ਧੀ ਦਾ ਸਰੀਰਿਕ ਸ਼ੋਸ਼ਣ ਕਰਵਾਉਣ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

Wednesday, Aug 24, 2022 - 02:50 PM (IST)

ਧੀ ਦਾ ਸਰੀਰਿਕ ਸ਼ੋਸ਼ਣ ਕਰਵਾਉਣ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਜਲੰਧਰ : ਅਦਾਲਤ ਨੇ 13 ਸਾਲ ਦੀ ਬੇਟੀ ਦਾ ਸਰੀਰਿਕ ਸ਼ੋਸ਼ਣ ਕਰਵਾਉਣ ਵਾਲੀ ਮਾਂ ਨੂੰ 10 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਹੀ ਨਹੀਂ ਸ਼ੋਸ਼ਣ ਕਰਨ ਵਾਲੇ ਦੋਸ਼ੀ ਕੁਨਾਲ ਊਰਫ਼ ਕ੍ਰਿਸ਼ਨਾ ਵਾਸੀ ਕਰਤਾਰਪੁਰ ਨੂੰ 20 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਪੋਸਕੋ ਐਕਟ ਤਹਿਤ ਦੋਵਾਂ ਨੂੰ ਉਕਤ ਸਜ਼ਾ ਸੁਣਾਈ ਹੈ। ਬੇਟੀ ਨੇ ਕੋਰਟ 'ਚ ਮਾਂ ਖ਼ਿਲਾਫ਼ ਗਵਾਹੀ ਦਿੱਤੀ ਸੀ।

ਇਹ ਵੀ ਪੜ੍ਹੋ : ਇਲਾਕੇ 'ਚ ਹੋਈਆਂ ਚੋਰੀ ਤੇ ਲੁੱਟ-ਖੋਹ ਦੀਆਂ ਦੋ ਵਾਰਦਾਤਾਂ ਸੰਬੰਧੀ ਪੁਲਸ ਨੇ ਮਾਮਲੇ ਕੀਤੇ ਦਰਜ

ਥਾਣਾ ਕਰਤਾਰਪੁਰ 'ਚ 14 ਅਪ੍ਰੈਲ 2019 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੂੰ 13 ਸਾਲਾ ਲੜਕੀ ਨੇ ਦੱਸਿਆ ਸੀ ਕਿ ਉਹ ਅਠਵੀਂ ਦੀ ਵਿਦਿਆਰਥਣ ਹੈ ਤੇ ਉਸ ਦਾ ਪਿਤਾ ਵਿਦੇਸ਼ 'ਚ ਰਹਿੰਦਾ ਹੈ। ਉਸਨੇ ਆਪਣੀ ਮਾਂ ਦੇ ਚਰਿੱਤਰ 'ਤੇ ਉਂਗਲ ਚੁੱਕੀ ਸੀ। ਕੁੜੀ ਨੇ ਦੱਸਿਆ ਕਿ 3 ਅਪ੍ਰੈਲ ਨੂੰ ਉਸ ਦਾ ਪੇਟ ਦਰਦ ਹੋ ਰਿਹਾ ਸੀ ਤਾਂ ਉਹ ਆਪਣੀ ਮਾਂ ਦੇ ਨਾਲ ਦਵਾਈ ਲੈਣ ਗਈ ਸੀ। ਜਦ ਉਹ ਸਿਵਲ ਹਸਪਤਾਲ ਦੇ ਗੇਟ ਕੋਲ ਪਹੁੰਚੀ ਤਾਂ ਉਸ ਨੂੰ ਇਕ ਕ੍ਰਿਸ਼ਨ ਨਾਂ ਦਾ ਨੌਜਵਾਨ ਮਿਲਿਆ। ਉਹ ਅਕਸਰ ਉਸ ਦੀ ਮਾਂ ਨੂੰ ਮਿਲਣ ਲਈ ਆਉਂਦਾ ਸੀ। ਕੁੜੀ ਨੇ ਦੋਸ਼ ਲਾਇਆ ਕਿ ਉਸ ਦੀ ਮਾਂ ਉਸ ਨੂੰ ਕ੍ਰਿਸ਼ਨਾ ਦੇ ਮੋਟਰਸਾਈਕਲ 'ਤੇ ਜ਼ਬਰਦਸਤੀ ਬਿਠਾ ਕੇ ਪਿੰਡ ਕਾਹਲਵਾਂ ਰੋਡ ਸਥਿਤ ਇਕ ਬੰਦ ਕੋਠੀ 'ਚ ਲੈ ਗਈ। ਕੋਠੀ 'ਚ ਕ੍ਰਿਸ਼ਨਾ ਨੇ ਉਸ ਦਾ ਸਰੀਰਿਕ ਸ਼ੋਸ਼ਣ ਕੀਤਾ।

ਇਹ ਵੀ ਪੜ੍ਹੋ : ਨਾਬਾਲਗ ਲੜਕੀ ਨੂੰ ਘਰੋਂ ਭਜਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਕੁੜੀ ਨੇ ਦੱਸਿਆ ਕਿ ਉਸ ਨੇ ਉਕਤ ਨੌਜਵਾਨ ਦੇ ਸਿਰ 'ਤੇ ਕੋਈ ਭਾਂਡਾ ਚੁੱਕ ਕੇ ਮਾਰਿਆ ਤੇ ਭੱਜ ਕੇ ਕੋਠੀ ਤੋਂ ਬਾਹਰ ਆ ਗਈ। ਜਦੋਂ ਉਹ ਕੋਠੀ ਦੇ ਬਾਹਰ ਆਈ ਤਾਂ ਉਸ ਦੀ ਮਾਂ ਉਥੇ ਖੜ੍ਹੀ ਸੀ। ਕੁੜੀ ਨੇ ਦੱਸਿਆ ਕਿ 5 ਅਪ੍ਰੈਲ ਨੂੰ ਉਸ ਦਾ ਪਿਤਾ ਇੰਡੀਆ ਆ ਗਿਆ ਸੀ ਤੇ ਕੁੜੀ ਨੇ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ। ਪਿਤਾ ਕੁੜੀ ਨੂੰ ਥਾਣੇ ਲੈ ਗਿਆ ਤੇ ਪੁਲਸ ਨੇ ਮਾਮਲਾ ਦਰਜ ਕਰਕੇ 17 ਅਪ੍ਰੈਲ ਨੂੰ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 


author

Anuradha

Content Editor

Related News