ਖੇਤਾਂ ''ਚ ਲੱਗੀ ਅੱਗ ਨਾਲ ਸੜੇ ਪਸ਼ੂ

Tuesday, May 15, 2018 - 01:32 AM (IST)

ਖੇਤਾਂ ''ਚ ਲੱਗੀ ਅੱਗ ਨਾਲ ਸੜੇ ਪਸ਼ੂ

ਕਾਲਾ ਅਫ਼ਗਾਨਾ, (ਬਲਵਿੰਦਰ)- ਪਿੰਡ ਪੰਨਵਾਂ ਵਿਖੇ ਕਿਸੇ ਵਿਅਕਤੀ ਵੱਲੋਂ ਆਪਣੇ ਖੇਤਾਂ ਵਿਚ ਲਾਈ ਅੱਗ ਕਾਰਨ ਨਾਲ ਲੱਗਦੇ ਪਿੰਡ ਮਲਕਵਾਲ ਦੇ ਮੱਖਣ ਮਸੀਹ ਪੁੱਤਰ ਦੀਪੋ ਮਸੀਹ ਅਤੇ ਦਲਬੀਰ ਮਸੀਹ ਪੁੱਤਰ ਦੀਪੋ ਮਸੀਹ ਦੇ ਡੇਰੇ 'ਤੇ ਮੌਜੂਦ ਪਸ਼ੂ, ਤੂੜੀ ਅਤੇ ਛਾਂ ਲਈ ਬਣਾਇਆ ਆਰਜ਼ੀ ਵਰਾਂਡਾ ਅੱਗ ਦੀ ਲਪੇਟ ਵਿਚ ਆ ਗਿਆ ਹੈ। 
ਮੱਖਣ ਮਸੀਹ ਅਤੇ ਦਲਬੀਰ ਮਸੀਹ ਨੇ ਦੱਸਿਆ ਕਿ ਬੀਤੇ ਦਿਨ 12 ਵਜੇ ਦੇ ਕਰੀਬ ਪਿੰਡ ਪੰਨਵਾਂ ਵੱਲੋਂ ਕਿਸੇ ਵਿਅਕਤੀ ਨੇ ਆਪਣੇ ਖੇਤਾਂ ਵਿਚ ਤੂੜੀ ਬਣਾਉਣ ਤੋਂ ਬਾਅਦ ਬਚੇ ਨਾੜ ਨੂੰ ਅੱਗ ਲਾਈ ਹੋਈ ਸੀ, ਜਿਸ ਨਾਲ ਸਾਡੇ ਡੇਰੇ 'ਤੇ ਮੌਜੂਦ ਪਸ਼ੂਆਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਅਤੇ  ਕਾਫ਼ੀ ਨੁਕਸਾਨ ਹੋਇਆ ਹੈ। 
ਉਨ੍ਹਾਂ ਦੱਸਿਆ ਕਿ ਇਸਦੇ ਨਾਲ ਸਾਡੀ ਤੂੜੀ ਵਾਲੇ ਮੂਸਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ, ਜੋ ਕਿ ਅੱਗ ਲੱਗਣ ਕਾਰਨ ਸਾਰੀ ਸੜ ਗਈ ਹੈ। ਇਸ ਲੱਗੀ ਅੱਗ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਬੁਝਾ ਕੇ ਜ਼ਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਹੈ।


Related News