‘ਬੇਗਮਪੁਰਾ ਐਕਸਪ੍ਰੈੱਸ ਸਪੈਸ਼ਲ ਟਰੇਨ’ 2 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਬਨਾਰਸ ਲਈ ਹੋਵੇਗੀ ਰਵਾਨਾ
Tuesday, Jan 24, 2023 - 01:31 PM (IST)
ਕਿਸ਼ਨਗੜ੍ਹ (ਬੈਂਸ) : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪਾਵਨ ਪ੍ਰਕਾਸ਼ ਪੁਰਬ ਮਨਾਉਣ ਲਈ ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਮਹਾਰਾਜ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਅਗਵਾਈ ਹੇਠ ‘ਬੇਗਮਪੁਰਾ ਐਕਸਪ੍ਰੈੱਸ ਸਪੈਸ਼ਲ ਟਰੇਨ’ 2 ਫਰਵਰੀ ਵੀਰਵਾਰ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਬਾਅਦ ਦੁਪਹਿਰ ਕਰੀਬ 1 ਵਜੇ ਹਜ਼ਾਰਾਂ ਸ਼ਰਧਾਲੂਆਂ ਨੂੰ ਲੈ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਮੰਦਿਰ ਸੀਰ ਗੋਵਰਧਨਪੁਰ ਕਾਂਸ਼ੀ ਬਨਾਰਸ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ-'ਆਪ' ਨੂੰ ਯਾਦ ਆਏ ਪੁਰਾਣੇ ਵਰਕਰ, ਅਸੈਂਬਲੀ ਪਰਸਨ ਆਫ ਕੰਟੈਕਟ ਲਗਾਉਣ ਦਾ ਪਲਾਨ ਤਿਆਰ
ਸੰਤ ਨਿਰੰਜਣ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਡੇਰਾ ਦੇ ਟਰੱਸਟ ਮੈਂਬਰਾਂ ਅਤੇ ਸੇਵਾਦਾਰਾਂ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਵੱਡੇ ਪੱਧਰ ’ਤੇ ਤਿਆਰੀਆਂ ਅਰੰਭੀਆਂ ਹੋਈਆਂ ਹਨ। ਇਸੇ ਦਿਨ ਸਵੇਰੇ ਡੇਰਾ ਸੱਚਖੰਡ ਬੱਲਾਂ ’ਚ ਰਵਿਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਬ੍ਰਹਮਲੀਨ ਸੰਤ ਰਾਮਾਨੰਦ ਜੀ ਦੇ ਜਨਮ ਦਿਵਸ ਸਬੰਧੀ ਅੰਮ੍ਰਿਤਬਾਣੀ ਪਾਵਨ ਜਾਪ ਕਰਵਾਏ ਜਾਣਗੇ | ਇਸ ਉਪਰੰਤ ਸੰਤ ਨਿਰੰਜਣ ਦਾਸ ਮਹਾਰਾਜ ਜੀ ਜਲੰਧਰ ਰੇਲਵੇ ਸਟੇਸ਼ਨ ਲਈ ਰਵਾਨਾ ਹੋਣਗੇ |
ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ