ਜਾਣੋ ਰਿਜ਼ਰਵੇਸ਼ਨ ਕੈਂਸਲ ਕਰਵਾਉਣ ਮੌਕੇ ਹੁੰਦੀ ਹੈ ਕਿੰਨੀ ਕਟੌਤੀ
Thursday, Nov 29, 2018 - 01:44 PM (IST)

ਨਵੀਂ ਦਿੱਲੀ—ਰਿਜ਼ਰਵੇਸ਼ਨ ਟਿਕਟ ਕੈਂਸਲ ਕਰਵਾਉਣ 'ਤੇ ਨਿਰਧਾਰਿਤ ਰਾਸ਼ੀ ਦੀ ਕਟੌਤੀ ਕੀਤੀ ਜਾਂਦੀ ਹੈ। ਇਹ ਤੁਹਾਡੇ ਟਿਕਟ ਕੈਂਸਲ ਕਰਵਾਉਣ ਦੇ ਸਮੇਂ 'ਤੇ ਵੀ ਨਿਰਭਰ ਕਰਦਾ ਹੈ। ਰਿਜ਼ਰਵੇਸ਼ਨ ਟਿਕਟ ਨੂੰ ਕੈਂਸਲ ਕਰਵਾਉਣ 'ਤੇ ਕੋਈ ਰਿਫੰਡ ਨਹੀਂ ਮਿਲਦਾ। ਜੇਕਰ ਤੁਸੀਂ ਆਰ.ਏ.ਸੀ.ਟਿਕਟ ਰਿਜ਼ਰਵੇਸ਼ਨ ਨਾਲ ਬੁੱਕ ਕਰਵਾਈ ਹੈ ਤਾਂ ਟਰੇਨ ਜਾਣ ਦੇ ਨਿਰਧਾਰਿਤ ਸਮੇਂ ਤੋਂ ਅੱਧੇ ਘੰਟੇ ਪਹਿਲਾਂ ਕੈਂਸਲ ਕਰਵਾਉਣ 'ਤੇ ਰਿਫੰਡ ਮਿਲੇਗਾ। ਰਿਜ਼ਰਵੇਸ਼ਨ ਕੋਟੇ 'ਚ ਆਨਲਾਈਨ ਬੁੱਕ ਕੀਤੀ ਗਈ ਟਿਕਟ ਜੇਕਰ ਵੇਟਿੰਗ 'ਚ ਹੈ ਤਾਂ ਰਿਫੰਡ ਆਪਣੇ ਆਪ ਖਾਤੇ 'ਚ ਚਲਾ ਜਾਂਦਾ ਹੈ।
ਰਿਜ਼ਰਵੇਸ਼ਨ ਦੀ ਟਿਕਟ 'ਤੇ ਕਦੋਂ ਮਿਲਦਾ ਹੈ ਰਿਫੰਡ
ਰਿਜ਼ਰਵੇਸ਼ਨ ਦੇ ਟਿਕਟ 'ਤੇ ਵੀ ਰਿਫੰਡ ਮਿਲ ਸਕਦਾ ਹੈ। ਜੇਕਰ ਟਰੇਨ 3 ਘੰਟੇ ਜਾਂ ਇਸ ਤੋਂ ਜ਼ਿਆਦਾ ਲੇਟ ਹੈ ਤਾਂ ਰਿਜ਼ਰਵੇਸ਼ਨ ਦੇ ਟਿਕਟ ਕੈਂਸਲ ਕਰਵਾਉਣ 'ਤੇ 100 ਫੀਸਦੀ ਮਿਲਦਾ ਹੈ। ਟਰੇਨ ਦਾ ਰੂਟ ਡਾਇਵਰਟ ਹੋਣ 'ਤੇ ਵੀ ਰਿਫੰਡ ਮਿਲ ਸਕਦਾ ਹੈ।
ਟਿਕਟ ਬੁਕਿੰਗ ਨਾਲ ਜੁੜੀਆਂ ਖਾਸ ਗੱਲਾਂ
1. ਟਿਕਟ ਕੈਂਸਲ ਕਰਨ ਤੋਂ ਬਾਅਦ ਜਿਸ ਅਕਾਊਂਟ ਤੋਂ ਪੈਮੇਂਟ ਕੀਤੀ ਗਈ ਹੁੰਦੀ ਹੈ ਉਸ ਅਕਾਊਂਟ 'ਚ ਪੈਸੇ ਰਿਫੰਡ ਹੁੰਦੇ ਹਨ।
2. ਜੇਕਰ ਤੁਸੀਂ ਆਨਲਾਈਨ ਟਿਕਟ ਬੁੱਕ ਕੀਤੀ ਹੈ ਤਾਂ ਆਨਲਾਈਨ ਕੈਂਸਲੇਸ਼ਨ ਹੋ ਸਕਦੀ ਹੈ। ਆਫਲਾਈਨ ਟਿਕਟ ਕੈਂਸਲ ਕਰਵਾਉਣ ਲਈ ਤੁਹਾਨੂੰ ਪੀ.ਆਰ.ਐੱਸ. ਕਾਊਂਟਰ 'ਤੇ ਜਾਣਾ ਹੋਵੇਗਾ।
3. ਟਰੇਨ ਦੇ ਨਿਰਧਾਰਿਤ ਸਮੇਂ ਤੋਂ 48 ਘੰਟੇ ਪਹਿਲਾਂ ਟਿਕਟ ਕੈਂਸਲ ਕਰਵਾਉਣ 'ਤੇ ਏ.ਸੀ. ਫਰਸਟ ਕਲਾਸ ਦੀ ਟਿਕਟ 'ਤੇ 240 ਰੁਪਏ ਕੱਟਦੇ ਹਨ। ਉੱਧਰ ਏ.ਸੀ. 2 ਟਾਇਰ ਦੇ ਲਈ 200 ਰੁਪਏ, ਏ.ਸੀ.3 ਟਾਇਰ ਚੇਅਰਕਾਰ ਅਤੇ ਏ.ਸੀ. 3 ਇਕੋਨਾਮੀ ਲਈ 180 ਰੁਪਏ ਕੱਟਦੇ ਹਨ।
4. ਸਲਿਪਰ ਕਲਾਸ ਦਾ ਟਿਕਟ ਕੈਂਸਲ ਕਰਵਾਉਣ 'ਤੇ 120 ਰੁਪਏ ਦਾ ਚਾਰਜ ਲੱਗਦਾ ਹੈ। ਉੱਧਰ ਸੈਂਕਿੰਡ ਕਲਾਸ ਦੀ ਟਿਕਟ ਦਾ ਕੈਂਸਲੇਸ਼ਨ ਚਾਰਜ 60 ਰੁਪਏ ਹੈ।
5. ਜੇਕਰ ਕੋਈ ਕੰਫਰਮ ਟਿਕਟ ਟਰੇਨ ਛੁੱਟਣ ਦੇ 48 ਤੋਂ 12 ਘੰਟੇ ਪਹਿਲੇ ਕੈਂਸਲ ਕਰਵਾਇਆ ਜਾਂਦਾ ਹੈ ਤਾਂ ਕਿਰਾਏ ਦਾ 25 ਫੀਸਦੀ ਕੈਂਸਲੇਸ਼ਨ ਚਾਰਜ ਦੇ ਤੌਰ 'ਤੇ ਕੱਟਿਆ ਜਾਵੇਗਾ।
6. ਜੇਕਰ ਕੋਈ ਕੰਫਰਮ ਟਿਕਟ ਟਰੇਨ ਛੁੱਟਣ ਦੇ 12 ਤੋਂ 4 ਘੰਟੇ ਦੇ ਵਿਚਕਾਰ ਕੈਂਸਲ ਕਰਦਾ ਹੈ ਤਾਂ ਕਿਰਾਏ ਦਾ 50 ਫੀਸਦੀ ਕੈਂਸਲੇਸ਼ਨ ਚਾਰਜ ਲੱਗੇਗਾ। ਜੇਕਰ ਕੰਫਰਮ ਟਿਕਟ 4 ਘੰਟੇ ਪਹਿਲਾਂ ਤੱਕ ਕੈਂਸਲ ਨਹੀਂ ਕਰਵਾਇਆ ਜਾਂਦਾ ਹੈ ਜਾਂ ਟੀ.ਡੀ.ਆਰ. (ਟਿਕਟ ਡਿਪਾਜ਼ਿਟ ਰਿਸੀਟ) ਆਨਲਾਈਨ ਨਹੀਂ ਭਰੀ ਜਾਂਦੀ ਹੈ ਤਾਂ ਕੋਈ ਰਿਫੰਡ ਕਲੇਮ ਨਹੀਂ ਕੀਤਾ ਜਾ ਸਕਦਾ।
7.ਆਰ.ਏ.ਸੀ. ਜਾਂ ਵੇਟਿੰਗ ਲਿਸਟ ਟਿਕਟ ਟਰੇਨ ਛੁੱਟਣ ਦੇ 30 ਮਿੰਟ ਪਹਿਲਾਂ ਤੱਕ ਕੈਂਸਲ ਕਰਵਾਇਆ ਜਾਂਦਾ ਹੈ ਤਾਂ ਹੀ ਰਿਫੰਡ ਮਿਲੇਗਾ।