ਵਿਚ ਕੈਸ਼ ਨਾ ਹੋਣ ਕਾਰਨ ਲੋਕ ਵਾਪਸ ਮੁੜਦੇ ਵੇਖੇ ਗਏ।  ਬੈਂਕਾਂ ਵਿਚ ਪੁੱਜੇ ਬਹੁਤ ਸਾਰੇ ਗਾਹਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੜਤਾਲ ਬਾਰੇ ਪਤਾ ਨਹੀਂ ਸੀ, ਜਿਸ ਕਰ ਕੇ ਅਸੀਂ ਆ ਗਏ। ਗਾਹਕਾਂ ਦਾ ਕਹਿਣਾ ਹੈ ਕਿ ਬੈਂਕਾਂ ਦੇ ਬਾਹਰ ਦੋ ਦਿਨ ਪਹਿਲਾਂ ਨੋਟਿਸ ਲਾਇਆ ਹੁੰਦਾ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਨੋਟਬੰਦੀ ਕਰ ਕੇ ਲੋਕਾਂ ਨੂੰ ਬੈਂਕ ਅੱਗੇ ਕਈ-ਕਈ ਦਿਨ ਕਤਾਰਾਂ ਵਿਚ ਖੜ੍ਹਾ ਕਰੀ ਰੱਖਿਆ ਤੇ ਹੁਣ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਕਰ ਕੇ ਬੰਦ ਰਹਿਣ ਕਾਰਨ ਫਿਰ ਸਾਨੂੰ ਪਿਛਲਾ ਦੌਰ ਯਾਦ ਆ ਜਾਂਦਾ ਹੈ। ਬੈਂਕਾਂ ਅੰਦਰ ਚੱਲ ਰਹੀ ਦੋ ਰੋਜ਼ਾ ਹੜਤਾਲ ਨੇ ਬਾਜ਼ਾਰਾਂ ਦੀ ਰੌਣਕ 'ਤੇ ਵੀ ਕਾਫੀ ਅਸਰ ਪਾਇਆ ਹੈ। ਅੰਤਾਂ ਦੀ ਪੈ ਰਹੀ ਗਰਮੀ ਕਾਰਨ ਪਹਿਲਾਂ ਹੀ ਕਾਰੋਬਾਰੀਆਂ ਦੇ ਕੰਮ ਕਾਫੀ ਪ੍ਰਭਾਵਿਤ ਹੋਏ ਪਏ ਹਨ, ਉਥੇ ਬੰਦ ਬੈਂਕਾਂ ਨਾਲ ਰਹਿੰਦੀ ਕਸਰ ਵੀ ਪੂਰੀ ਹੋ ਗਈ ਹੈ।


Related News