ਗੋਲਡ 'ਚ ਨਿਵੇਸ਼ ਨਹੀਂ ਹੈ ਫਾਇਦੇ ਦਾ ਸੌਦਾ, ਜਾਣੋ ਕਾਰਨ

09/01/2019 1:15:33 PM

ਨਵੀਂ ਦਿੱਲੀ—ਭਾਰਤ 'ਚ ਸੋਨੇ ਦੀਆਂ ਕੀਮਤਾਂ ਇਸ ਸਮੇਂ ਇਤਿਹਾਸਿਕ ਉਚਾਈ 'ਤੇ ਹਨ | ਕੀਮਤ ਦੇ ਮਾਮਲੇ 'ਚ ਸੋਨਾ ਹਰ ਰੋਜ਼ ਆਪਣਾ ਹੀ ਰਿਕਾਰਡ ਤੋੜਦਾ ਜਾ ਰਿਹਾ ਹੈ | 29 ਅਗਸਤ 2019 ਨੂੰ ਸੋਨੇ ਦੀ ਕੀਮਤ ਇਥੇ 40,000 ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਚੱਲੀ ਗਈ ਹੈ ਪਰ ਕੀ ਸੇਨੇ 'ਚ ਨਿਵੇਸ਼ ਕਰਨਾ ਫਾਇਦੇਮੰਦ ਹੈ? ਤਾਂ ਇਸ ਦਾ ਜਵਾਬ ਹੈ ਨਹੀਂ | ਭਾਰਤ 'ਚ ਤੁਹਾਨੂੰ ਨਿਵੇਸ਼ ਲਈ ਸੋਨੇ ਨੂੰ ਪਹਿਲ ਦੇਣ ਤੋਂ ਬਚਣਾ ਚਾਹੀਦਾ ਹੈ | 
ਹਾਲਾਂਕਿ ਬੀਤੇ ਇਕ ਸਾਲ 'ਚ ਗੋਲਡ ਈ.ਟੀ.ਐੱਫ. ਨੇ ਕਰਜ਼ ਅਤੇ ਇਕਵਟੀ ਦੀ ਤੁਲਨਾ 'ਚ ਕਾਫੀ ਚੰਗਾ ਰਿਟਰਨ ਦਿੱਤਾ ਹੈ | ਫਿਰ ਵੀ ਸੋਨੇ ਨੂੰ ਹਰ ਵਾਰ ਪੂਰਾ ਰਿਟਰਨ ਦੇਣ ਵਾਲਾ ਨਿਵੇਸ਼ ਨਹੀਂ ਮੰਨਣਾ ਚਾਹੀਦਾ | ਗੋਲਡ ਈ.ਟੀ.ਐੱਫ. ਵਲੋਂ ਚੰਗਾ ਰਿਟਰਨ ਦੇਣ ਦੇ ਬਾਵਜੂਦ ਅਸੀਂ ਤੁਹਾਨੂੰ ਕੁਝ ਅਜਿਹੇ ਕਾਰਨ ਦੱਸ ਰਹੇ ਹਾਂ ਜਿਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਨੂੰ ਸੋਨੇ 'ਚ ਕਦੇ ਜ਼ਿਆਦਾ ਪੈਸਾ ਨਿਵੇਸ਼ ਨਹੀਂ ਕਰਨਾ ਚਾਹੀਦਾ |
ਗੋਲਡ ਜਿਊਲਰੀ 'ਚ ਨਿਵੇਸ਼
ਗੋਲਡ ਜਿਊਲਰੀ 'ਚ ਨਿਵੇਸ਼ ਕਰਨਾ ਫਾਇਦੇਮੰਦ ਨਹੀਂ ਹੈ ਕਿਉਂਕਿ ਇਸ 'ਚ ਮੇਕਿੰਗ ਚਾਰਜ ਅਤੇ ਵੇਸਟੇਜ ਚਾਰਜ ਲੱਗਦਾ ਹੈ ਅਤੇ ਤੁਸੀਂ ਜਿਊਲਰੀ ਵੇਚਣ ਜਾਓਗੇ ਤਾਂ ਤੁਹਾਨੂੰ ਸੋਨੇ ਦੀ ਅਸਲੀ ਕੀਮਤ ਦੀ ਤੁਲਨਾ 'ਚ 15 ਤੋਂ 30 ਫੀਸਦੀ ਘਟ ਮੁੱਲ ਮਿਲੇਗਾ | ਕੁਝ ਗਹਿਣਿਆਂ 'ਤੇ ਤਾਂ ਮੇਕਿੰਗ ਚਾਰਜੇਜ਼ ਬਹੁਤ ਹੀ ਜ਼ਿਆਦਾ ਹੁੰਦੇ ਹਨ | ਇਸ ਲਈ ਗੋਲਡ ਜਿਊਲਰੀ 'ਤੇ ਨਿਵੇਸ਼ ਕਰਨਾ ਬਿਲਕੁੱਲ ਫਾਇਦੇਮੰਦ ਨਹੀਂ ਹੈ |
ਸੋਨੇ ਦੇ ਸਿੱਕਿਆਂ 'ਤੇ ਨਿਵੇਸ਼ 
ਸੋਨੇ ਦੀ ਸਿੱਕਿਆਂ 'ਤੇ ਵੀ ਨਿਵੇਸ਼ ਕਰਨਾ ਫਾਇਦੇ ਦਾ ਸੌਦਾ ਨਹੀਂ ਹੈ | ਜਦੋਂ ਤੁਸੀਂ ਸੋਨੇ ਦਾ ਸਿੱਕਾ ਵੇੇਚਦੇ ਹੋ ਤਾਂ ਮਾਰਜਨ ਦੇ ਕਾਰਨ ਤੁਹਾਨੂੰ ਘਟ ਕੀਮਤ ਮਿਲਦੀ ਹੈ | ਦੂਜੇ ਪਾਸੇ ਤੁਹਾਨੂੰ ਉਨ੍ਹਾਂ ਨੂੰ ਬੈਂਕ ਲਾਕਰ ਆਦਿ 'ਚ ਰੱਖਣ ਲਈ ਵੀ ਖਰਚਾ ਕਰਨਾ ਪੈਂਦਾ ਹੈ | 
ਰੈਗੂਲਰ ਇਨਕਮ ਨਹੀਂ ਹੁੰਦੀ
ਕਈ ਅਜਿਹੇ ਨਿਵੇਸ਼ ਹਨ ਜੋ ਤੁਹਾਨੂੰ ਨਿਯਮਿਤ ਰੂਪ ਨਾਲ ਮੁਨਾਫਾ ਦਿੰਦੇ ਹਨ | ਜਿਵੇਂ ਤੁਸੀਂ ਸਟਾਕ ਮਾਰਕਿਟ 'ਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਘਟ ਸਮੇਂ 'ਚ ਮੁਨਾਫਾ ਮਿਲਣ ਦੀ ਸੰਭਾਵਨਾ ਹੁੰਦੀ ਹੈ | ਉੱਧਰ ਸੋਨੇ 'ਚ ਕੋਈ ਨਿਯਮਿਤ ਆਮਦਨ ਨਹੀਂ ਹੁੰਦੀ ਹੈ | 
ਬੈਂਕ ਐੱਫ.ਡੀ. ਤੁਲਨਾ 'ਚ ਰਿਟਰਨ ਦੀ ਕੋਈ ਗਾਰੰਟੀ ਨਹੀਂ ਹੁੰਦੀ
ਜ਼ਿਆਦਾ ਐੱਫ.ਡੀ. ਤੁਹਾਨੂੰ ਫਿਕਸਡ ਰਿਟਰਨ ਦੀ ਗਾਰੰਟੀ ਦਿੰਦੇ ਹਨ | ਉੱਧਰ ਸੋਨੇ 'ਚ ਨਿਵੇਸ਼ ਕਰਨ 'ਤੇ ਰਿਟਰਨ ਦੀ ਕੋਈ ਨਿਸ਼ਚਿਤਤਾ ਨਹੀਂ ਹੁੰਦੀ ਹੈ | 
ਸੋਨਾ ਕੋਈ ਨਕਦੀ 
ਸੋਨਾ ਕੋਈ ਨਕਦੀ ਨਹੀਂ ਹੁੰਦੀ ਇਸ ਲਈ ਇਸ ਦੀ ਤਰਲਤਾ ਬਹੁਤ ਘਟ ਹੁੰਦੀ ਹੈ | ਤੁਹਾਨੂੰ ਵੱਡੀ ਮਾਤਰਾ 'ਚ ਸੋਨਾ ਵੇਚਣ 'ਚ ਪ੍ਰੇਸ਼ਾਨੀ ਚੁੱਕਣੀ ਪੈ ਸਕਦੀ ਹੈ, ਜਦੋਂਕਿ ਸ਼ੇਅਰਸ ਦੇ ਨਾਲ ਅਜਿਹਾ ਨਹੀਂ ਹੈ | ਉਨ੍ਹਾਂ ਨੂੰ ਵੇਚਣਾ ਬਹੁਤ ਆਸਾਨ ਹੁੰਦਾ ਹੈ |


Aarti dhillon

Content Editor

Related News