ਪੇਰੂ: ਬੱਸ ਤੇ ਮਾਲ ਗੱਡੀ ਦੀ ਭਿਆਨਕ ਟੱਕਰ ''ਚ 4 ਲੋਕਾਂ ਦੀ ਮੌਤ, 36 ਤੋਂ ਵੱਧ ਜ਼ਖ਼ਮੀ

Monday, May 27, 2024 - 01:03 PM (IST)

ਪੇਰੂ: ਬੱਸ ਤੇ ਮਾਲ ਗੱਡੀ ਦੀ ਭਿਆਨਕ ਟੱਕਰ ''ਚ 4 ਲੋਕਾਂ ਦੀ ਮੌਤ, 36 ਤੋਂ ਵੱਧ ਜ਼ਖ਼ਮੀ

ਇੰਟਰਨੈਸ਼ਨਲ ਡੈਸਕ : ਐਤਵਾਰ ਵਾਲੇ ਦਿਨ ਮੱਧ ਪੇਰੂ ਵਿੱਚ ਇੱਕ ਯਾਤਰੀ ਬੱਸ ਅਤੇ ਇੱਕ ਮਾਲ ਗੱਡੀ ਵਿਚਕਾਰ ਜ਼ਬਰਦਸਤ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 36 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਦੀ ਸੂਚਨਾ ਦੇਸ਼ ਦੀ ਰਾਸ਼ਟਰੀ ਪੁਲਸ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਲੀਮਾ ਤੋਂ ਲਗਭਗ 110 ਮੀਲ ਪੂਰਬ ਵਿਚ ਲਾ ਓਰੋਯਾ ਜ਼ਿਲ੍ਹੇ ਵਿਚ ਸਵੇਰੇ 4 ਵਜੇ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ।

ਇਹ ਵੀ ਪੜ੍ਹੋ - ਅਨੋਖੀ ਲਵ ਸਟੋਰੀ, 102 ਦੀ ਉਮਰ 'ਚ 100 ਸਾਲਾ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, ਬਣਿਆ ਵਰਲਡ ਰਿਕਾਰਡ

ਟਰਾਂਸਪੋਰਟ ਅਤੇ ਸੰਚਾਰ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਦੱਸਿਆ ਕਿ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਏਜੰਸੀ ਨੇ ਤੁਰੰਤ ਮ੍ਰਿਤਕਾਂ ਦੇ ਨਾਂ ਜਾਰੀ ਨਹੀਂ ਕੀਤੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਬੱਸ ਲੀਮਾ ਤੋਂ ਰਵਾਨਾ ਹੋਈ ਸੀ ਅਤੇ ਹੁਆਨਕਾਯੋ ਸ਼ਹਿਰ ਜਾ ਰਹੀ ਸੀ। ਪੁਲਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਸੜਕ ’ਤੇ ਪਲਟੀ ਬੱਸ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News