ਅਧਿਕਾਰੀਆਂ ਦੇ ਕਮਰੇ ਕੂਲ, ਆਈ.ਸੀ.ਯੂ.'ਚ ਮਰੀਜ਼ ਗਰਮੀ ਕਾਰਨ ਪਰੇਸ਼ਾਨ

05/28/2018 4:51:03 PM

ਜਲੰਧਰ (ਸ਼ੌਰੀ)— ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਦੇ ਕਮਰਿਆਂ 'ਚ ਤਾਂ ਏ.ਸੀ. ਕੂਲਿੰਗ ਦੇ ਰਹੇ ਹਨ, ਪਰ ਟਰੋਮਾ ਵਾਰਡ 'ਚ ਮਰੀਜ਼ਾਂ ਦੇ ਲਈ ਲੱਗੇ ਏ.ਸੀ ਦੀ ਸਰਵਿਸ ਕਰਵਾਉਣਾ ਅਧਿਕਾਰੀ ਭੁੱਲ ਚੁੱਕੇ ਹਨ। ਹਾਲਤ ਤਾਂ ਇਹ ਹੈ ਕਿ ਕਿ ਟਰੋਮਾ ਵਾਰਡ ਦੀ ਪਹਿਲੀ ਮੰਜ਼ਿਲ ਸਥਿਤ ਆਈ.ਸੀ.ਯੂ. ਵਾਰਡ ਜਿੱਥੇ ਗੰਭੀਰ ਮਰੀਜ਼ ਇਲਾਜ ਦੇ ਲਈ ਦਾਖਲ ਹੁੰਦੇ ਹਨ, 'ਚ ਲੱਗੇ 6 ਏ.ਸੀ. ਖਰਾਬ ਹਾਲਾਤ 'ਚ ਹਨ। 2 ਏ.ਸੀ. ਤਾਂ ਚਲਦੇ ਹਨ ਪਰ ਕੂਲਿੰਗ ਨਹੀਂ ਕਰਦੇ ਅਤੇ ਬਾਕੀ ਦੇ ਖਸਤਾ ਹਾਲ ਹੋਏ ਹਨ। ਪੱਖੇ ਵੀ ਗਰਮ  ਹਵਾ ਦਿੰਦੇ ਹਨ। 
15-16 ਡਾਕਟਰਾਂ ਨੇ ਇਕੱਠੀ ਕੀਤੀ ਰਕਮ
ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਟਰੋਮਾ ਵਾਰਡ 'ਚ ਡਾਕਟਰ ਦੇ ਕਮਰੇ 'ਚ ਲੱਗਿਆ ਏ.ਸੀ. ਖਰਾਬ ਹੋਣ ਦੇ ਕਾਰਨ ਡਿਊਟੀ ਦੇ ਦੌਰਾਨ ਇੱਥੇ ਬੈਠਣ ਵਾਲੇ ਡਾਕਟਰ ਨੂੰ ਗਰਮੀ ਨਾਲ ਬੇਹਾਲ ਹੋਣਾ ਪਿਆ ਸੀ। ਇਸ ਬਾਰੇ 'ਚ ਮੈਡੀਕਲ ਸੁਪਰੀਡੈਂਟ ਦਫਤਰ 'ਚ ਕਹਿਣ ਦੇ ਬਾਅਦ ਵੀ ਏ.ਸੀ. ਨਹੀਂ ਲੱਗਿਆ। ਗਰਮੀ ਤੋਂ ਪਰੇਸ਼ਾਨ ਹੋ ਕੇ ਕਰੀਬ 15-16 ਡਾਕਟਰਾਂ ਨੇ ਜਿਨ੍ਹਾਂ ਦੀ ਡਿਊਟੀ ਟਰੋਮਾ ਵਾਰਡ 'ਚ ਲੱਗਦੀ ਹੈ, ਨੇ 2-2 ਹਜ਼ਾਰ ਰੁਪਏ ਪਾ ਕੇ ਨਵਾਂ ਏ.ਸੀ.ਖਰੀਦਿਆ ਅਤੇ ਆਪਣੇ ਕਮਰੇ 'ਚ ਲਗਵਾਇਆ। 
ਕਰਮਚਾਰੀ 500 ਖਰਚ ਕੇ ਠੀਕ ਕਰਵਾਉਂਦੇ ਹੋਏ ਏ.ਸੀ.
ਨਾਂ ਨਾ ਛਾਪਣ 'ਤੇ ਇਕ ਸਟਾਫ ਨੇ ਦੱਸਿਆ ਕਿ ਆਈ.ਸੀ.ਯੂ. ਵਾਰਡ ਦੇ ਨਾਲ ਸਟਾਫ ਦੇ ਕਮਰੇ 'ਚ ਲੱਗੇ ਏ.ਸੀ.ਦੀ ਸਰਵਿਸ ਕਰਵਾਉਣ ਦੇ ਲਈ ਪਿਛਲੀ ਵਾਰ ਉਨ੍ਹਾਂ ਨੇ 500 ਰੁਪਏ ਦਿੱਤੇ ਅਤੇ ਇਸ ਵਾਰ ਵੀ ਪੈਸੇ ਜਮ੍ਹਾ ਕਰ ਰਹੇ ਹਨ, ਕਿਉਂਕਿ ਹਸਪਤਾਲ ਦੇ ਵੱਲੋਂ ਤੋਂ ਸਰਵਿਸ ਤਾਂ ਹੋਵੇਗੀ ਨਹੀਂ। ਇਸ ਦੇ ਨਾਲ ਹੀ ਦੂਜੇ ਸਟਾਫ ਰੂਮ 'ਚ ਲੱਗਿਆ ਏ.ਸੀ. ਵੀ ਖਰਾਬ ਪਿਆ ਹੈ। ਉਹ ਠੀਕ ਨਹੀਂ ਕਰਵਾਇਆ ਜਾ ਰਿਹਾ। ਵਾਰ-ਵਾਰ ਆਪਣੇ ਸੀਨੀਅਰ ਨੂੰ ਕਹਿ ਕੇ ਉਹ ਥੱਕ ਚੁੱਕੇ ਹਨ।
ਵਾਟਰ ਕੂਲਰ ਦੇ ਪਾਣੀ ਨਾਲ ਬਣ ਸਕਦੀ ਹੈ ਵਧੀਆ ਚਾਹ!
ਉੱਥੇ ਟਰੋਮਾ ਵਾਰਡ 'ਚ ਲੱਗੇ ਵਾਟਰ ਕੂਲਰ 'ਚ ਪਾਣੀ ਗਰਮ ਆਉਂਦਾ ਹੈ, ਜਿਸ ਨਾਲ ਪਿਆਸ ਤਾਂ ਨਹੀਂ ਬੁਝਦੀ ਪਰ ਵਧੀਆ ਚਾਹ ਜ਼ਰੂਰ ਬਣ ਸਕਦੀ ਹੈ। ਕੂਲਰ ਦਾ ਹਾਲ ਤਾਂ ਇਹ ਹੈ ਕਿ ਫਿਲਟਰ ਲੱਗਿਆ ਤਾਂ ਹੈ ਪਰ ਉਹ ਖਰਾਬ ਹੋ ਚੁੱਕਾ ਹੈ। ਜਿਸ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਉਸ ਦੀ ਸਰਵਿਸ ਸ਼ਾਇਦ ਸਦੀਆਂ ਤੋਂ ਹੋਈ ਹੀ ਨਹੀਂ।
ਐਮਰਜੈਂਸੀ ਵਾਰਡ ਦੇ ਓ.ਟੀ.'ਚ ਲੱਗੇ 2 ਏ.ਸੀ. ਖਸਤਾ ਹਾਲ
ਇੰਨਾ ਹੀ ਨਹੀਂ ਸਿਵਿਲ ਹਸਪਤਾਲ ਦੇ ਐਮਰਜੈਂਸੀ ਵਾਰਡ ਅਪਰੇਸ਼ਨ ਥੀਏਟਰ 'ਚ ਲੱਗੇ 2 ਏ.ਸੀ. ਕਾਫੀ ਸਾਲਾਂ ਤੋਂ ਖਰਾਬ ਹੋ ਚੁੱਕੇ ਹਨ, ਨਾਂ ਤਾਂ ਉਨ੍ਹਾਂ ਦੀ ਸਮੇਂ ਸਿਰ ਸਰਵਿਸ ਹੁੰਦੀ ਹੈ ਅਤੇ ਨਾ ਹੀ ਰਿਪੇਇਰਿੰਗ।


Related News