ਸ਼ੱਕ ਦੇ ਘੇਰੇ ''ਚ ਪਾਕਿ ਦੀ ‘ਦਰਿਆ ਦਿਲੀ’, ਇਨ੍ਹਾਂ ਭਾਰਤੀਆਂ ਨੂੰ ਦੇ ਰਿਹੈ ਮੁਫ਼ਤ ਸਿੱਖਿਆ

10/01/2020 8:04:06 AM

ਅੰਮ੍ਰਿਤਸਰ , (ਨੀਰਜ)- ਪੂਰੇ ਸੰਸਾਰ ਦੀ ਸ਼ਾਂਤੀ ਲਈ ਨਾਸੂਰ ਬਣ ਚੁੱਕਿਆ ਅਤੇ ਅੱਤਵਾਦ ਨੂੰ ਪਾਲਣ ਵਾਲਾ ਪਾਕਿਸਤਾਨ ਭਾਰਤ ਖਿਲਾਫ ਸਾਜਿਸ਼ਾਂ ਰਚਦਾ ਹੀ ਰਹਿੰਦਾ ਹੈ। ਇਸ ਦਾ ਇਕ ਹੋਰ ਵੱਡਾ ਸਬੂਤ ਦੇਖਣ ਨੂੰ ਮਿਲ ਰਿਹਾ ਹੈ। ਕਰਜ਼ੇ ਦੇ ਸਹਾਰੇ ਚੱਲ ਰਿਹਾ ਕੰਗਾਲ ਪਾਕਿਸਤਾਨ ਅੱਜ-ਕੱਲ ਭਾਰਤੀ ਕਸ਼ਮੀਰੀ ਵਿਦਿਆਰਥੀਆਂ ’ਤੇ ਕਾਫ਼ੀ ਦਰਿਆਦਿਲੀ ਵਿਖਾ ਰਿਹਾ ਹੈ, ਜੋ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਖਿਲਾਫ ਚਲਾਈ ਜਾ ਰਹੀ ਫ਼ੌਜ ਦੀ ਮੁਹਿੰਮ ਲਈ ਵੱਡਾ ਖ਼ਤਰਾ ਬਣ ਸਕਦਾ ਹੈ ।

ਜਾਣਕਾਰੀ ਅਨੁਸਾਰ ਬੁੱਧਵਾਰ ਅਟਾਰੀ ਬਾਰਡਰ ਦੇ ਰਸਤੇ ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਰਹਿਣ ਵਾਲੇ 100 ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਰਵਾਨਾ ਹੋਏ । ਭਰੋਸੇਯੋਗ ਸੂਤਰਾਂ ਅਨੁਸਾਰ ਪਾਕਿਸਤਾਨ ਗਏ ਕਸ਼ਮੀਰੀ ਵਿਦਿਆਰਥੀ ਕੁਝ ਹੋਰ ਨਹੀਂ ਸਗੋਂ ਮੈਡੀਕਲ ਦੀ ਸਿੱਖਿਆ ਹਾਸਲ ਕਰਨ ਲਈ ਗਏ ਹਨ । 

ਇਸ ’ਚ ਹੈਰਾਨੀਜਨਕ ਪਹਿਲੂ ਇਹ ਸਾਹਮਣੇ ਆ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਜੰਮੂ-ਕਸ਼ਮੀਰ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਮੁਫਤ ’ਚ ਮੈਡੀਕਲ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਵਜ਼ੀਫਾ ਵੀ ਦਿੱਤਾ ਜਾ ਰਿਹਾ ਹੈ । ਹੁਣ ਸਵਾਲ ਪੈਦਾ ਹੋ ਰਿਹਾ ਹੈ ਕਿ ਪਾਕਿਸਤਾਨ ਅਤੇ ਇਸ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਭਾਰਤੀ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਵੇਗੀ ਅਤੇ ਹੁਣ ਤਕ ਕਿਵੇਂ ਦੀ ਸਿੱਖਿਆ ਦਿੰਦੀ ਰਹੀ ਹੈ। ਕੀ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ?

ਪਾਕਿਸਤਾਨ ਜਿਹੜਾ ਹਰ ਸਮੇਂ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਭਾਰਤ ਵਿਚ ਹਮਲਾ ਕਰਨ ਦੀ ਟ੍ਰੇਨਿੰਗ ਦੇ ਰਿਹਾ ਹੈ ਅਤੇ ਖਾਸ ਤੌਰ ’ਤੇ ਕਸ਼ਮੀਰ ਵਿਚ ਅੱਤਵਾਦੀਆਂ ਰਾਹੀਂ ਭਾਰਤੀ ਫ਼ੌਜ ’ਤੇ ਕਈ ਹਮਲੇ ਵੀ ਕਰ ਚੁੱਕਿਆ ਹੈ, ਉਹ ਭਾਰਤੀ ਵਿਦਿਆਰਥੀਆਂ ਨੂੰ ਕੀ ਅਸਲੀਅਤ ’ਚ ਹੀ ਮੈਡੀਕਲ ਦੀ ਸਿੱਖਿਆ ਦੇਵੇਗਾ ਜਾਂ ਇਸ ਦੀ ਆੜ ’ਚ ਕੁਝ ਹੋਰ ਹੀ ਚੱਲ ਰਿਹਾ ਹੈ? ਕਿਤੇ ਪਾਕਿਸਤਾਨ ਮੈਡੀਕਲ ਸਿੱਖਿਆ ਦੀ ਆੜ ’ਚ ਜ਼ਾਕਿਰ ਮੂਸਾ ਵਰਗੇ ਅੱਤਵਾਦੀ ਤਾਂ ਤਿਆਰ ਨਹੀਂ ਕਰ ਰਿਹਾ?


Lalita Mam

Content Editor

Related News