ਬ੍ਰਿਟੇਨ ’ਚ ਕੰਪਨੀਆਂ ਨੂੰ ਰਾਸ ਆਇਆ ‘ਫੋਰ ਡੇਅ ਵੀਕ’, ਕਰਮਚਾਰੀ ਦੇਣ ਲੱਗੇ 100 ਪ੍ਰਤੀਸ਼ਤ ਆਉਟਪੁੱਟ

02/23/2024 12:53:23 PM

ਜਲੰਧਰ  : ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਚਾਰ-ਦਿਨਾਂ ਕੰਮ ਹਫਤਾ ਪ੍ਰੀਖਣ (ਫੋਰ ਡੇਅ ਵੀਕ ਐਕਸਪੈਰੀਮੈਂਟ) ਵਿਚ ਹਿੱਸਾ ਲੈਣ ਵਾਲੀਆਂ ਬ੍ਰਿਟੇਨ ਦੀਆਂ ਜ਼ਿਆਦਾਤਰ ਕੰਪਨੀਆਂ ਨੂੰ ਇਹ ਨੀਤੀ ਰਾਸ ਆ ਗਈ ਹੈ। ਇਨ੍ਹਾਂ ਕੰਪਨੀਆਂ ਨੇ ਫੋਰ ਡੇਅ ਵੀਕ ਦੀ ਨੀਤੀ ਨੂੰ ਸਥਾਈ ਬਣਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

2022 ’ਚ 6 ਮਹੀਨੇ ਯੂ.ਕੇ ਪਾਇਲਟ ਪ੍ਰੋਜੈਕਟ ਵਿਚ ਹਿੱਸਾ ਲੈਣ ਵਾਲੇ 61 ਸੰਗਠਨਾਂ ਵਿਚੋਂ 54 ਭਾਵ 89 ਪ੍ਰਤੀਸ਼ਤ ਨੇ ਇਕ ਸਾਲ ਬਾਅਦ ਵੀ ਫੋਰ ਡੇਅ ਵੀਕ ਦੀ ਨੀਤੀ ਨੂੰ ਜਾਰੀ ਰੱਖਿਆ ਹੈ। ਰਿਪੋਰਟ ਵਿਚ ਪਾਇਆ ਗਿਆ ਕਿ ਅੱਧੇ ਤੋਂ ਵੱਧ 55 ਪ੍ਰਤੀਸ਼ਤ ਪ੍ਰੋਜੈਕਟ ਮੈਨੇਜਰਾਂ ਅਤੇ ਸੀ.ਈ.ਓ. ਨੇ ਕਿਹਾ ਕਿ ਫੋਰ ਡੇਅ ਵੀਕ ਤਹਿਤ ਕਰਮਚਾਰੀਆਂ ਨੇ ਆਪਣੇ 80% ਸਮੇਂ ਵਿਚ ਆਪਣੇ ਆਉਟਪੁੱਟ ਦਾ 100% ਕੰਮ ਕੀਤਾ ਹੈ, ਜਿਸਦਾ ਉਨ੍ਹਾਂ ਦੇ ਸੰਗਠਨ ’ਤੇ ਹਾਂਪੱਖੀ ਪ੍ਰਭਾਵ ਪਿਆ ਸੀ, ਜਦਕਿ 50 ਫੀਸਦੀ ਨੇ ਪਾਇਆ ਕਿ ਇਸ ਨਾਲ ਕਰਮਚਾਰੀ ਆਉਟਪੁੱਟ ਘੱਟ ਗਿਆ ਹੈ, 32 ਫੀਸਦੀ ਨੇ ਕਿਹਾ ਕਿ ਇਸ ਨਾਲ ਨੌਕਰੀ ਦੀ ਭਰਤੀ ਵਿਚ ਸੁਧਾਰ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : PVR-INOX ਦਾ ਸਿਨੇਮਾ ਪ੍ਰੇਮੀਆਂ ਨੂੰ ਖ਼ਾਸ ਤੋਹਫ਼ਾ, ਅੱਜ ਦੇ ਦਿਨ ਸਿਨੇਮਾਘਰਾਂ 'ਚ ਫ਼ਿਲਮਾਂ ਵੇਖੋ ਸਿਰਫ਼ 99 ਰੁਪਏ 'ਚ

ਅਮਰੀਕਾ ’ਚ 90 ਯੂਨੀਵਰਸਿਟੀਆਂ ਦੇ ਭਾਰਤੀ ਵਿਦਿਆਰਥੀਆਂ ਨਾਲ ਭਾਰਤੀ ਦੂਤਘਰ ਨੇ ਕੀਤੀ ਵਰਚੁਅਲ ਗੱਲਬਾਤ, ਸੰਪਰਕ ਵਿਚ ਰਹਿਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News