ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ''ਤੇ ਦੋ ਗੱਡੀਆਂ ਦੀ ਟੱਕਰ ''ਚ 4 ਗੰਭੀਰ ਜ਼ਖ਼ਮੀ

Thursday, Aug 11, 2022 - 03:19 PM (IST)

ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ''ਤੇ ਦੋ ਗੱਡੀਆਂ ਦੀ ਟੱਕਰ ''ਚ 4 ਗੰਭੀਰ ਜ਼ਖ਼ਮੀ

ਅੱਪਰਾ (ਦੀਪਾ) : ਪਿੰਡ ਰਾਏਪੁਰ ਅਰਾਈਆਂ ਵਿਖੇ ਗੁਜ਼ਰਦੇ ਫਿਲੌਰ ਤੋਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਮੁੱਖ ਮਾਰਗ 'ਤੇ ਦੋ ਗੱਡੀਆਂ ਦੀ ਭਿਆਨਕ ਟੱਕਰ 'ਚ 2 ਬੱਚਿਆਂ ਸਮੇਤ 4 ਜਣੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜਵੀਰ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਉਹ ਆਪਣੀ ਸਵਿਫਟ ਗੱਡੀ ਨੰਬਰ ਪੀ. ਬੀ.-08 ਐੱਨ. ਡਬਲਯੂ-2822 'ਚ ਆਪਣੇ ਪਰਿਵਾਰ ਨਾਲ ਸਵਾਰ ਹੋ ਕੇ ਨਵਾਂਸਹਿਰ ਨੂੰ ਜਾ ਰਿਹਾ ਸੀ ਕਿ ਪਿੰਡ ਰਾਏਪੁਰ ਅਰਾਈਆਂ ਵਿਖੇ ਇੱਕ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਅਚਾਨਕ ਜਬਰਦਸਤ ਟੱਕਰ ਹੋ ਗਈ, ਜਿਸ ਕਾਰਨ ਮੇਰੀ ਪਤਨੀ ਊਸ਼ਾ ਦੇਵੀ, ਸਾਲੀ ਰੀਨਾ ਰਾਣੀ, ਸਾਲੀ ਦੇ ਬੱਚੇ ਤਾਨੀਆ (12) ਤੇ ਕਾਰਤਿਕ (10) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ |

ਰਾਹਗੀਰਾਂ ਵਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਲਸਾੜਾ ਤੋਂ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਲਸਾੜਾ ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anuradha

Content Editor

Related News