ਰਿਕਸ਼ਾ ਸਵਾਰ ਔਰਤ ਦੀ ਵਾਲੀ ਝਪਟ ਕੇ ਲੁਟੇਰੇ ਫਰਾਰ

Friday, Nov 09, 2018 - 06:41 PM (IST)

ਰਿਕਸ਼ਾ ਸਵਾਰ ਔਰਤ ਦੀ ਵਾਲੀ ਝਪਟ ਕੇ ਲੁਟੇਰੇ ਫਰਾਰ

ਜਲੰਧਰ (ਜ. ਬ.)-ਕਪੂਰਥਲਾ ਤੋਂ ਜਲੰਧਰ ਪਤੀ ਦੇ ਨਾਲ ਸ਼ਾਪਿੰਗ ਕਰਨ ਆਈ ਔਰਤ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਲੁਟੇਰੇ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ 4 ਦੀ ਪੁਲਸ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਥਾਣਾ 4 ਦੀ ਪੁਲਸ ਨੇ ਦੱਸਿਆ ਕਿ ਰਿਕਸ਼ਾ ਸਵਾਰ ਔਰਤ ਨੂਤਨ ਪਤਨੀ ਨਰੇਸ਼ ਕੁਮਾਰ ਵਾਸੀ ਕਪੂਰਥਲਾ ਆਰ. ਸੀ. ਐੈੱਫ. ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਜਲੰਧਰ ਆਪਣੇ ਪਤੀ ਨਾਲ ਸ਼ਾਪਿੰਗ ਕਰਨ ਆਈ ਸੀ। ਫੁੱਟਬਾਲ ਚੌਕ ਤੋਂ ਜੋਤੀ ਚੌਕ ਰਿਕਸ਼ੇ ’ਤੇ ਜਾ ਰਹੀ ਸੀ ਕਿ ਇਸ ਦੌਰਾਨ ਪਿੱਛਿਓਂ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਦੋ ਲੁਟੇਰੇ ਆਏ ਤੇ ਔਰਤ ਦੇ ਕੰਨਾਂ ’ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏੇ। ਔਰਤ ਦੇ ਕੰਨ ਵਿਚ ਦਰਦ ਹੋਇਆ ਤਾਂ ਪਤਾ ਲੱਗਾ ਕਿ ਸੋਨੇ ਦੀ ਵਾਲੀ ਗਾਇਬ ਹੈ। ਲੁੱਟ ਖੋਹ ਦੀ ਵਾਰਦਾਤ ਸਬੰਧੀ ਪੀੜਤ ਔਰਤ ਤੇ ਰਿਕਸ਼ਾ ਚਾਲਕ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਪਰ ਕੁਝ ਦੇਰ ਬਾਅਦ ਔਰਤ ਨੇ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਕਸ਼ਾ ਕਵਰ ਕਰਨ ਨੂੰ ਕਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਵਾਰਦਾਤ ਹੋ ਗਈਰਿਕਸ਼ਾ ਚਾਲਕ ਨੇ ਪੁਲਸ ਨੂੰ ਦੱਸਿਆ ਕਿ ਪਤੀ-ਪਤਨੀ ਨੂੰ ਰਿਕਸ਼ਾ ਕਵਰ ਕਰਨ ਲਈ ਕਿਹਾ ਸੀ ਪਰ ਔਰਤ ਨੇ ਕਿਹਾ ਕਿ ਬੱਚੇ ਨੂੰ ਬਿਠਾਉਣਾ ਹੈ, ਕਵਰ ਕਰਨ ਦੀ ਲੋੜ ਨਹੀਂ ਹੈ। ਜਿਵੇਂ ਹੀ ਉਹ ਤਿੰਨਾਂ ਨੂੰ ਬਿਠਾ ਕੇ ਅੱਗੇ ਚੱਲਿਆ ਹੀ ਸੀ ਕਿ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਲੁਟੇਰੇ ਅੱਗੇ ਨਿਕਲ ਗਏ। ਕੁਝ ਸਮੇਂ ਬਾਅਦ ਔਰਤ ਨੇ ਦੱਸਿਆ ਕਿ ਉਸ ਦੇ ਕੰਨ ਦੀ ਵਾਲੀ ਗਾਇਬ ਹੈ।


Related News