ਅੰਬੇਦਕਰ ਸੈਨਾ ਪੰਜਾਬ ਨੇ ਡੀ.ਸੀ.ਦਫਤਰ ਦੇ ਬਾਹਰ ਫੂਕਿਆ ਪਨੂੰ ਦਾ ਪੁਤਲਾ

Monday, Jan 20, 2020 - 03:54 PM (IST)

ਅੰਬੇਦਕਰ ਸੈਨਾ ਪੰਜਾਬ ਨੇ ਡੀ.ਸੀ.ਦਫਤਰ ਦੇ ਬਾਹਰ ਫੂਕਿਆ ਪਨੂੰ ਦਾ ਪੁਤਲਾ

ਜਲੰਧਰ (ਸੋਨੂੰ) - ਅੰਬੇਦਕਰ ਸੈਨਾ ਪੰਜਾਬ ਵਲੋਂ ਅੱਜ ਡੀ.ਸੀ.ਦਫਤਰ ਦੇ ਬਾਹਰ ਵਿਦੇਸ਼ ’ਚ ਬੈਠੇ ਗੁਰਪਤਵੰਤ ਸਿੰਘ ਦੇ ਖਿਲਾਫ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰਨ ਤੋਂ ਬਾਅਦ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਗਵਰਨਰ ਦੇ ਨਾਂ ਮੰਗ-ਪੱਤਰ ਸੌਂਪਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਬੁੱਗਾ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਵਿਦੇਸ਼ ’ਚ ਬੈਠੇ ਗੁਰਪਤਵੰਤ ਸਿੰਘ ਪਨੂੰ ਵਲੋਂ ਸੰਵਿਧਾਨ ਜਲਾਉਣ ਅਤੇ ਤਿਰੰਗੇ ਨੂੰ ਅੱਗ ਲਗਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ, ਜਿਸ ’ਤੇ ਰੋਕ ਲਗਾਈ ਜਾਵੇ। ਇਸ ਵੀਡੀਓ ਦੇ ਕਾਰਨ ਲੋਕਾਂ ’ਚ ਵੱਡੀ ਗਿਣਤੀ ’ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਕਾਰਨ ਉਨ੍ਹਾਂ ਨੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।


author

rajwinder kaur

Content Editor

Related News