ਨਕੋਦਰ 'ਚ ਕੱਪੜਾ ਵਪਾਰੀ ਤੋਂ ਗੈਂਗਸਟਰ ਇੰਦਾ ਨੇ ਮੰਗੀ ਫਿਰੌਤੀ, ਦਿੱਤੀ ਇਹ ਧਮਕੀ

Sunday, Nov 06, 2022 - 09:36 PM (IST)

ਨਕੋਦਰ 'ਚ ਕੱਪੜਾ ਵਪਾਰੀ ਤੋਂ ਗੈਂਗਸਟਰ ਇੰਦਾ ਨੇ ਮੰਗੀ ਫਿਰੌਤੀ, ਦਿੱਤੀ ਇਹ ਧਮਕੀ

ਨਕੋਦਰ (ਪਾਲੀ) : ਪੰਜਾਬ 'ਚ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਹੁਣ ਤਾਜ਼ੀ ਘਟਨਾ ਨਕੋਦਰ ਦੀ ਹੈ, ਜਿਥੇ ਗੈਂਗਸਟਰਾਂ ਵੱਲੋਂ ਇੱਕ ਕੱਪੜਾ ਵਪਾਰੀ ਤੋਂ ਫੋਨ 'ਤੇ ਵ੍ਹਟਸਐਪ ਕਾਲ ਕਰ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਹੈ। ਫਿਰੋਤੀ ਨਾ ਦੇਣ ਦੀ ਸੂਰਤ 'ਚ ਖਮਿਆਜਾ ਭੁਗਤਣ ਦੀ ਧਮਕੀ ਦਿੱਤੀ ।

ਇਹ ਵੀ ਪੜ੍ਹੋ : ਚੋਰਾਂ ਨੇ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਮੋਟਰਸਾਈਕਲ ਤੇ ਸਕੂਟਰੀਆਂ ਲੈ ਕੇ ਫਰਾਰ

ਪੁਲਸ ਨੂੰ ਦਿੱਤੀ ਸ਼ਿਕਾਇਤ' ਚ ਕੱਪੜਾ ਵਪਾਰੀ ਨੇ ਦੱਸਿਆ ਕਿ ਉਸ ਦੀ ਨਕੋਦਰ 'ਚ ਰੇਡੀਮੇਡ ਕੱਪੜਿਆਂ ਦੀ ਦੁਕਾਨ ਹੈ । ਬੀਤੀ 1 ਨਵੰਬਰ 2022 ਨੂੰ ਉਹ ਆਪਣੇ ਘਰ ਵਿੱਚ ਸੀ ਤਾਂ ਉਸ ਦੇ ਫੋਨ 'ਤੇ ਵ੍ਹਟਸਐਪ ਕਾਲ ਕਰਕੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਨਾਮੀ ਗੈਂਗਸਟਰ ਇੰਦਾ ਬੋਲਦਾ ਹਾਂ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਖਮਿਆਜਾ ਭੁਗਤਣ ਦੀ ਧਮਕੀ ਦਿੱਤੀ ।

ਉਧਰ ਭਾਵੇਂ ਇਸ ਮਾਮਲੇ 'ਚ ਪੁਲਸ ਕੁਝ ਵੀ ਦੱਸਣ ਤੋਂ ਕੰਨੀ ਕਤਰਾ ਰਹੀ ਹੈ ਪਰ ਪੁਲਸ ਨੇ ਉਕਤ ਕੱਪੜਾ ਵਪਾਰੀ ਦੇ ਬਿਆਨਾਂ 'ਤੇ ਥਾਣਾ ਸਿਟੀ ਨਕੋਦਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਗੈਂਗਸਟਰ ਇੰਦਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News