ਅੰਕਿਤਾ ਫਰੈਂਚ ਓਪਨ ਕੁਆਲੀਫਾਇਰ ਤੋਂ ਬਾਹਰ

05/23/2018 9:58:00 AM

ਪੈਰਿਸ (ਬਿਊਰੋ)— ਭਾਰਤ ਦੀ ਅੰਕਿਤਾ ਰੈਨਾ ਪਹਿਲੇ ਦੌਰ 'ਚ ਰੂਸ ਦੀ ਯੇਵਗੇਨੀਆ ਰੋਡਿਨਾ ਦੇ ਖਿਲਾਫ ਸਿੱਧੇ ਸੈਟਾਂ 'ਚ ਹਾਰ ਦੇ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਲੀਫਾਇਰ ਤੋਂ ਬਾਹਰ ਹੋ ਗਈ। 

ਭਾਰਤੀ ਖਿਡਾਰਨ ਨੂੰ ਸਿੱਧੇ ਸੈਟਾਂ 'ਚ 3-6, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੱਲ ਸੁਮਿਤ ਨਾਗਲ ਨੂੰ ਵੀ ਪੁਰਸ਼ ਸਿੰਗਲ ਕੁਆਲੀਫਾਇਰ ਦੇ ਪਹਿਲੇ ਦੌਰ 'ਚ ਸਲੋਵਾਕੀਆ ਦੇ ਮਾਰਟਿਨ ਕਲਿਜਾਨ ਦੇ ਖਿਲਾਫ 4-6, 6-4, 6-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਯੁਕੀ ਭਾਂਬਰੀ ਨੂੰ ਚੋਟੀ ਦੇ 100 'ਚ ਸ਼ਾਮਲ ਹੋਣ ਦੇ ਕਾਰਨ ਸਿੰਗਲ ਦੇ ਮੁੱਖ ਡਰਾਅ 'ਚ ਸਿੱਧੇ ਪ੍ਰਵੇਸ਼ ਮਿਲਿਆ ਹੈ।


Related News