ਸਰੀਰ ਦੇ ਮਹੱਤਵਪੂਰਨ ਅੰਗਾਂ ’ਤੇ ਅਸਰ ਕਰ ਸਕਦੀ ਹੈ ਸ਼ੂਗਰ : ਡਾ. ਤਰੁਣ

11/15/2018 4:35:37 PM

ਜਲੰਧਰ (ਰੱਤਾ)- ‘ਵਰਲਡ ਡਾਇਬਟੀਜ਼ ਡੇਅ’ ਦੇ ਮੌਕੇ ਬੁੱਧਵਾਰ ਨੂੰ ਐੱਨ. ਐੱਚ. ਐੱਸ. (ਨਾਸਾ ਐਂਡ ਹੱਬ ਸੁਪਰ ਸਪੈਸ਼ਲਿਟੀ) ਹਸਪਤਾਲ, ਨਜ਼ਦੀਕ ਕਪੂਰਥਲਾ ਚੌਕ ਵਿਚ ਵਿਸ਼ੇਸ਼ ਕੈਂਪ ਲਗਾਇਆ ਗਿਆ।ਕੈਂਪ ਵਿਚ ਹਸਪਤਾਲ ਦੇ ਪ੍ਰਮੁੱਖ ਫਿਜ਼ੀਸ਼ੀਅਨ ਡਾ. ਤਰੁਣ ਅਗਰਵਾਲ ਨੇ ਸ਼ੂਗਰ ਰੋਗ ਨਾਲ ਪੀੜਤ ਰੋਗੀਆਂ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਕਈ ਗੱਲਾਂ ਸਮਝਾਈਆਂ ਅਤੇ ਦੱਸਿਆ ਕਿ ਜੇਕਰ ਸ਼ੂਗਰ ਨੂੰ ਕੰਟਰੋਲ ਵਿਚ ਨਾ ਰੱਖਿਆ ਜਾਵੇ ਤਾਂ ਸਰੀਰ ਦੇ ਕਈ ਮਹੱਤਵਪੂਰਨ ਅੰਗ ਖਰਾਬ ਹੋ ਸਕਦੇ ਹਨ ਜਿਵੇਂ ਹਾਰਟ ਅਟੈਕ, ਬਰੇਨ ਅਟੈਕ ਤੇ ਅੱਖਾਂ ਦੀ ਰੌਸ਼ਨੀ ਜਿਹੀਆਂ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਕਮੀ ਦੇ ਕਾਰਨ ਸ਼ੂਗਰ ਦੇ ਰੋਗੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜੇਕਰ ਇਸ ਵਾਧੇ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਕੁਝ ਸਾਲਾਂ ਵਿਚ ਭਾਰਤ ਸ਼ੂਗਰ ਰੋਗੀਆਂ ਦੀ ਰਾਜਧਾਨੀ ਬਣ ਜਾਵੇਗਾ।ਡਾ. ਤਰੁਣ ਨੇ ਦੱਸਿਆ ਕਿ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਤੇ ਨਿਯਮਿਤ ਕਸਰਤ ਅਤੇ ਸੰਤੁਲਿਤ ਆਹਾਰ ਸ਼ੂਗਰ ਨੂੰ ਕੰਟਰੋਲ ਰੱਖਣ ਵਿਚ ਸਹਾਇਕ ਹੁੰਦਾ ਹੈ। ਕੈਂਪ ਵਿਚ ਆਉਣ ਵਾਲੇ ਜ਼ਰੂਰਤਮੰਦਾਂ ਦੇ ਟੈਸਟ ਫ੍ਰੀ ਕੀਤੇ ਗਏ।ਸਿਹਤ ਵਿਭਾਗ ਨੇ ਮਨਾਇਆ ਵਰਲਡ ਡਾਇਬਟੀਜ਼ ਡੇਅਓਧਰ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਸਥਿਤ ਨਰਸਿੰਗ ਸਕੂਲ ਵਿਚ ਮਨਾਏ ਗਏ ‘ਵਰਲਡ ਡਾਈਬਟੀਜ਼ ਡੇਅ’ ਮੌਕੇ ਡਾ. ਸਤੀਸ਼ ਕੁਮਾਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸ਼ੂਗਰ ਰੋਗ ਦੇ ਕਾਰਨ ਬਚਾਅ ਅਤੇ ਇਲਾਜ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।


Related News