ਕਰਮਜੀਤਪੁਰ ਸਕੂਲ ਵਿਖੇ ਲੱਗੀਆਂ ਧੀਆਂ ਦੀ ਲੋਹਡ਼ੀ ਦੀਆਂ ਰੋਣਕਾਂ

01/12/2019 5:09:30 PM

ਕਪੂਰਥਲਾ (ਅਸ਼ਵਨੀ)-ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤਪੁਰ ਦੇ ਵਿਹਡ਼ੇ ’ਚ ਧੀਆਂ ਦੀ ਲੋਹਡ਼ੀ ਦੀਆਂ ਰੋਣਕਾਂ ਵੇਖਣ ਨੂੰ ਮਿਲਿਆਂ ਆਂਗਣਵਾਡ਼ੀ ਸੈਂਟਰ ਕਰਮਜੀਤਪੁਰ ਤੇ ਮੋਖੇ ਦੀ ਇੰਚ. ਹਰਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੇ ਮੁੱਖ ਮਹਿਮਾਨ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਮਾ. ਨਰੇਸ਼ ਕੋਹਲੀ ਨੇ ਨਵ ਜੰਮੀਆਂ ਧੀਆਂ ਹਰਕੀਰਤ ਕੌਰ ਦੇ ਮਾਪਿਆਂ ਕਮਲਜੀਤ ਕੌਰ ਅਤੇ ਜਗਜੀਤ ਸਿੰਘ ਜੱਗੀ ਦੇ ਨਾਲ-ਨਾਲ ਐਸ਼ਮੀਣ ਕੌਰ ਦੀ ਮਾਤਾ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਨੂੰ ਉਪਹਾਰ ਤੇ ਸ਼ਗਨ ਭੇਟ ਕਰਦਿਆਂ ਸਨਮਾਨਤ ਕੀਤਾ ਤੇ ਲੋਹਡ਼ੀ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਕੋਚ ਜਗਤਜੀਤ ਸਿੰਘ ਪੰਛੀ, ਐੱਨ.ਆਰ.ਆਈ. ਲੈਫਟੈਨ ਸਿੰਘ, ਮਾ. ਅਸ਼ਵਨੀ ਕੁਮਾਰ, ਕੁਲਦੀਪ ਠਾਕੁਰ, ਕਲਵਿੰਦਰ ਕੌਰ, ਗਿਰਿਜਾ ਕੁਮਾਰੀ, ਰਣਜੀਤ ਕੌਰ, ਸੁਖਵਿੰਦਰ ਕੌਰ ਤੇ ਜੁਗਿੰਦਰ ਸਿੰਘ ਆਦਿ ਹਾਜ਼ਰ ਸਨ।


Related News