ਦੀਵਾਲੀ ਦੀ ਰਾਤ ਕਰੋ ਇਹ ਖ਼ਾਸ ਉਪਾਅ, ਘਰ 'ਚ ਹੋਵੇਗਾ ਮਾਂ ਲਕਸ਼ਮੀ ਜੀ ਦਾ ਨਿਵਾਸ
Thursday, Nov 04, 2021 - 12:58 PM (IST)

ਨਵੀਂ ਦਿੱਲੀ (ਬਿਊਰੋ) : ਹਿੰਦੂ ਧਰਮ 'ਚ ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਤਿਥੀ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਪਾਵਨ ਦਿਨ ਭਗਵਾਨ ਗਣੇਸ਼ ਤੇ ਮਾਤਾ ਲਕਸ਼ਮੀ ਦੀ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾਂਦੀ ਹੈ।
ਦੀਵਾਲੀ ਦੀ ਰਾਤ ਹਨ੍ਹੇਰੇ ਨੂੰ ਰੌਸ਼ਨੀ ਨਾਲ ਭਰ ਦੇਣ ਵਾਲੀ ਰਾਤ ਹੈ। ਇਸ ਦਿਨ ਮਾਤਾ ਲਕਸ਼ਮੀ ਜੀ ਧਰਤੀ 'ਤੇ ਘੁੰਮਣ ਆਉਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਧਰਤੀ 'ਤੇ ਪ੍ਰਕਾਸ਼ ਕੀਤਾ ਜਾਂਦਾ ਹੈ। ਮਾਤਾ ਲਕਸ਼ਮੀ ਦੀ ਵਿਸ਼ੇਸ਼ ਪੂਜਾ ਦੁਆਰਾ ਉਨ੍ਹਾਂ ਤੋਂ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਜਾਂਦੀ ਹੈ। ਦੀਵਾਲੀ ਦੀ ਰਾਤ ਨੂੰ ਦੇਵੀ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਕਈ ਉਪਾਅ ਕੀਤੇ ਜਾ ਸਕਦੇ ਹਨ, ਜਿਹੜੇ ਤੁਹਾਨੂੰ ਸਾਲ ਭਰ ਮਾਲਾਮਾਲ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - Diwali 2021: ਇਸ ਦੀਵਾਲੀ 'ਤੇ ਘਰ ਦੇ ਮੁੱਖ ਦਰਵਾਜ਼ੇ 'ਤੇ ਜ਼ਰੂਰ ਲਗਾਓ ਇਹ ਚੀਜ਼ਾਂ, ਪੂਰਾ ਸਾਲ ਆਵੇਗਾ ਧਨ
1. ਦੀਵਾਲੀ ਵਾਲੇ ਦਿਨ ਦੇਵੀ ਲਕਸ਼ਮੀ ਜੀ ਦੇ ਮੰਦਰ ਜਾ ਕੇ ਕਮਲ ਦਾ ਫੁੱਲ, ਗੁਲਾਬ ਦਾ ਫੁੱਲ, ਗੰਨਾ, ਕਮਲ ਦੀ ਮਾਲਾ ਆਦਿ ਚੜ੍ਹਾਓ ਤੇ ਸ਼੍ਰੀਸੂਕਤ, ਲਕਸ਼ਮੀ ਜੀ ਸੂਕਤ ਅਤੇ ਕਨਕਧਾਰ ਸਤੋਤਰ ਦਾ ਪਾਠ ਕਰੋ। ਧਨ ਪ੍ਰਾਪਤੀ ਦੇ ਰਸਤੇ ਖੁੱਲ੍ਹਣਗੇ। ਕਮਲ ਗੱਟੇ ਲਾਲ ਕੱਪੜੇ ਵਿਚ ਬੰਨ੍ਹ ਕੇ ਤਿਜੋਰੀ ਵਿਚ ਰੱਖੋ।
2. ਜਿਨ੍ਹਾਂ ਲੋਕਾਂ ਦੀਆਂ ਦੁਕਾਨਾਂ, ਕਾਰਖਾਨੇ ਆਦਿ ਨਹੀਂ ਚੱਲ ਰਹੇ ਹਨ, ਉਹ ਇੱਕ ਚੌਥਾਈ ਫਟਕੜੀ ਦਾ ਟੁਕੜਾ ਲੈ ਕੇ ਕਾਰੋਬਾਰ ਵਾਲੀ ਥਾਂ ਤੋਂ 81 ਵਾਰੀ ਉਤਾਰ ਕੇ ਉੱਤਰ ਦਿਸ਼ਾ ਵੱਲ ਏਕਾਂਤ 'ਚ ਸੁੱਟ ਦੇਣ। ਧਿਆਨ ਰੱਖਿਓ ਸੁੱਟਣ ਵੇਲੇ ਕੋਈ ਟੋਕੇ ਨਾ।
3. ਦੀਵਾਲੀ ਦੀ ਰਾਤ ਪੂਜਾ ਲਈ 11 ਸੁਪਾਰੀ, ਕਾਲੀ ਹਲਦੀ, ਪੀਲੀ ਹਲਦੀ, ਕੌਡੀ (ਜੇ ਸੰਭਵ ਹੋਵੇ ਤਾਂ ਲਕਸ਼ਮੀ ਕੌਡੀ), ਗੋਮਤੀ ਚੱਕਰ ਅਤੇ ਇਕ ਨਾਰੀਅਲ ਲਾਲ ਕੱਪੜੇ 'ਚ ਬੰਨ੍ਹੋ। ਦੂਜੇ ਦਿਨ ਇਸ ਪੋਟਲੀ ਨੂੰ ਤਿਜੌਰੀ ਜਾਂ ਗੱਲੇ 'ਚ ਰੱਖ ਦਿਓ।
4. ਨੌਕਰੀ ਵਪਾਰ 'ਚ ਦਿੱਕਤ ਹੋਵੇ ਤਾਂ ਮਿੱਠਾ ਜਲ, ਕੁਝ ਮੁੱਠੀ ਚਨੇ ਦੀ ਦਾਲ ਲਕਸ਼ਮੀ ਜੀ ਨੂੰ ਚੜ੍ਹਾਉਣ ਤੋਂ ਬਾਅਦ ਪਿੱਪਲ ਦੀ ਜੜ੍ਹ 'ਚ ਚੜ੍ਹਾ ਕੇ ਆਪਣੀ ਸਮੱਸਿਆ ਬੋਲੋ। ਕਾਰਜ ਸਿੱਧੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - Diwali 2021 : ਦੀਵਾਲੀ ਵਾਲੇ ਦਿਨ ਜ਼ਰੂਰ ਵਿਖਾਈ ਦੇਣ ਇਹ ਚੀਜ਼ਾਂ, ਮੰਨਿਆ ਜਾਂਦਾ ਹੈ ‘ਸ਼ੁੱਭ ਸ਼ਗਨ’
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦਿਓ।