ਦੂਰਸੰਚਾਰ ਸੇਵਾਵਾਂ ਬੰਦ ਹੋਣ ਦੇ ਬਾਵਜੂਦ ਕੰਪਨੀਆਂ ਭੇਜ ਰਹੀਆਂ ਬਿੱਲ, ਕਸ਼ਮੀਰੀ ਨਾਗਰਿਕ ਹੈਰਾਨ

09/21/2019 10:21:43 AM

ਸ਼੍ਰੀਨਗਰ—ਕਸ਼ਮੀਰ 'ਚ ਪਿਛਲੇ 47 ਦਿਨਾਂ ਤੋਂ ਮੋਬਾਇਲ ਫੋਨ ਅਤੇ ਇੰਟਰਨੈੱਟ ਸੇਵਾਵਾਂ 'ਤੇ ਰੋਕ ਲੱਗੀ ਹੋਈ ਹੈ। ਇਸ ਦੇ ਬਾਵਜੂਦ ਉਥੇ ਦੇ ਲੋਕਾਂ ਨੂੰ ਬਿੱਲ ਭੇਜਿਆ ਗਿਆ ਹੈ। ਘਾਟੀ ਦੇ ਕਈ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦੂਰਸੰਚਾਰ ਕੰਪਨੀਆਂ ਨੇ ਸੇਵਾਵਾਂ ਦੀ ਵਰਤੋਂ ਲਈ ਬਿੱਲ ਭੇਜਿਆ ਹੈ ਜਦੋਂਕਿ ਉਨ੍ਹਾਂ ਨੂੰ ਸੇਵਾਵਾਂ ਦਿੱਤੀਆਂ ਹੀ ਨਹੀਂ ਗਈਆਂ ਹਨ।

PunjabKesari
ਪੰਜ ਅਗਸਤ ਤੋਂ ਮੋਬਾਇਲ ਸੇਵਾ ਬੰਦ
ਸਫਾਕਦਲ ਦੇ ਨਿਵਾਸੀ ਓਬੈਦ ਨਬੀ ਨੇ ਕਿਹਾ ਕਿ ਪੰਜ ਅਗਸਤ ਤੋਂ ਕਸ਼ਮੀਰ 'ਚ ਮੋਬਾਇਲ ਫੋਨ ਅਤੇ ਇੰਟਰਨੈੱਟ ਸੇਵਾਵਾਂ ਕੰਮ ਨਹੀਂ ਕਰ ਰਹੀਆਂ ਹਨ ਪਰ ਫਿਰ ਵੀ ਏਅਰਟੈੱਲ ਵਲੋਂ 779 ਰੁਪਏ ਦਾ ਬਿੱਲ ਦਿੱਤਾ ਗਿਆ ਹੈ। ਮੈਂ ਇਹ ਸਮਝ ਨਹੀਂ ਪਾ ਰਿਹਾ ਹਾਂ ਕਿ ਸਾਨੂੰ ਚਾਰਜ ਕਿਉਂ ਲਗਾਇਆ ਜਾ ਰਿਹਾ ਹੈ। ਉੱਧਰ ਬੀ.ਐੱਸ.ਐੱਨ.ਐੱਲ. ਦਾ ਕਨੈਕਸ਼ਨ ਵਰਤੋਂ ਕਰਨ ਵਾਲੇ ਮੁਹੰਮਦ ਉਮਰ ਨੇ ਕਿਹਾ ਕਿ ਉਨ੍ਹਾਂ ਦਾ ਮਹੀਨੇ ਦਾ ਮੋਬਾਇਲ ਬਿੱਲ ਕਰੀਬ 380 ਰੁਪਏ ਆਉਂਦਾ ਸੀ ਪਰ ਜਿਸ ਦੌਰਾਨ ਸੇਵਾਵਾਂ ਬੰਦ ਹਨ ਉਸ ਸਮੇਂ ਲਈ ਬਿੱਲ ਆਉਣ ਤੋਂ ਹੈਰਾਨ ਹਾਂ। ਉਸ ਨੇ ਕਿਹਾ ਕਿ ਪਿਛਲੇ ਮਹੀਨੇ ਲਈ ਮੈਨੂੰ 470 ਰੁਪਏ ਦਾ ਬਿੱਲ ਭੇਜਿਆ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਫੋਨ ਸੇਵਾਵਾਂ ਕੰਮ ਨਹੀਂ ਕਰ ਰਹੀਆਂ ਹਨ।

PunjabKesari
ਕੰਪਨੀਆਂ ਨੇ ਨਹੀਂ ਦਿੱਤਾ ਜਵਾਬ
ਕਈ ਗਾਹਕਾਂ ਨੇ ਕਿਹਾ ਕਿ ਉਹ ਉਮੀਦ ਕਰ ਰਹੇ ਸਨ ਕਿ ਦੂਰਸੰਚਾਰ ਬੰਦ ਹੋਣ ਦੇ ਕਾਰਨ ਇਸ ਸਮੇਂ ਲਈ ਉਨ੍ਹਾਂ ਦਾ ਚਾਰਜ (ਬਿੱਲ) ਮੁਆਫ ਕਰ ਦਿੱਤਾ ਜਾਵੇਗਾ ਕਿਉਂਕਿ ਕਸ਼ਮੀਰ 'ਚ 2016 ਦੇ ਅੰਦੋਲਨ ਅਤੇ 2014 ਦੇ ਹੜ੍ਹ ਦੇ ਬਾਅਦ ਵੀ ਅਜਿਹਾ ਕੀਤਾ ਗਿਆ ਸੀ। ਇਸ ਸੰਬੰਧ 'ਚ ਭੇਜੇ ਗਏ ਈ-ਮੇਲ ਦਾ ਜਵਾਬ ਭਾਰਤੀ ਏਅਰਟੈੱਲ ਨੇ ਨਹੀਂ ਦਿੱਤਾ ਹੈ। ਵੋਡਾਫੋਨ ਆਈਡੀਆ ਅਤੇ ਰਿਲਾਇੰਸ ਜਿਓ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਹੈ। ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਪੀਕੇ ਪੁਰਵਾਰ ਨੇ ਦੱਸਿਆ ਕਿ ਇਹ ਛੋਟ 3,000 ਮਾਮਲਿਆਂ ਨੂੰ ਛੱਡ ਕੇ ਸਭ ਨੂੰ ਲਾਗੂ ਕੀਤੀ ਗਈ ਹੈ। ਖਾਸ ਮਾਮਲਿਆਂ 'ਚ ਵੀ ਜਦੋਂ ਗਾਹਕ ਬਿੱਲ ਦਾ ਭੁਗਤਾਨ ਕਰਨ ਲਈ ਆਵੇਗਾ ਤਾਂ ਉਸ ਨੂੰ ਛੋਟ ਦਿੱਤੀ ਜਾਵੇਗੀ।


Aarti dhillon

Content Editor

Related News