ਸਰਹੱਦੀ ਜ਼ਰੂਰਤਮੰਦ ਲੋਕਾਂ ਲਈ ਭਿਜਵਾਈ ਗਈ ਰਾਹਤ ਸਮੱਗਰੀ

10/07/2023 4:23:17 PM

ਜੰਮੂ-ਕਸ਼ਮੀਰ/ਲੁਧਿਆਣਾ (ਸੋਨੂੰ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 708ਵਾਂ ਟਰੱਕ ਲੁਧਿਆਣਾ ਤੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਬਾਲ ਗੋਪਾਲ ਗਊਸ਼ਾਲਾ ਦੇ ਮੁਖੀ ਦਰਸ਼ਨ ਲਾਲ ਬਵੇਜਾ ਨੇ ਆਪਣੇ ਪੋਤਰੇ ਕੇਯਾਨ ਬਵੇਜਾ (ਮੁਰਾਦ), ਪੋਤੀ ਕੈਨਾਜ਼ ਬਵੇਜਾ ਦੀ ਖੁਸ਼ੀ ’ਚ ਭੇਟ ਕੀਤਾ, ਜਿਸ ’ਚ 200 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਟਰੱਕ ਰਵਾਨਾ ਕਰਦਿਆਂ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਦਰਸ਼ਨ ਲਾਲ ਬਵੇਜਾ, ਮੰਜੂ ਬਵੇਜਾ, ਕ੍ਰਿਸ਼ਮਾ ਬਵੇਜਾ, ਨੰਨ੍ਹੇ ਬੱਚੇ ਅਤੇ ਸਿਲਵਰ ਸਮਾਜ ਸੇਵਾ-ਸੋਸਾਇਟੀ ਦੇ ਪ੍ਰਧਾਨ ਅਨਿਲ ਨਈਅਰ, ਨੋਬਲ ਫਾਊਂਡੇਸ਼ਨ ਦੇ ਰਾਜਿੰਦਰ ਸ਼ਰਮਾ, ਪ੍ਰਤੀਨਿਧੀ ਦਿਨੇਸ਼ ਸੋਨੂੰ, ਰਾਹਤ ਸਮੱਗਰੀ ਟੀਮ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ। 


shivani attri

Content Editor

Related News