ਰੂਸ ਦਾ ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ''ਤੇ ਹਮਲਾ: 4 ਲੋਕਾਂ ਦੀ ਮੌਤ, ਕਜ਼ਾਨ ਹਵਾਈ ਅੱਡੇ ਤੋਂ ਉਡਾਣਾਂ ਬੰਦ

05/23/2024 5:28:42 PM

ਇੰਟਰਨੈਸ਼ਨਲ ਡੈਸਕ : ਯੂਕਰੇਨ-ਰੂਸ ਵਿਚਾਲੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ 'ਤੇ ਰੂਸ ਵੱਲੋਂ ਆਪਣੇ ਹਮਲੇ ਤੇਜ਼ ਕਰਨ ਕਾਰਨ ਘੱਟੋ-ਘੱਟ 10 ਧਮਾਕਿਆਂ ਦੀ ਸੂਚਨਾ ਮਿਲੀ ਹੈ। ਹਮਲੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਖੇਤਰ ਦੇ ਗਵਰਨਰ ਨੇ ਕਿਹਾ ਕਿ ਘਾਤਕ ਹਮਲੇ 'ਚ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ ਅਤੇ ਨਾਲ ਹੀ ਟਰਾਂਸਪੋਰਟ ਤੇ ਨਗਰਪਾਲਿਕਾ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ। ਰੂਸੀ ਫ਼ੌਜ ਨੇ ਖਾਰਕਿਵ ਖੇਤਰ ਵਿਚ ਜੋਲੋਚਿਵ ਅਤੇ ਲਿਊਬੋਟਿਨ 'ਤੇ ਵੀ ਹਮਲਾ ਕੀਤਾ, ਜਿਸ ਨਾਲ ਹਰੇਕ ਸ਼ਹਿਰ ਵਿਚ ਘੱਟੋ-ਘੱਟ ਦੋ ਲੋਕ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਦੱਸ ਦੇਈਏ ਕਿ 2 ਦਿਨ ਪਹਿਲਾਂ ਰੂਸ ਨੂੰ ਇਸ ਖੇਤਰ ਵਿਚ ਦਰਜਨਾਂ ਟੈਂਕ ਅਤੇ ਫ਼ੌਜੀ ਵਾਹਨ ਲਿਜਾਉਂਦੇ ਹੋਏ ਦੇਖਿਆ ਗਿਆ ਸੀ। ਇਸ ਵਿਚਾਲੇ ਤਾਤਾਰਸਤਾਨ ਦੇ ਸਭ ਤੋਂ ਵੱਡੇ ਹਵਾਈ ਅੱਡੇ ਅਤੇ ਰੂਸ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿਚੋਂ ਇਕ ਕਜ਼ਾਨ ਕੌਮਾਂਤਰੀ ਹਵਾਈ ਅੱਡੇ ਨੇ ਅਗਿਆਤ 'ਸੁਰੱਖਿਆ ਕਾਰਨਾਂ' ਨਾਲ ਸਾਰੀ ਹਵਾਈ ਆਵਾਜਾਈ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੁਅੱਤਲੀ ਡਰੋਨ ਹਮਲਿਆਂ ਦੇ ਖ਼ਤਰੇ ਕਾਰਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਰੂਸੀ ਫ਼ੌਜ ਨੇ ਇਸਕੰਦਰ ਅਤੇ ਕਿੰਝਲ ਮਿਜ਼ਾਈਲਾਂ ਨਾਲ ਟੈਕਨੀਕਲ ਨਿਊਕਲੀਅਰ ਟੈਸਟ ਸ਼ੁਰੂ ਕਰ ਦਿੱਤੇ ਹਨ। ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਟੈਸਟ ਯੂਕਰੇਨ ਦੇ ਦੱਖਣੀ ਫ਼ੌਜੀ ਇਲਾਕੇ ਵਿਚ ਹੋ ਰਹੇ ਹਨ। ਇਹ ਇਲਾਕਾ ਕਾਫ਼ੀ ਵੱਡਾ ਹੈ। 

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਇਸ ਵਿਚ ਠੀਕ ਕਿਸ ਥਾਂ ਟੈਸਟ ਕੀਤੇ ਜਾ ਰਹੇ ਹਨ, ਇਹ ਰੂਸ ਨੇ ਨਹੀਂ ਦੱਸਿਆ ਹੈ। ਅਲਜ਼ਜ਼ੀਰਾ ਮੁਤਾਬਕ, ਰੂਸ ਨੇ ਜੰਗ ਦੇ ਸ਼ੁਰੂਆਤੀ ਦਿਨਾਂ ਵਿਚ ਇਸ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ। ਇਸ ਟੇਸਟਿੰਗ ਵਿਚ ਬੇਲਾਰੂਸ ਦੇ ਵੀ ਸ਼ਾਮਿਲ ਹੋਣ ਦੀ ਉਮੀਦ ਹੈ। ਪਿਛਲੇ ਸਾਲ ਰੂਸ ਨੇ ਐਲਾਨ ਕੀਤਾ ਸੀ ਕਿ ਉਹ ਬੇਲਾਰੂਸ ਵਿਚ ਟੈਕਨੀਕਲ ਨਿਊਕਲੀਅਰ ਹਥਿਆਰ ਤਾਇਨਾਤ ਕਰੇਗਾ। ਰੂਸ ਇਸ ਟੈਸਟ ਨਾਲ ਪੱਛਮੀ ਦੇਸ਼ਾਂ ਦੀਆਂ ਧਮਕੀਆਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਮਹੀਨੇ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫ਼ੌਜ ਨੂੰ ਪਰਮਾਣੂ ਹਥਿਆਰਾਂ ਦੀ ਡ੍ਰਿਲ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਵਿਚ ਉਨ੍ਹਾਂ ਨੇਵੀ ਅਤੇ ਯੂਕਰੇਨੀ ਸਰਹੱਦ ਕੋਲ ਤਾਇਨਾਤ ਫ਼ੌਜੀਆਂ ਨੂੰ ਵੀ ਸ਼ਾਮਿਲ ਹੋਣ ਲਈ ਕਿਹਾ ਸੀ। 

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਉਧਰ, ਦੁਨੀਆ ਦਾ ਪਹਿਲਾ ਨੇਵੀ ਡ੍ਰੋਨ ਯੂਕਰੇਨ ਨੇ ਵਿਕਸਤ ਕਰ ਲਿਆ ਹੈ। ਇਸ ਛੋਟੇ ਜਿਹੇ ਡ੍ਰੋਨ ਵਿਚ ਦੋ ਐਂਟੀ-ਏਅਰਕਰਾਫਟ ਮਿਜ਼ਾਈਲਾਂ ਲੱਗਦੀਆਂ ਹਨ। ਇਸ ਮਨੁੱਖ ਰਹਿਤ ਨੇਵੀ ਡ੍ਰੋਨ ਦਾ ਨਾਂ 'ਸੀ ਬੇਬੀ' ਹੈ। ਹੁਣ ਇਨ੍ਹਾਂ ਡ੍ਰੋਨ ਦੀ ਮਦਦ ਨਾਲ ਯੂਕਰੇਨ ਕਾਲਾ ਸਾਗਰ ਵਿਚ ਰੂਸ ਦੇ ਜੰਗੀ ਬੇੜਿਆਂ, ਜਹਾਜ਼ਾਂ, ਹੈਲੀਕਾਪਟਰਾਂ ਅਤੇ ਫਾਈਟਰ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਡ੍ਰੋਨਾਂ ਵਿਚ ਮਿਜ਼ਾਈਲਾਂ ਨਹੀਂ ਲੱਗੀਆਂ ਸਨ। ਇਹ ਧਮਾਕਾਖੇਜ਼ ਸਮੱਗਰੀ ਲੈ ਕੇ ਜਾਂਦੇ ਸਨ ਅਤੇ ਜੰਗੀ ਬੇੜੇ ਨਾਲ ਟਕਰਾਅ ਜਾਂਦੇ ਸਨ। ਅਜਿਹੇ ਹੀ ਇਕ ਡ੍ਰੋਨ ਨੇ ਰੂਸ ਦੇ ਜੰਗੀ ਜਹਾਜ਼ ਮੋਸਕੋਵਾ ਨੂੰ ਸੇਵਾਸਤੋਪੋਲ ਬੰਦਰਗਾਹ ਕੋਲ ਡੁਬੋਇਆ ਸੀ। ਉਸ ਤੋਂ ਬਾਅਦ ਇਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਰੂਸ ਨੇ ਹੈਲੀਕਾਪਟਰਾਂ ਅਤੇ ਫਾਈਟਰ ਜਹਾਜ਼ਾਂ ਦਾ ਇਸਤੇਮਾਲ ਕੀਤਾ।

ਇਹ ਵੀ ਪੜ੍ਹੋ - ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ: ਕਾਰ ਪਲਟਣ ਕਾਰਨ 3 ਭਾਰਤੀ ਵਿਦਿਆਰਥੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News