ਛੇੜਛਾੜ ਅਤੇ ਕੁੱਟ-ਮਾਰ ਦੇ ਦੋਸ਼ ''ਚ ਪਤੀ-ਪਤਨੀ ਖਿਲਾਫ ਕੇਸ ਦਰਜ

04/25/2018 1:09:13 PM

ਪਟਿਆਲਾ (ਬਲਜਿੰਦਰ)—ਥਾਣਾ ਕੋਤਵਾਲੀ ਦੀ ਪੁਲਸ ਨੇ  ਛੇੜਛਾੜ ਅਤੇ ਕੁੱਟ-ਮਾਰ ਦੇ ਦੋਸ਼ ਵਿਚ ਹਰਸ਼ ਗਰਗ ਪੁੱਤਰ ਜਗਦੀਸ਼ ਗਰਗ ਅਤੇ ਉਸ ਦੀ ਪਤਨੀ ਕਵਿਤਾ ਵਾਸੀ ਮੰਗਲ ਦਾਸ ਧਰਮਪੁਰਾ ਬਜ਼ਾਰ ਪਟਿਆਲਾ ਖਿਲਾਫ ਕੇਸ ਦਰਜ ਕੀਤਾ ਹੈ। ਮਧੂ ਠਾਕਰ ਵਾਸੀ ਬਗੀਚੀ ਮੰਗਲ ਦਾਸ ਧਰਮਪੁਰਾ ਬਾਜ਼ਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਉਸ ਦਾ ਪਤੀ ਛੁਡਾਉਣ ਲਈ ਆਇਆ ਤਾਂ ਉਸ ਦੀ ਵੀ ਕੁੱਟ-ਮਾਰ ਕੀਤੀ। ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਝਗੜਾ ਪੁਰਾਣੀ ਰੰਜਸ਼ ਕਾਰਨ ਹੋਇਆ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News