SBI ''ਚ ਖਾਤਾ ਕਿੰਝ ਖੁੱਲ੍ਹਵਾਓ, ਜਾਣੋ ਆਨਲਾਈਨ ਅਤੇ ਆਫਲਾਈਨ ਪ੍ਰੋਸੈੱਸ

11/04/2018 10:25:18 AM

ਨਵੀਂ ਦਿੱਲੀ—ਦੇਸ਼ ਦੇ ਵੱਡੇ ਬੈਂਕਾਂ 'ਚ ਸ਼ਾਮਲ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) 'ਚ ਖਾਤਾ ਖੁੱਲ੍ਹਵਾਉਣਾ ਬਹੁਤ ਆਸਾਨ ਹੈ। ਇਸ ਦਾ ਪ੍ਰੋਸੈੱਸ ਬਾਕੀ ਬੈਂਕਾਂ ਦੀ ਤਰ੍ਹਾਂ ਬਹੁਤ ਸਿੰਪਲ ਹੈ। ਇਥੇ ਅਸੀਂ ਬਚਤ ਖਾਤੇ (ਸੇਵਿੰਗ ਅਕਾਊਂਟ) ਦੀ ਗੱਲ ਕਰਾਂਗੇ ਜਿਸ ਨੂੰ ਆਨਲਾਈਨ ਅਤੇ ਬ੍ਰਾਂਚ 'ਚ ਜਾ ਕੇ ਖੁੱਲ੍ਹਵਾਇਆ ਜਾ ਸਕਦਾ ਹੈ। ਦੋਵੇਂ ਹੀ ਤਰੀਕੇ ਅਸੀਂ ਇਥੇ ਤੁਹਾਨੂੰ ਦੱਸ ਰਹੇ ਹਾਂ। 
ਕੀ ਡਾਕੂਮੈਂਟ ਚਾਹੀਦੇ ਹਨ
—ਪਛਾਣ ਦੇ ਲਈ ਪਾਸਪੋਰਟਸ ਡਰਾਈਵਿੰਗ ਲਾਈਸੈੱਸ, ਵੋਟਰ ਆਈ.ਡੀ.ਕਾਰਡ ਆਦਿ 'ਚੋਂ ਇਕ
—ਪੈਨ ਕਾਰਡ
—ਫਾਰਮ 16 (ਜੇਕਰ ਪੈਨ ਕਾਰਡ ਨਹੀਂ ਹੋਵੇ ਤਾਂ)
—ਦੋ ਨਵੀਂਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫ
ਬ੍ਰਾਂਚ 'ਚ ਜਾ ਕੇ ਕਿੰਝ ਖੁੱਲ੍ਹਵਾਏ ਖਾਤਾ
—ਕੋਲ ਦੀ ਐੱਸ.ਬੀ.ਆਈ. ਬ੍ਰਾਂਚ ਜਾ ਕੇ ਉਥੇ ਕਿਸੇ ਬੈਂਕ ਕਰਮੀ ਨੂੰ ਮਿਲੋ ਅਤੇ ਅਕਾਊਂਟ ਖੋਲ੍ਹਣ ਵਾਲਾ ਫਾਰਮ ਲਓ। 
—ਇਸ ਦੇ ਫਾਰਮ 1 'ਚ ਨਾਂ ਉਦੋਂ ਭਰਨਾ ਹੋਵੇਗਾ ਜਦੋਂ ਪੈਨ ਕਾਰਡ ਨਾ ਹੋਵੇ
—ਬਚਤ ਖਾਤੇ 'ਚ ਘੱਟੋ-ਘੱਟ 1000 ਰੁਪਏ ਜਮ੍ਹਾ ਕਰਵਾਉਣੇ 
—ਫਿਰ ਫਾਰਮ ਬੈਂਕ ਕਰਮਚਾਰੀ ਨੂੰ ਦਿਓ ਜਿਸ ਦੇ ਵੈਰੀਫਾਈ ਹੋਣ ਦੇ ਬਾਅਦ ਪਾਸਬੁੱਕ ਅਤੇ ਚੈੱਕ ਬੁੱਕ ਆਦਿ ਮਿਲ ਜਾਵੇਗੀ, ਹੱਥ ਦੇ ਹੱਥ ਤੁਸੀਂ ਇੰਟਰਨੈੱਟ ਬੈਂਕਿੰਗ ਸ਼ੁਰੂ ਕਰ ਸਕਦੇ ਹੋ
ਆਨਲਾਈਨ ਕਿੰਝ ਖੁੱਲ੍ਹੇਗਾ ਖਾਤਾ
—ਸਭ ਤੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਦੀ ਵੈੱਬਸਾਈਟ 'ਤੇ ਜਾਓ
—ਉਥੇ ਜਿਵੇਂ ਖਾਤਾ ਖੁੱਲ੍ਹਵਾਉਣਾ ਹੈ ਉਸ 'ਤੇ ਜਾ ਕੇ ਅਪਲਾਈ ਨਾਓ 'ਤੇ ਕਲਿੱਕ ਕਰੋ
—ਫਿਰ ਸਾਹਮਣੇ ਆਈ ਐਪਲੀਕੇਸ਼ਨ ਫਾਰਮ 'ਚ ਨਾਂ, ਪਤਾ ਡੇਟ ਆਫ ਬਰਥ ਆਦਿ ਲਿਖ ਕੇ ਫਾਰਮ ਸਬਮਿਟ ਕਰ ਦਿਓ।
—ਫਾਰਮ ਜਮ੍ਹਾ ਹੋਣ ਤੋਂ ਬਾਅਦ ਬੈਂਕ ਉਸ ਨੂੰ ਵੈਰੀਫਾਈ ਕਰੇਗਾ ਅਤੇ ਸਭ ਤੋਂ ਠੀਕ ਪਾਏ ਜਾਣ 'ਤੇ 3-4 ਵਰਕਿੰਗ ਡੇਜ਼ 'ਚ ਖਾਤਾ ਖੁੱਲ੍ਹ ਜਾਵੇਗਾ।


Related News