ਲਤੀਫਪੁਰਾ ਦੇ 5 ਪਰਿਵਾਰਾਂ ਨੂੰ ਰੂਬਲ ਸੰਧੂ ਦੇਣਗੇ ਛੱਤ

Saturday, Dec 10, 2022 - 12:41 AM (IST)

ਲਤੀਫਪੁਰਾ ਦੇ 5 ਪਰਿਵਾਰਾਂ ਨੂੰ ਰੂਬਲ ਸੰਧੂ ਦੇਣਗੇ ਛੱਤ

ਜਲੰਧਰ (ਵਰੁਣ)–ਸਮਾਜ ਸੇਵਕ ਰੂਬਲ ਸੰਧੂ ਨੇ ਐਲਾਨ ਕੀਤਾ ਕਿ ਉਹ 5 ਪਰਿਵਾਰਾਂ ਨੂੰ ਰਹਿਣ ਲਈ ਛੱਤ ਦੇਣਗੇ, ਜਦਕਿ ਛੋਟੇ-ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਸੰਧੂ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਨਹੀਂ ਕਰਦੇ ਪਰ ਜਦੋਂ ਲਤੀਫਪੁਰਾ ਮੁਹੱਲਾ ਵਿਚ ਕਾਰਵਾਈ ਹੋਈ ਤਾਂ ਉਥੇ ਰਹਿ ਰਹੇ ਲੋਕਾਂ ਦਾ ਬੁਰਾ ਹਾਲ ਸੀ। ਅਜਿਹੀ ਹਾਲਤ ’ਚ ਉਨ੍ਹਾਂ ਅਤੇ ਉਨ੍ਹਾਂ ਦੇ ਵੱਡੇ ਭਰਾ ਲੱਕੀ ਸੰਧੂ ਨੇ ਮਿਲ ਕੇ ਫ਼ੈਸਲਾ ਲਿਆ ਕਿ ਉਹ 5 ਪਰਿਵਾਰਾਂ ਨੂੰ ਰਹਿਣ ਲਈ ਉਦੋਂ ਤੱਕ ਛੱਤ ਦੇਣਗੇ, ਜਦੋਂ ਤੱਕ ਪ੍ਰਸ਼ਾਸਨ ਜਾਂ ਫਿਰ ਸਰਕਾਰ ਉਨ੍ਹਾਂ ਦੇ ਰਹਿਣ ਲਈ ਕੋਈ ਬੰਦੋਬਸਤ ਨਹੀਂ ਕਰਦੇ।

 ਇਹ ਖ਼ਬਰ ਵੀ ਪੜ੍ਹੋ : ‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਉਨ੍ਹਾਂ ਕਿਹਾ ਕਿ 2 ਪਰਿਵਾਰਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਲਿਆ ਹੈ, ਜਿਨ੍ਹਾਂ ਨੂੰ ਰਹਿਣ ਲਈ ਛੱਤ ਵੀ ਦੇ ਦਿੱਤੀ ਗਈ ਹੈ, ਜਦਕਿ ਬਾਕੀ ਦੇ 3 ਪਰਿਵਾਰ ਜਦੋਂ ਉਨ੍ਹਾਂ ਨਾਲ ਸੰਪਰਕ ਕਰਨਗੇ ਤਾਂ ਉਨ੍ਹਾਂ ਦੇ ਰਹਿਣ ਦਾ ਵੀ ਇੰਤਜ਼ਾਮ ਹੋ ਜਾਵੇਗਾ। ਸਰਦੀ ਦੇ ਇਸ ਮੌਸਮ ਵਿਚ ਖੁੱਲ੍ਹੇ ਵਿਚ ਰਹਿਣਾ ਕਾਫੀ ਮੁਸ਼ਕਿਲ ਹੈ।

ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-‘ਪੰਜਾਬ ਨੂੰ ਦੀਵਾਲੀਏਪਣ ਵੱਲ ਨਾ ਧੱਕੋ’


author

Manoj

Content Editor

Related News