ਰਾਜ ਕੁਮਾਰ ਅਰੋੜਾ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਬਣੇ

12/07/2018 2:31:12 PM

ਜਲੰਧਰ (ਛਾਬੜਾ, ਸੂਦ)-ਦਫਤਰ ਨਗਰ ਪੰਚਾਇਤ ਮਹਿਤਪੁਰ ਵਿਖੇ ਸਰਬਸੰਮਤੀ ਨਾਲ ਅੈੱਮ. ਸੀ. ਰਾਜ ਕੁਮਾਰ ਅਰੋੜਾ ਨੂੰ ਤਹਿਸੀਲਦਾਰ ਇੰਦਰਦੇਵ ਸਿੰਘ ਮਿਨਹਾਸ ਤੇ ਦੇਸ ਰਾਜ ਈ. ਓ. ਦੀ ਹਾਜ਼ਰੀ ’ਚ ਨਗਰ ਪੰਚਾਇਤ ਮਹਿਤਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ੳੁਹ ਮਹਿਤਪੁਰ ਦੇ ਵਿਕਾਸ ਲਈ ਹਮੇਸ਼ਾ ਮਿਹਨਤ ਕਰਨਗੇ। ਇਸ ਮੌਕੇ ਰਮੇਸ਼ ਲਾਲ ਅੈੱਮ. ਸੀ., ਪ੍ਰਵੀਨ ਮਹਿਤਾ, ਪ੍ਰੀਤਮ ਕੌਰ, ਕੁਲਵਿੰਦਰ ਕੌਰ, ਜੋਤੀ, ਕਮਲ ਕਿਸ਼ੋਰ, ਰਾਜਵਿੰਦਰ ਕੌਰ, ਹਰਪ੍ਰੀਤ ਸਿੰਘ, ਮਹਿੰਦਰ ਪਾਲ (ਸਾਰੇ ਅੈੱਮ. ਸੀ.), ਹਨੀ ਪਸਰੀਚਾ ਪ੍ਰਧਾਨ ਅਰੋੜਾ ਮਹਾ ਸਭਾ, ਰਿੰਕੂ ਮਿਗਲਾਨੀ, ਹਰੀਸ਼ ਮਿਗਲਨੀ, ਜਗਦੀਸ਼ ਮਿਗਲਾਨੀ, ਜਗਦੀਸ਼ ਕਵਾਤਰਾ, ਕੈਪਟਨ ਰਾਜਵਿੰਦਰ ਸ਼ਰਮਾ, ਬਲਵੰਤ ਸਿੰਘ ਸਮਰਾ, ਪਰਸ਼ੋਤਮ ਲਾਲ, ਮਹਿੰਦਰਪਾਲ ਸਿੰਘ ਟੁਰਨਾ, ਰਮੇਸ਼ ਮਹੇ, ਕਮਲ ਕਿਸ਼ੋਰ, ਕ੍ਰਾਂਤੀਜੀਤ ਤੇ ਹਰਪ੍ਰੀਤ ਪੀਤਾ ਅਾਦਿ ਹਾਜ਼ਰ ਸਨ।


Related News