ਇਨ੍ਹਾਂ ਬੈਂਕ ਖਾਤਿਆਂ 'ਚ ਨਹੀਂ ਰੱਖਣਾ ਹੋਵੇਗਾ ਘੱਟੋ-ਘੱਟ ਬਕਾਇਆ

08/09/2019 1:52:11 PM

ਨਵੀਂ ਦਿੱਲੀ — ਜੇਕਰ ਤੁਸੀਂ ਆਪਣੇ ਬਚਤ ਖਾਤੇ ਵਿਚ ਮਹੀਨਾਵਾਰ ਔਸਤ ਬਕਾਇਆ ਨੂੰ ਬਣਾਏ ਰੱਖਣਾ ਨਹੀਂ ਚਾਹੁੰਦੇ ਹੋ ਤਾਂ ਤੁਹਾਡੇ ਲਈ ਜ਼ੀਰੋ ਬੈਲੇਂਸ ਬੈਂਕ ਖਾਤੇ ਦੀ ਚੋਣ ਕਰਨਾ ਬਿਹਤਰ ਰਹੇਗਾ। ਇਸ ਖਾਤੇ ਵਿਚ ਗਾਹਕ ਨੂੰ ਆਮ ਖਾਤੇ ਦੀ ਤਰ੍ਹਾਂ ਕਿਸੇ ਵੀ ਬਕਾਇਆ(ਬੈਲੇਂਸ) ਨੂੰ ਬਣਾਏ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਭਾਰਤੀ ਸਟੇਟ ਬੈਂਕ(SBI) ਤੋਂ ਲੈ ਕੇ ICICI ਅਤੇ HDFC ਤੱਕ ਸਾਰੇ ਬੈਂਕ ਅੱਜਕੱਲ੍ਹ ਜ਼ੀਰੋ ਬੈਲੇਂਸ ਸੇਵਿੰਗ ਅਕਾਉਂਟ ਖੋਲ੍ਹਣ ਦਾ ਵਿਕਲਪ ਦਿੰਦੇ ਹਨ। ਜੇਕਰ ਤੁਸੀਂ ਵੀ ਖਾਤੇ ਵਿਚ ਬੈਲੇਂਸ ਬਣਾਏ ਰੱਖਣ ਦੀ ਚਿੰਤਾ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਜ਼ੀਰੋ ਬੈਲੇਂਸ ਖਾਤਾ ਬਿਹਤਰ ਹੈ।

ICICI ਬੈਂਕ 
ਜ਼ੀਰੋ ਬੈਲੇਂਸ ਖਾਤੇ ਲਈ  ICICI ਬੈਂਕ 50 ਲੱਖ ਰੁਪਏ ਤੋਂ ਹੇਠਾਂ ਦੀ ਰਾਸ਼ੀ ਲਈ 3.5 ਫੀਸਦੀ ਅਤੇ 50 ਲੱਖ ਅਤੇ ਉਸ ਤੋਂ ਜ਼ਿਆਦਾ ਦੀ ਰਾਸ਼ੀ ਲਈ 4 ਫੀਸਦੀ ਦੀ ਦਰ ਨਾਲ ਵਿਆਜ ਦਿੰਦਾ ਹੈ। ਇਨ੍ਹਾਂ ਖਾਤਿਆਂ 'ਤੇ ਛਿਮਾਹੀ ਆਧਾਰ 'ਤੇ ਵਿਆਜ ਮਿਲਦਾ ਹੈ। 

ਸਟੇਟ ਬੈਂਕ ਆਫ ਇੰਡੀਆ

ਜ਼ੀਰੋ ਬੈਲੇਂਸ ਖਾਤੇ ਲਈ ਸਟੇਟ ਬੈਂਕ 1 ਕਰੋੜ ਰੁਪਏ ਤੱਕ ਦੀ ਰਾਸ਼ੀ 'ਤੇ 3.5 ਫੀਸਦੀ ਅਤੇ 1 ਕਰੋੜ ਜਾਂ ਉਸ ਤੋਂ ਜ਼ਿਆਦਾ ਦੀ ਰਾਸ਼ੀ ਲਈ 4 ਫੀਸਦੀ ਵਿਆਜ ਦਿੰਦਾ ਹੈ। ਸਟੇਟ ਬੈਂਕ ਸੇਵਿੰਗ ਬੈਂਕ ਡਿਪਾਜ਼ਿਟ ਖਾਤਾ ਖੋਲਣ ਦੀ ਸਹੂਲਤ ਦਿੰਦਾ ਹੈ ਜਿਸ ਦੇ ਤਹਿਤ ਤੁਸੀਂ ਆਪਣਾ ਖਾਤਾ ਖੋਲ੍ਹ ਸਕਦੇ ਹੋ ਅਤੇ ਜ਼ੀਰੋ ਬੈਲੇਂਸ ਬਣਾਏ ਰੱਖ ਸਕਦੇ ਹੋ। ਇਸ ਖਾਤੇ 'ਤੇ ਕੋਈ ਵਾਧੂ ਚਾਰਜ ਨਹੀਂ ਲੱਗਦਾ। ਇਸ ਦੇ ਨਾਲ ਹੀ ਪੈਸੇ ਜਮ੍ਹਾ ਕਰਵਾਉਣ ਦੀ ਕੋਈ ਉੱਪਰਲੀ ਨਿਰਧਾਰਤ ਹੱਦ ਨਹੀਂ ਹੈ। ਇਸ ਦੇ ਨਾਲ ਹੀ ਇਹ ਖਾਤਾ ਖੋਲ੍ਹਣ ਵਾਲੇ ਨੂੰ ਖਾਤੇ ਦੇ ਨਾਲ-ਨਾਲ Rupay ਡੈਬਿਟ ਕਾਰਡ ਵੀ ਮਿਲਦਾ ਹੈ। ਹਾਲਾਂਕਿ ਜੇਕਰ ਖਾਤਾਧਾਰਕ ਦੇ ਕੋਲ ਜ਼ੀਰੋ ਬੈਲੇਂਸ ਖਾਤਾ ਹੈ ਤਾਂ ਉਹ ਦੂਜਾ ਖਾਤਾ ਨਹੀਂ ਰੱਖ ਸਕਦੇ ਹਨ।

ਐਕਸਿਸ ਬੈਂਕ(Axix Bank)

ਜ਼ੀਰੋ ਬੈਲੇਂਸ ਖਾਤੇ ਲਈ ਐਕਸਿਸ ਬੈਂਕ 50 ਲੱਖ ਰੁਪਏ ਤੱਕ ਦੀ ਰਾਸ਼ੀ ਲਈ 3.5 ਫੀਸਦੀ ਦੀ ਦਰ ਨਾਲ ਵਿਆਜ ਦਿੰਦਾ ਹੈ। 50 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦੀ ਰਾਸ਼ੀ ਲਈ 4 ਫੀਸਦੀ ਅਤੇ 1 ਕਰੋੜ ਰੁਪਏ ਤੋਂ ਉੱਪਰ ਤੱਕ ਦੀ ਰਾਸ਼ੀ ਲਈ 6 ਫੀਸਦੀ ਵਿਆਜ ਦਰ ਦਿੰਦਾ ਹੈ। 

HDFC  ਬੈਂਕ

ਜ਼ੀਰੋ ਬੈਲੇਂਸ ਖਾਤੇ ਲਈ HDFC ਬੈਂਕ 50 ਲੱਖ ਰੁਪਏ ਤੱਕ ਦੀ ਰਾਸ਼ੀ ਲਈ 3.5 ਫੀਸਦੀ ਦੀ ਦਰ ਨਾਲ ਵਿਆਜ ਦਿੰਦਾ ਹੈ ਅਤੇ 50 ਲੱਖ ਰੁਪਏ ਅਤੇ ਇਸ ਤੋਂ ਜ਼ਿਆਦਾ ਤੱਕ ਦੀ ਰਾਸ਼ੀ ਲਈ 4 ਫੀਸਦੀ ਦੀ ਦਰ ਨਾਲ ਵਿਆਜ ਦਿੰਦਾ ਹੈ। ਜ਼ੀਰੋ ਬੈਲੇਂਸ ਖਾਤਾ ਖੋਲ੍ਹਣ ਦੇ ਨਾਲ-ਨਾਲ ਫੋਨ ਬੈਂਕਿੰਗ ਸਹੂਲਤ ਅਤੇ ਰੁਪਏ(Rupay) ਡੈਬਿਟ ਕਾਰਡ ਦਾ ਲਾਭ ਗਾਹਕ ਨੂੰ ਇਕ ਅੰਤਰਰਾਸ਼ਟਰੀ ਡੈਬਿਟ ਕਾਰਡ 'ਚ ਅਪਗ੍ਰੇਡ ਕਰਨ ਦੇ ਵਿਕਲਪ ਦੇ ਨਾਲ ਦਿੰਦਾ ਹੈ। 


Related News