ਜਾਣੋ ਸੈਂਸੈਕਸ ਤੇ ਨਿਫਟੀ ਦਾ ਭਾਰਤੀ ਸ਼ੇਅਰ ਬਾਜ਼ਾਰ ਕੀ ਹੈ ਮਹੱਤਵ
Wednesday, Mar 11, 2020 - 02:17 PM (IST)
ਮੁੰਬਈ — ਭਾਰਤੀ ਸ਼ੇਅਰ ਬਾਜ਼ਾਰ 'ਚ ਸੈਂਸੈਕਸ ਅਤੇ ਨਿਫਟੀ ਬਾਰੇ ਕਈ ਵਾਰ ਸੁਣਿਆ ਹੋਵੇਗਾ। ਬਹੁਤ ਸਾਰੇ ਲੋਕ ਇਹ ਸਮਝਣਾ ਚਾਹੁੰਦੇ ਹੋਣਗੇ ਕਿ ਆਖਿਰ ਸੈਂਸੈਕਸ ਅਤੇ ਨਿਫਟੀ ਕੀ ਹੁੰਦੇ ਹਨ ਅਤੇ ਕਿਵੇਂ ਕੰਮ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਸੈਂਸੈਕਸ ਅਤੇ ਨਿਫਟੀ ਕਿਵੇਂ ਬਣੇ ਅਤੇ ਇਨ੍ਹਾਂ ਦੋਵਾਂ ਦਾ ਭਾਰਤੀ ਸ਼ੇਅਰ ਬਾਜ਼ਾਰ 'ਤੇ ਕੀ ਅਸਰ ਹੁੰਦਾ ਹੈ।
ਕੀ ਹੁੰਦਾ ਹੈ ਸੈਂਸੈਕਸ?
ਦਰਅਸਲ 5000 ਤੋਂ ਵੱਧ ਕੰਪਨੀਆਂ ਦੇ ਸ਼ੇਅਰ ਬੀ.ਐਸ.ਸੀ. 'ਚ ਸੂਚੀਬੱਧ ਹਨ, ਇਨ੍ਹਾਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਟ੍ਰੈਕ ਕਰਨਾ ਲਗਭਗ ਅਸੰਭਵ ਹੈ, ਇਸ ਲਈ ਸੈਂਸੈਕਸ ਇੰਡੈਕਸ ਬਣਾਇਆ ਗਿਆ। ਸੈਂਸੈਕਸ ਸ਼ਬਦ SINSITIVE ਅਤੇ INDEX ਦੋ ਸ਼ਬਦਾਂ ਨੂੰ ਜੋੜ ਕੇ ਬਣਾਇਆ ਗਿਆ ਸੀ। SINSITIVE ਸ਼ਬਦ ਤੋਂ Sens ਅਤੇ INDEX ਸ਼ਬਦ ਤੋਂ EX ਨੂੰ ਜੋੜ ਕੇ ਸੈਂਸੈਕਸ ਸ਼ਬਦ ਨੂੰ ਬਣਾਇਆ ਗਿਆ ਹੈ। ਸੈਂਸੈਕਸ ਵਿਚ BSE ਦੇ ਟਾਪ 30 ਕੰਪਨੀਆਂ ਦੇ ਸ਼ੇਅਰ ਹੁੰਦੇ ਹਨ ਅਤੇ ਇਹ ਆਪਣੇ ਪ੍ਰਦਰਸ਼ਨ(Performance) ਦੇ ਆਧਾਰ 'ਤੇ ਸਥਿਤੀ ਬਦਲਦੇ ਰਹਿੰਦੇ ਹਨ। ਜੇਕਰ ਕਿਸੇ ਕੰਪਨੀ ਦਾ ਸ਼ੇਅਰ ਲਗਾਤਾਰ ਖਰਾਬ ਪ੍ਰਦਰਸ਼ਨ ਕਰਦਾ ਹੈ ਤਾਂ ਉਸਨੂੰ ਸੈਂਸੈਕਸ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ਅਤੇ ਉਸ ਦੀ ਥਾਂ ਬੀ.ਐਸ.ਸੀ. ਦੀ ਕਿਸੇ ਹੋਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਕੰਪਨੀ ਨੂੰ ਸਥਾਨ ਦੇ ਦਿੱਤਾ ਜਾਂਦਾ ਹੈ।
ਕਿਵੇਂ ਕੰਮ ਕਰਦਾ ਹੈ ਸੈਂਸੈਕਸ?
ਭਾਰਤੀ ਸ਼ੇਅਰ ਬਾਜ਼ਾਰ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਹਨ। ਇਸ 'ਚ BSE(Bombay Stock Exchange) ਦੇ ਸੰਵੇਦੀ ਸੂਚਕਅੰਕ ਨੂੰ ਸੈਂਸੈਕਸ ਕਿਹਾ ਜਾਂਦਾ ਹੈ। ਸੈਂਸੈਕਸ ਬੀ.ਐਸ.ਸੀ. ਦਾ ਸਟੈਂਡਰਡ ਰੂਪ ਹੈ। ਸੈਂਸੈਕਸ ਦੀ ਸਥਿਤੀ ਨੂੰ ਵੇਖ ਕੇ ਬੀ.ਐਸ.ਸੀ. ਦੀ ਗਣਨਾ ਕੀਤੀ ਜਾਂਦੀ ਹੈ, ਸੈਂਸੈਕਸ ਵਿਚ ਬੀ.ਐਸ.ਸੀ. ਦੀਆਂ ਪ੍ਰਮੁੱਖ 30 ਕੰਪਨੀਆਂ ਦੇ ਸ਼ੇਅਰ ਹੁੰਦੇ ਹਨ ਅਤੇ ਬੀ.ਐਸ.ਸੀ. ਦੇ ਇਨ੍ਹਾਂ 30 ਕੰਪਨੀਆਂ ਦੇ ਸ਼ੇਅਰ ਦੀ ਗਣਨਾ ਦੇ ਆਧਾਰ 'ਤੇ ਹੀ ਬੀ.ਐਸ.ਸੀ. ਦੀ ਦਿਸ਼ਾ ਨਿਰਧਾਰਤ ਕੀਤੀ ਜਾਂਦੀ ਹੈ। ਜੇਕਰ ਇਨ੍ਹਾਂ 30 ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਆਉਂਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਬੀ.ਐਸ.ਸੀ. ਅੱਜ ਡਿੱਗ ਕੇ ਬੰਦ ਹੋਇਆ ਜਾਂ ਖੁੱਲ੍ਹਿਆ। ਇਸ ਦੇ ਨਾਲ ਹੀ ਜੇਕਰ ਇਨ੍ਹਾਂ 30 ਕੰਪਨੀਆਂ ਦਾ ਸਟਾਕ ਵਧਦਾ ਹੈ ਜਾਂ ਫਿਰ ਕਿਹਾ ਜਾਵੇ ਕਿ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਬੀ.ਐਸ.ਸੀ. ਅੱਜ ਚੜ੍ਹ ਕੇ ਜਾਂ ਫਿਰ ਵਾਧੇ ਨਾਲ ਬੰਦ ਹੋਇਆ ਜਾਂ ਖੁੱਲ੍ਹਿਆ ਹੈ।
ਕੀ ਹੁੰਦਾ ਹੈ ਨਿਫਟੀ ?
ਨਿਫਟੀ ਸ਼ਬਦ NATIONAL ਅਤੇ FIFTY ਨੂੰ ਜੋੜ ਕੇ ਬਣਾਇਆ ਗਿਆ ਹੈ। Fifty ਇਸ ਲਈ ਕਿਉਂਕਿ ਇਸ ਵਿਚ 50 ਕੰਪਨੀਆਂ ਦੇ ਸਟਾਕ ਸ਼ਾਮਲ ਹਨ। ਹੁਣ ਗੱਲ ਕਰਦੇ ਹਾਂ ਨਿਫਟੀ ਦੀ ਤਾਂ ਨੈਸ਼ਨਲ ਸਟਾਕ ਐਕਸਚੇਂਜ(National Stock Exchange) ਦਾ ਪ੍ਰਮੁੱਖ ਸੂਚਕ ਅੰਕ 'ਨਿਫਟੀ' ਹੈ। ਨਿਫਟੀ 'ਚ ਲਿਸਟਿਡ ਸਾਰੀਆਂ ਕੰਪਨੀਆਂ ਵਿਚੋਂ 50 ਬੈਸਟ ਕੰਪਨੀਆਂ ਦੇ ਸ਼ੇਅਰ ਨੂੰ ਮਿਲਾ ਕੇ ਇਕ ਇੰਡੈਕਸ ਬਣਾਇਆ ਗਿਆ ਹੈ ਜਿਸ ਨੂੰ ਨਿਫਟੀ ਜਾਂ NSE ਕਿਹਾ ਜਾਂਦਾ ਹੈ। ਨਿਫਟੀ 'ਚ ਇਸ ਸਮੇਂ ਹਜ਼ਾਰਾਂ ਕੰਪਨੀਆਂ ਦੇ ਸ਼ੇਅਰ ਲਿਸਟਿਡ ਹਨ। ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਟ੍ਰੇਸ ਕਰਨਾ ਮੁਸ਼ਕਲ ਹੈ ਇਸ ਲਈ ਨਿਫਟੀ 'ਚ ਸੂਚੀਬੱਧ ਸਾਰੀਆਂ ਕੰਪਨੀਆਂ ਵਿਚੋਂ 50 ਸਭ ਤੋਂ ਵਧੀਆ ਕੰਪਨੀਆਂ ਦੇ ਸ਼ੇਅਰ ਦੇ ਔਸਤ ਮੁੱਲ ਨੂੰ ਮਿਲਾ ਕੇ ਨਿਫਟੀ ਦੀ ਚਾਲ ਨੂੰ ਨਿਰਧਾਰਤ ਕੀਤਾ ਜਾਂਦਾ ਹੈ। ਨਿਫਟੀ ਦੀ ਚਾਲ ਨੂੰ ਆਧਾਰ ਮੰਨ ਕੇ ਨਿਫਟੀ ਦੀ ਦਿਸ਼ਾ ਨਿਰਧਾਰਤ ਹੁੰਦੀ ਹੈ। ਜੇਕਰ ਨਿਫਟੀ 'ਚ ਗਿਰਾਵਟ ਦਿਖਾਈ ਦਿੰਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਨਿਫਟੀ ਹੇਠਾਂ ਬੰਦ ਹੋਇਆ ਜਾਂ ਖੁੱਲ੍ਹਿਆ। ਇਸ ਦੇ ਨਾਲ ਹੀ ਜੇਕਰ ਨਿਫਟੀ ਦੀਆਂ ਕੰਪਨੀਆਂ ਵਾਧੇ ਨਾਲ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ ਕਰਦੀਆਂ ਹਨ ਤਾਂ ਇਹ ਮੰਨਿਆ ਜਾਂਦਾ ਹੈ ਕਿ ਨਿਫਟੀ ਵਾਧੇ ਨਾਲ ਖੁੱਲ੍ਹਿਆ ਜਾਂ ਬੰਦ ਹੋਇਆ।
ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਨਿਫਟੀ ਅਤੇ ਸੈਂਸੈਕਸ ਦੀ ਚਾਲ ਦੇਖ ਕੇ ਸ਼ੇਅਰ ਬਾਜ਼ਾਰ ਦੀ ਚਾਲ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਵੇਂ ਕਿਸੇ ਵਿਅਕਤੀ ਦੀ ਰਿਪੋਰਟ ਦੇਖ ਕੇ ਉਸ ਵਿਅਕਤੀ ਦੀ ਸਿਹਤ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਉਸੇ ਤਰ੍ਹਾਂ ਨਿਫਟੀ ਅਤੇ ਸੈਂਸੈਕਸ ਨੂੰ ਦੇਖ ਕੇ ਪੂਰੇ ਸ਼ੇਅਰ ਬਾਜ਼ਾਰ ਦੇ ਕਾਰੋਬਾਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਹ ਖਬਰ ਵੀ ਜ਼ਰੂਰ ਪੜ੍ਹੋ : ਜਾਣੋ ਸ਼ੇਅਰ ਬਾਜ਼ਾਰ 'ਚ ਕਿਵੇਂ ਕੀਤੀ ਜਾ ਸਕਦੀ ਹੈ ਕਿਸੇ ਕੰਪਨੀ ਦੇ ਸ਼ੇਅਰ ਦੀ ਖਰੀਦਦਾਰੀ
ਇਹ ਖਬਰ ਵੀ ਜ਼ਰੂਰ ਪੜ੍ਹੋ : ਜਾਣੋ Demat Account ਅਤੇ Trading Account 'ਚ ਕੀ ਹੁੰਦਾ ਹੈ ਫਰਕ