ਲਾਹਿੜੀ ਸੰਯੁਕਤ 20ਵੇਂ ਸਥਾਨ ''ਤੇ

05/20/2018 10:26:00 AM

ਡੈਲਾਸ (ਬਿਊਰੋ)— ਭਾਰਤ ਦੇ ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਚਾਰ ਅੰਡਰ 67 ਦੇ ਸਕੋਰ ਦੇ ਨਾਲ ਏ.ਟੀ. ਐਂਡ ਟੀ ਬਾਇਰਨ ਨੇਲਸਨ ਗੋਲਫ ਚੈਂਪੀਅਨਸ਼ਿਪ 'ਚ ਸੰਯੁਕਤ 20ਵੇਂ ਸਥਾਨ 'ਤੇ ਚਲ ਰਹੇ ਹਨ।

ਲਾਹਿੜੀ ਨੇ ਪੰਜ ਬਰਡੀ ਕੀਤੀ ਪਰ ਉਹ ਇਕ ਬੋਗੀ ਵੀ ਕਰ ਗਏ। ਉਨ੍ਹਾਂ ਦਾ ਕੁਲ ਸਕੋਰ 7 ਅੰਡਰ ਹੈ। ਪਹਿਲੇ ਦੌਰ 'ਚ 10 ਅੰਡਰ 61 ਦਾ ਪੀ.ਜੀ.ਏ. ਕਰੀਅਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਮਾਰਕ ਲੀਸ਼ਮੈਨ ਦੂਜੇ ਦੌਰ 'ਚ ਪੰਜ ਅੰਡਰ 66 ਦੇ ਸਕੋਰ ਦੇ ਨਾਲ ਚੋਟੀ 'ਤੇ ਚਲ ਰਹੇ ਹਨ।


Related News