ਲਾਹਿੜੀ ਦੀ ਨਿਰਾਸ਼ਾਜਨਕ ਸ਼ੁਰੂਆਤ

05/04/2018 5:26:04 PM

ਚਾਰਲੋਟ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਵੇਲਸ ਫਾਰਗੋ ਗੋਲਫ ਟੂਰਨਾਮੈਂਟ ਦੇ ਸ਼ੁਰੂਆਤੀ ਦਿਨ ਪੰਜ ਓਵਰ 76 ਦਾ ਖਰਾਬ ਕਾਰਡ ਖੇਡ ਕੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪਹਿਲੇ ਦਿਨ ਅੰਤਿਮ ਤਿੰਨ ਹੋਲ 'ਚ ਚਾਰ ਸ਼ਾਟ ਡਰਾਪ ਕਰ ਦਿੱਤੇ।

ਹੁਣ ਉਨ੍ਹਾਂ ਨੂੰ ਜੇਕਰ ਕਟ 'ਚ ਜਗਾ ਬਣਾਏ ਰਖਣੀ ਹੈ ਤਾਂ ਉਨ੍ਹਾਂ ਨੂੰ ਦੂਜੇ ਦੌਰ 'ਚ ਚੰਗਾ ਕਾਰਡ ਖੇਡਣਾ ਹੋਵੇਗਾ। ਅਜੇ ਲਾਹਿੜੀ ਸੰਯੁਕਤ ਤੌਰ 'ਤੇ 128ਵੇਂ ਸਥਾਨ 'ਤੇ ਹਨ। ਜਦਕਿ ਟਾਈਗਰ ਵੁਡਸ ਨੇ ਕਵੇਲ ਹੋਲੋ 'ਚ 6 ਸਾਲ ਦੀ ਗ਼ੈਰ ਹਾਜ਼ਰੀ ਦੇ ਬਾਅਦ ਵਾਪਸੀ ਕੀਤੀ, ਉਨ੍ਹਾਂ ਨੇ 71 ਦਾ ਕਾਰਡ ਖੇਡਿਆ ਜਿਸ ਨਾਲ ਉਹ ਸੰਯੁਕਤ 34ਵੇਂ ਸਥਾਨ 'ਤੇ ਚਲ ਰਹੇ ਹਨ।  


Related News