ਹੰਸ ਰਾਜ ਹੰਸ ਤੋਂ ਸੁਣੋ ਅਣਸੁਣੇ ਕਿੱਸੇ, ਅੱਜ ਸ਼ਾਮ 7 ਵਜੇ

Tuesday, Oct 31, 2023 - 11:11 AM (IST)

ਹੰਸ ਰਾਜ ਹੰਸ ਤੋਂ ਸੁਣੋ ਅਣਸੁਣੇ ਕਿੱਸੇ, ਅੱਜ ਸ਼ਾਮ 7 ਵਜੇ

ਜਲੰਧਰ : ਪਦਮਸ਼੍ਰੀ ਸੂਫ਼ੀ ਗਾਇਕ ਅਤੇ ਭਾਜਪਾ ਸਾਂਸਦ ਹੰਸ ਰਾਸ ਹੰਸ ਵੱਲੋਂ ਹਾਲ ਹੀ ਵਿੱਚ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇਕ ਤਾਜ਼ਾ ਇੰਟਰਵਿਊ ਕੀਤਾ ਗਿਆ ਹੈ, ਜਿਸ ਵਿੱਚ ਹੰਸ ਰਾਜ ਹੰਸ ਨੇ ਪਹਿਲੀ ਵਾਰ ਪਰਦੇ 'ਤੇ ਆ ਕੇ ਆਪਣੀ ਜ਼ਿੰਦਗੀ ਦੇ ਅਣਸੁਣੇ ਕਿੱਸੇ ਸਾਂਝੇ ਕੀਤੇ ਹਨ। ਇਸ ਦੌਰਾਨ ਹੰਸ ਰਾਜ ਹੰਸ ਨੇ ਜਿੱਥੇ ਜਸਬੀਰ ਜੱਸੀ ਵੱਲੋਂ ਦਿੱਤੇ ਬਿਆਨ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਉਥੇ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਗੁਰਦਾਸ ਮਾਨ ਨਾਲ ਆਪਣੀ ਦੋਸਤੀ ਦੀ ਦਾਸਤਾਨ ਸਮੇਤ ਆਪਣੀ ਆਰਥਿਕ ਸਥਿਤੀ 'ਤੇ ਖੁੱਲ੍ਹ ਕੇ ਚਾਨਣਾ ਪਾਇਆ ਹੈ। ਹੰਸ ਰਾਜ ਹੰਸ ਨੇ ਪਹਿਲੀ ਵਾਰ ਪਰਦੇ 'ਤੇ ਇਹ ਗੱਲ ਦੱਸੀ ਕਿ ਉਨ੍ਹਾਂ ਦੀ ਮਾਲੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ ਤੇ ਇੱਥੋਂ ਤੱਕ ਕਿ ਉਨ੍ਹਾਂ ਦਾ ਇਕ ਘਰ ਵੀ ਗਹਿਣੇ ਹੋ ਚੁੱਕਾ ਹੈ ਜਿਸ ਨੂੰ ਉਹ ਛੁਡਵਾ ਨਹੀਂ ਪਾ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing

ਸਿਆਸਤ ਵਿੱਚ ਆਉਣ ਦਾ ਉਨ੍ਹਾਂ ਨੂੰ ਫ਼ਾਇਦਾ ਹੋਇਆ ਜਾਂ ਨੁਕਸਾਨ, ਸਿਆਸਤ ਵਿੱਚ ਉਹ ਅੱਗੇ ਰਹਿਣਗੇ ਜਾਂ ਨਹੀਂ, ਪੰਜਾਬ ਸਰਕਾਰ, ਪੰਜਾਬੀ ਸੰਗੀਤ ਜਗਤ, ਮਰਹੂਮ ਸਿੱਧੂ ਮੂਸੇਵਾਲਾ ਬਾਰੇ ਉਨ੍ਹਾਂ ਦੇ ਵਿਚਾਰ ਆਦਿ ਇਨ੍ਹਾਂ ਤਮਾਮ ਵਿਸ਼ਿਆਂ 'ਤੇ ਹੰਸ ਰਾਜ ਹੰਸ ਨੇ ਖੁੱਲ੍ਹ ਕੇ ਗੱਲ ਬਾਤ ਕੀਤੀ ਹੈੈ। ਇਹ ਗੱਲ ਬਾਤ ਅੱਜ ਸ਼ਾਮ 7 ਵਜੇ 'ਜਗ ਬਾਣੀ' ਟੀਵੀ ਦੇ ਫੇਸਬੁੱਕ ਪੇਜ਼, ਯੂਟਿਊਬ ਅਤੇ ਮੋਬਾਇਲ ਐਪਲੀਕੇਸ਼ਨ 'ਤੇ ਲਾਈਵ ਵੇਖ ਸਕੋਗੇ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੇ ਗੈਂਗਸਟਰਾਂ 'ਚ ਮੁਕਾਬਲਾ, ਨਾਮੀ ਗੈਂਗਸਟਰ ਦਾ ਕਰ 'ਤਾ ਐਨਕਾਊਂਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News