ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ ''ਚ ਚੱਲ ਰਿਹੈ ''ਗੰਦਾ ਧੰਦਾ'', ਅੰਦਰ ਦੀ ਵੀਡੀਓ ਵਾਇਰਲ

Wednesday, Aug 30, 2023 - 09:21 PM (IST)

ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ ''ਚ ਚੱਲ ਰਿਹੈ ''ਗੰਦਾ ਧੰਦਾ'', ਅੰਦਰ ਦੀ ਵੀਡੀਓ ਵਾਇਰਲ

ਜਲੰਧਰ (ਵਿਸ਼ੇਸ਼) : ਜਲੰਧਰ ਵਿਚ ਉਂਝ ਤਾਂ ਕਈ ਇਲਾਕਿਆਂ ਵਿਚ ਸਪਾ ਸੈਂਟਰ ਖੁੱਲ੍ਹੇ ਹੋਏ ਹਨ ਪਰ ਅਸੀਂ ਅੱਜ ਗੱਲ ਕਰ ਰਹੇ ਹਾਂ ਜਲੰਧਰ ਵਿਚ ਅੱਜ-ਕੱਲ੍ਹ ਚਰਚਾ ਦਾ ਕੇਂਦਰ ਬਣੇ ਪੀ. ਪੀ. ਆਰ. ਮਾਲ ਦੀ, ਜਿਥੇ ਹਾਈ-ਫਾਈ ਸਪਾ ਸੈਂਟਰ ਇਨ੍ਹੀਂ ਦਿਨੀਂ ਮਸਾਜ ਦੀ ਆੜ ਵਿਚ ਦੇਹ ਵਪਾਰ ਦੇ ਧੰਦੇ ਨੂੰ ਵਧਾ ਰਿਹਾ ਹੈ। ਪੀ. ਪੀ. ਆਰ. ਦੀ ਦੂਜੀ ਮੰਜ਼ਿਲ ’ਤੇ ਸਥਿਤ ਇਸ ਸਪਾ ਸੈਂਟਰ ਨੂੰ ਲੈ ਕੇ ਪਹਿਲਾਂ ਵੀ ਚਰਚਾ ਦਾ ਬਾਜ਼ਾਰ ਗਰਮ ਰਿਹਾ ਹੈ। ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਇਹ ਕੁਝ ਦੇਰ ਤਕ ਲੁਕ-ਛਿਪ ਕੇ ਕੰਮ ਕਰਦਾ ਰਿਹਾ ਪਰ ਅੱਜ ਇਕ ਵਾਰ ਫਿਰ ਤੋਂ ਖੁੱਲ੍ਹ ਕੇ ਧੰਦਾ ਕਰਨ ਲੱਗਾ ਹੈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਵੇਲੇ ਵੰਡੀਆਂ ਗ੍ਰਾਂਟਾਂ ਦੀ ਹੋਵੇਗੀ ਜਾਂਚ, ਵਿਜੀਲੈਂਸ ਨੇ ਇਸ ਸਾਬਕਾ ਵਿਧਾਇਕ ਨੂੰ ਕੀਤਾ ਤਲਬ

ਵੀਡੀਓ ਆਉਣ ਤੋਂ ਬਾਅਦ ਚਰਚਾ ਵਿਚ ਆਇਆ ਸਪਾ ਸੈਂਟਰ

ਪੀ. ਪੀ. ਆਰ. ਵਿਚ ਮੌਜੂਦ ਇਸ ਸੈਂਟਰ ਨੂੰ ਚਲਾਉਣ ਵਾਲੇ ਲੋਕਾਂ ਵਿਚ 3 ਪਾਰਟਨਰ ਹਨ, ਜਿਨ੍ਹਾਂ ਵਿਚੋਂ ਇਕ ਔਰਤ ਅਤੇ 2 ਪੁਰਸ਼ ਹਨ। ਜਾਣਕਾਰ ਇਹ ਵੀ ਦੱਸ ਰਹੇ ਹਨ ਕਿ ਸਪਾ ਸੈਂਟਰ ਦਾ ਇਕ ਪਾਰਟਨਰ ਸਰਕਾਰੀ ਨੌਕਰੀ ਕਰਦਾ ਹੈ। ਇਹ ਸਪਾ ਸੈਂਟਰ ਮੁੜ ਚਰਚਾ ਵਿਚ ਇਸ ਲਈ ਆਇਆ ਹੈ ਕਿ ਕਿਉਂਕਿ ਮਸਾਜ ਸੈਂਟਰ ਦੇ ਅੰਦਰ ਦੀ ਇਕ ਵੀਡੀਓ ਅੱਜ-ਕੱਲ੍ਹ ਵਾਇਰਲ ਹੋ ਰਹੀ ਹੈ, ਜਿਸ ਵਿਚ ਸਪਾ ਸੈਂਟਰ ਦਾ ਇਕ ਪਾਰਟਨਰ ਕਿਸੇ ਗਾਹਕ ਨਾਲ ਮਸਾਜ ਲਈ ਬੁਕਿੰਗ ’ਤੇ ਰੇਟ ਕਰਦਾ ਦਿਸ ਰਿਹਾ ਹੈ। ਇਸ ਵੀਡੀਓ ਵਿਚ ਲੜਕੀਆਂ ਨੂੰ ਲੈ ਕੇ ਵੀ ਜ਼ਿਕਰ ਹੋ ਰਿਹਾ ਹੈ।

ਇਹ ਵੀ ਪੜ੍ਹੋ: ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਡੀ.ਜੀ.ਪੀ. ਪੰਜਾਬ ਵਲੋਂ ਫੀਲਡ ਅਫ਼ਸਰਾਂ ਨੂੰ ਸਖ਼ਤ ਹੁਕਮ ਜਾਰੀ

2000 ਤੋਂ ਲੈ ਕੇ ਸੇਵਾਵਾਂ ਦੇ ਹਿਸਾਬ ਨਾਲ ਚਾਰਜਿਜ਼

ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਇਸ ਸਪਾ ਸੈਂਟਰ ’ਤੇ ਪ੍ਰਤੀ ਮਸਾਜ 2000 ਤੋਂ 2500 ਰੁਪਏ ਲਏ ਜਾਂਦੇ ਹਨ। ਸੈਂਟਰ ਵਿਚ ਗਾਹਕ ਨੂੰ ਕੈਬਿਨ ਮੁਹੱਈਆ ਕਰਵਾਇਆ ਜਾਂਦਾ ਹੈ, ਜਿਥੇ ਲੜਕੀ ਮੌਜੂਦ ਰਹਿੰਦੀ ਹੈ। ਮਸਾਜ ਦੇ ਨਾਂ ’ਤੇ ਇਸ ਕੈਬਿਨ ਵਿਚ ਕਾਫ਼ੀ ਕੁਝ ਹੁੰਦਾ ਹੈ। ਪੀ. ਪੀ. ਆਰ. ਸਥਿਤ ਇਸ ਸਪਾ ਸੈਂਟਰ ਵਿਚ 5 ਕੈਬਿਨ ਹਨ ਅਤੇ 6-7 ਲੜਕੀਆਂ ਇਥੇ ਕੰਮ ਕਰਦੀਆਂ ਹਨ। ਹਰ ਸਹੂਲਤ ਦੇ ਵੱਖ ਚਾਰਜਿਜ਼ ਲਏ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਹੋ ਰਹੀ ਸੀ ਨਸ਼ਾ ਤਸਕਰੀ, NCB ਜਲਦ ਕੱਸੇਗੀ ਸ਼ਿਕੰਜਾ

ਕਈ ਸਫੈਦਪੋਸ਼ ਲੋਕਾਂ ਦਾ ਆਸ਼ੀਰਵਾਦ

ਦੱਸਿਆ ਜਾ ਰਿਹਾ ਹੈ ਕਿ ਪੀ. ਪੀ. ਆਰ. ਦੇ ਇਸ ਸਪਾ ਸੈਂਟਰ ਵਿਚ ਕਈ ਸਫੈਦਪੋਸ਼ ਵੀ ਆਉਂਦੇ ਹਨ, ਜਿਨ੍ਹਾਂ ਦਾ ਇਸ ਸਪਾ ਸੈਂਟਰ ਦੇ ਸੰਚਾਲਕਾਂ ਨੂੰ ਪੂਰਾ ਆਸ਼ੀਰਵਾਦ ਹਾਸਲ ਹੈ। ਬਿਨਾਂ ਮਤਲਬ ਦੇ ਤਾਂ ਅਾਸ਼ੀਰਵਾਦ ਮਿਲਿਆ ਨਹੀਂ ਹੋਵੇਗਾ, ਜ਼ਾਹਿਰ ਹੈ ਕਿ ਬਦਲੇ ਵਿਚ ਸੇਵਾਵਾਂ ਵੀ ਲਈਆਂ-ਦਿੱਤੀਆਂ ਜਾਂਦੀਆਂ ਹੋਣਗੀਆਂ। ਵੈਸੇ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਹਨ ਕਿ ਇਹ ਲੋਕ ਸੈਂਟਰ ਦੀ ਮਹਿਲਾ ਸੰਚਾਲਿਕਾ ਦੇ ਕਾਫ਼ੀ ਪੁਰਾਣੇ ਗਾਹਕ ਹਨ। ਮਸਾਜ ਦੇ ਨਾਂ ’ਤੇ ਗੰਦਾ ਧੰਦਾ ਕਰਨ ਵਾਲੇ ਇਹ ਲੋਕ ਕਮਾਈ ਵਾਸਤੇ ਪੁਲਸ ਪ੍ਰਸ਼ਾਸਨ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਵੱਡਾ ਸਵਾਲ ਇਹ ਹੈ ਕਿ ਆਖਿਰ ਜਲੰਧਰ ਦੀ ਮੁਸਤੈਦ ਪੁਲਸ ਨੂੰ ਇਹ ਲੋਕ ਕਦੋਂ ਤਕ ਮੂਰਖ ਬਣਾ ਲੈਣਗੇ ਕਿਉਂਕਿ ਇਹ ਚੀਜ਼ਾਂ ਲੁਕਣ ਵਾਲੀਆਂ ਨਹੀਂ ਹਨ। ਜ਼ਾਹਿਰ ਹੈ ਕਿ ਪੁਲਸ ਅਧਿਕਾਰੀਆਂ ਤਕ ਜਦੋਂ ਇਹ ਜਾਣਕਾਰੀ ਪਹੁੰਚੇਗੀ ਤਾਂ ਇਸ ਗੰਦੇ ਧੰਦੇ ਦਾ ਬੰਦ ਹੋਣਾ ਤੈਅ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harnek Seechewal

Content Editor

Related News