ਕੀ ਹੈ PM ਕਿਸਾਨ ਯੋਜਨਾ, ਜਾਣੋ ਸਭ ਕੁਝ

02/17/2019 10:12:40 AM

ਪੀ.ਐੱਮ.ਕਿਸਾਨ ਯੋਜਨਾ: ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਰਥਿਕ ਮਦਦ ਦੇ ਲਈ ਮੋਦੀ ਸਰਕਾਰ ਨੇ ਪੀ.ਐੱਮ.ਕਿਸਾਨ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਆਰਥਿਕ ਰੂਪ ਨਾਲ ਪਿਛੜੇ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲਣਗੇ। ਕਿਸਾਨ ਯੋਜਨਾ ਦਾ ਐਲਾਨ ਸਰਕਾਰ ਨੇ ਫਰਵਰੀ ਨੂੰ ਪੇਸ਼ ਅੰਤਰਿਮ ਬਜਟ 'ਚ ਕੀਤਾ ਸੀ। ਫਿਲਹਾਲ ਇਸ ਨਾਲ ਜੁੜਿਆ ਪੋਰਟਲ ਵੀ ਲਾਂਚ ਕਰ ਦਿੱਤਾ ਗਿਆ ਹੈ, ਜਿਸ 'ਤੇ ਲਾਭਾਰਥੀਆਂ ਦੀ ਲਿਸਟ ਦੇਖੀ ਜਾ ਸਕਦੀ ਹੈ। ਜਾਣੋ ਇਸ ਦੇ ਬਾਰੇ 'ਚ ਹੋਰ ਜ਼ਰੂਰੀ ਗੱਲਾਂ।
ਕੀ ਹੈ ਪੀ.ਐੱਮ. ਕਿਸਾਨ ਯੋਜਨਾ
—ਛੋਟੇ ਅਤੇ ਸੀਮਾਂਤ ਕਿਸਾਨ, ਜਿਨ੍ਹਾਂ ਦੇ ਕੋਲ 2 ਹੈਕਟੇਅਰ ਤੱਕ ਉਪਜਾਊ ਭੂਮੀ ਹੈ ਉਨ੍ਹਾਂ ਨੂੰ 6,000 ਰੁਪਏ ਪ੍ਰਤੀ ਸਾਲ ਦੀ ਦਰ ਨਾਲ ਪ੍ਰਤੱਖ ਆਮਦਨ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ।
—ਇਹ ਰਾਸ਼ੀ ਉਨ੍ਹਾਂ ਦੇ ਬੈਂਕ ਅਕਾਊਂਟ 'ਚ ਤਿੰਨ ਬਰਾਬਰ ਕਿਸ਼ਤ (2 ਹਜ਼ਾਰ ਪ੍ਰਤੀ ਕਿਸ਼ਤ) 'ਚ ਟਰਾਂਸਫਰ ਕੀਤੀ ਜਾਵੇਗੀ।
—ਵਿੱਤੀ ਸਾਲ 2019-20 'ਚ ਇਸ ਸਕੀਮ 'ਤੇ ਕੁੱਲ 75 ਹਜ਼ਾਰ ਕਰੋੜ ਰੁਪਏ ਖਰਚ ਹੋਵੇਗਾ।
—ਇਹ ਸਕੀਮ ਕਰੀਬ 12 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਏਗੀ।
—ਪੀ.ਐੱਮ.ਕਿਸਾਨ ਯੋਜਨਾ 'ਚ ਤੁਹਾਡਾ ਨਾਂ ਹੈ ਜਾਂ ਨਹੀਂ ਉਹ http://pmkisan.nic.in 'ਤੇ ਚੈੱਕ ਕੀਤਾ ਜਾ ਸਕਦਾ ਹੈ£
—ਸਰਕਾਰ ਨੇ ਸਾਫ ਕੀਤਾ ਕਿ ਪਹਿਲੀ ਕਿਸ਼ਤ, ਜਿਸ ਦਾ ਪੈਸਾ ਮਾਰਚ ਤੱਕ ਟਰਾਂਸਫਰ ਹੋ ਸਕਦਾ ਉਸ ਲਈ ਆਧਾਰ ਜ਼ਰੂਰੀ ਨਹੀਂ ਹੋਵੇਗਾ।
ਇਨ੍ਹਾਂ ਨੂੰ ਨਹੀਂ ਮਿਲੇਗਾ ਲਾਭ
—ਕਿਸੇ ਸੰਵੈਧਾਨਿਕ ਅਹੁਦੇ 'ਤੇ ਮੌਜੂਦ ਕਿਸਾਨ, ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰ ਅਤੇ ਵਿਧਾਇਕ, ਇਨਕਮ ਟੈਕਸ ਦੇਣ ਵਾਲਾ ਸ਼ਖਸ ਕਾਰਜਕਰਤਾ ਜਾਂ ਰਿਟਾਇਰਡ ਸਰਕਾਰੀ ਕਰਮਚਾਰੀ ਜਿਨ੍ਹਾਂ ਨੂੰ ਮਹੀਨਾਂ 10 ਹਜ਼ਾਰ ਪੈਨਸ਼ਨ ਮਿਲਦੀ ਹੋਵੇ। ਜੋ ਇਕ ਫਰਵਰੀ ਦੇ ਬਾਅਦ ਕਿਸੇ ਜ਼ਮੀਨ ਦਾ ਮਾਲਕ ਬਣਿਆ ਹੈ ਤਾਂ ਉਸ ਨੂੰ ਯੋਜਨਾ ਦਾ ਲਾਭ ਨਹੀਂ ਮਿਲੇਗਾ। 
ਕੌਣ ਹਨ ਛੋਟੇ ਅਤੇ ਸੀਮਾਂਤ ਕਿਸਾਨ?
ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰ ਦੀ ਪਰਿਭਾਸ਼ਾ 'ਚ ਉਸ ਤਰ੍ਹਾਂ ਦੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ 'ਚ ਪਤੀ-ਪਤਨੀ ਅਤੇ 18 ਸਾਲ ਤੱਕ ਦੀ ਉਮਰ ਦੇ ਨਾਬਾਲਗ ਬੱਚੇ ਹੋਣ ਅਤੇ ਇਹ ਸਾਰੇ ਸਮੂਹਿਕ ਰੂਪ ਨਾਲ ਦੋ ਹੈਕਟੇਅਰ ਭਾਵ 5 ਏਕੜ ਤੱਕ ਦੀ ਜ਼ਮੀਨ 'ਤੇ ਖੇਤੀ ਕਰਦੇ ਹੋਣ।


Aarti dhillon

Content Editor

Related News