ਬਲੈਰੋ ਤੇ ਪਿਕਅਪ ਵਾਹਨ ਦੀ ਟੱਕਰ ਦੌਰਾਨ 4 ਲੋਕਾਂ ਦੀ ਮੌਤ, 7 ਜ਼ਖਮੀ

05/24/2018 11:04:55 PM

ਜੈਪੁਰ— ਰਾਜਸਥਾਨ ਦੇ ਕੋਤਵਾਲੀ ਥਾਣਾ ਖੇਤਰ 'ਚ ਅੱਜ ਇਕ ਸੜਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ। ਕੋਤਵਾਲੀ ਖੇਤਰ 'ਚ ਇਕ ਬਲੈਰੋ ਜੀਪ ਅਤੇ ਪਿਕਅਪ ਵਾਹਨ ਦੀ ਆਪਸ 'ਚ ਟੱਕਰ ਹੋ ਗਈ, ਜਿਸ ਦੌਰਾਨ ਜੀਪ 'ਚ ਸਵਾਰ ਦੰਪਤੀ ਸਮੇਤ ਚਾਰ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ। ਪੁਲਸ ਜਾਂਚ ਅਧਿਕਾਰੀ ਭੰਵਰ ਲਾਲ ਨੇ ਦੱਸਿਆ ਕਿ ਚੁਰੂ-ਰਾਜਗੜ 'ਤੇ ਟਾਟਾ ਮੋਟਰਸ ਕੋਲ ਚੁਰੂ ਤੋਂ ਰਾਜਗੜ੍ਹ ਜਾ ਰਹੀ ਬਲੈਰੋ ਜੀਪ ਦੀ ਇਕ ਪਿਕਅਪ ਵਾਹਨ ਨਾਲ ਜ਼ਬਰਦਸਤ ਟੱਕਰ ਹੋ ਗਈ। ਜਿਸ ਦੌਰਾਨ ਬਲੈਰੋ 'ਚ ਸਵਾਰ ਧਰਮਵੀਰ ਸਿਹਾਗ (55), ਉਸ ਦੀ ਪਤਨੀ ਕਾਂਤਾ ਸਿਹਾਂਗ (52), ਦੀਪੇਸ਼ ਜਾਟ (25) ਅਤੇ ਕਨ੍ਹਈਆ ਲਾਲ ਜਾਟ (40) ਦੀ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਕਤ ਚਾਰਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 7 ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਗੰਭੀਰ 2 ਜ਼ਖਮੀਆਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟ ਲਈ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News