ਜੇਕਰ ਤੁਸੀਂ ਵੀ ਚਾਹੁੰਦੇ ਹੋ ਘੱਟ ਵਿਆਜ ਦਰ ਵਾਲਾ ਪਰਸਨਲ ਲੋਨ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

09/22/2019 11:00:09 AM

ਨਵੀਂ ਦਿੱਲੀ—ਲੋਨ ਲੈਂਦੇ ਸਮੇਂ ਗਾਹਕ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਵਿਆਜ ਦਰ ਘੱਟ ਤੋਂ ਘੱਟ ਹੋਵੇ। ਜਦੋਂ ਪਰਸਨਲ ਲੋਨ ਦੀ ਗੱਲ ਆਉਂਦੀ ਹੈ ਤਾਂ ਇਸ 'ਤੇ ਵਿਆਜ ਦਰ ਸਮਾਨਤਾ ਹੋਮ ਲੋਨ ਅਤੇ ਆਟੋ ਲੋਨ ਸਮੇਤ ਦੂਜੇ ਲੋਨਸ ਦੀ ਤੁਲਨਾ 'ਚ ਜ਼ਿਆਦਾ ਹੁੰਦੀ ਹੈ ਆਮ ਤੌਰ 'ਤੇ ਅਪਰੂਵ ਕਰਨ ਤੋਂ ਪਹਿਲਾਂ ਕਰਜ਼ਦਾਤਾ ਕਈ ਚੀਜ਼ਾਂ 'ਤੇ ਗੌਰ ਕਰਦਾ ਹੈ। ਇਸ 'ਚ ਲੋਨ ਦੀ ਰਾਸ਼ੀ, ਗਾਹਕ ਦੀ ਭੁਗਤਾਨ ਸਮਰੱਥਾ ਅਤੇ ਗਾਹਕ ਕਿਸ ਕੰਪਨੀ 'ਚ ਕੰਮ ਕਰ ਰਿਹਾ ਹੈ, ਇਸ ਦੀ ਜਾਣਕਾਰੀ ਵੀ ਸ਼ਾਮਲ ਹੈ। ਹੁਣ ਸਵਾਲ ਇਹ ਹੈ ਕਿ ਘੱਟ ਵਿਆਜ ਦਰ ਵਾਲਾ ਪਰਸਨਲ ਲੋਨ ਕਿੰਝ ਲਿਆ ਜਾਵੇ। ਆਓ ਜਾਣਦੇ ਹਾਂ ਕੁਝ ਜ਼ਰੂਰੀ ਗੱਲਾਂ।
1. ਇਕ ਚੰਗਾ ਕ੍ਰੈਡਿਟ ਸਕੋਰ ਹੈ ਜ਼ਰੂਰੀ
750 ਅਤੇ ਇਸ ਤੋਂ ਜ਼ਿਆਦਾ ਦਾ ਕ੍ਰੈਡਿਟ ਸਕੋਰ ਇਕ ਚੰਗੀ ਪਰਸਨਲ ਲੋਨ ਡੀਲ ਦੀ ਉਮੀਦ ਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਹੈ। ਤੁਸੀਂ ਆਪਣੇ ਕ੍ਰੈਡਿਟ ਯੂਟਿਲਾਈਜੇਸ਼ਨ ਰੈਸ਼ੋ ਨੂੰ 30 ਫੀਸਦੀ ਦੀ ਸੀਮਾ 'ਚ ਰੱਖ ਕੇ ਚੰਗਾ ਕ੍ਰੈਡਿਟ ਸਕੋਰ ਬਣਾਏ ਰੱਖ ਸਕਦੇ ਹੋ। ਨਾਲ ਹੀ ਸਾਨੂੰ ਨਿਯਮਿਤ ਰੂਪ ਨਾਲ ਆਪਣੀ ਕ੍ਰੈਡਿਟ ਰਿਪੋਰਟ ਨੂੰ ਦੇਖਦੇ ਰਹਿਣਾ ਚਾਹੀਦਾ।
2. ਭੁਗਤਾਨ ਦੀ ਇਕ ਚੰਗੀ ਹਿਸਟਰੀ ਬਰਕਰਾਰ ਰੱਖੋ
ਹਮੇਸ਼ਾ ਆਪਣੇ ਕ੍ਰੈਡਿਟ ਕਾਰਡਸ ਦੇ ਬਿੱਲ ਦਾ ਪੂਰਨ ਭੁਗਤਾਨ ਕਰਨ ਦੀ ਕੋਸ਼ਿਸ ਕਰ ਅਤੇ ਹਰ ਮਹੀਨੇ ਆਪਣੇ ਕਰਜ਼ ਚੁਕਾ ਦਿਓ। ਜੇਕਰ ਤੁਸੀਂ ਉਸ ਸਮੇਂ 'ਚ ਕੋਈ ਹੋਰ ਵੀ ਲੋਨ ਲਿਆ ਹੋਇਆ ਹੈ ਤਾਂ ਉਸ ਦੀ ਈ.ਐੱਮ.ਆਈ.ਵੀ. ਨਿਯਮਿਤ ਸਮੇਂ 'ਤੇ ਜਮ੍ਹਾ ਕਰਵਾਉਣੀ ਚਾਹੀਦੀ। ਇਸ ਨਾਲ ਤੁਹਾਨੂੰ ਭਵਿੱਖ 'ਚ ਲੋਨ ਲੈਣ 'ਚ ਕਾਫੀ ਅਸਾਨੀ ਹੋਵੇਗੀ। ਜੇਕਰ ਤੁਹਾਡੀ ਈ.ਐੱਮ.ਆਈ. ਭੁਗਤਾਨ ਹਿਸਟਰੀ ਚੰਗੀ ਨਹੀਂ ਹੈ ਤਾਂ ਤੁਹਾਡੇ ਲੋਨ 'ਤੇ ਵਿਆਜ ਦਰ ਦੇ ਘੱਟ ਹੋਣ ਦੀਆਂ ਸੰਭਾਵਨਾ ਕਾਫੀ ਵੱਧ ਜਾਂਦੀਆਂ ਹਨ।
3. ਸਜ਼ੀਨਲ ਆਫਰਸ ਦਾ ਲਾਭ ਚੁੱਕੋ
ਲੋਨ ਲੈਣ ਤੋਂ ਪਹਿਲਾਂ ਗਾਹਕ ਨੂੰ ਲੋਨ ਪਾਉਣ ਦੀ ਯੋਗਤਾਵਾਂ ਅਤੇ ਆਪਣੀ ਲੋੜਾਂ ਦੇ ਆਧਾਰ 'ਤੇ ਵੱਖ-ਵੱਖ ਕਰਜ਼ਦਾਤਾਵਾਂ ਦੀ ਪਰਸਨਲ ਲੋਨ 'ਤੇ ਵਿਆਜ ਦਰਾਂ ਦੀ ਤੁਲਨਾ ਕਰ ਲੈਣੀ ਚਾਹੀਦੀ। ਇਸ ਦੇ ਨਾਲ ਹੀ ਤੁਹਾਨੂੰ ਪਰਸਨਲ ਲੋਨ ਦੇਣ ਵਾਲੇ ਵੱਖ-ਵੱਖ ਕਰਜ਼ਦਾਤਾਂਵ ਦੇ ਸੀਜ਼ਨਲ ਆਫਰਸ 'ਤੇ ਵੀ ਨਜ਼ਰ ਰੱਖਣੀ ਚਾਹੀਦੀ।
4. ਇੰਪਲਾਇਰ ਦੀ ਕ੍ਰੈਡਿਬਿਲਿਟੀ ਵੀ ਰੱਖਦੀ ਹੈ ਮਾਇਨੇ
ਜੋ ਕਰਮਚਾਰੀ ਜਾਣੀ ਮੰਨੀ ਕੰਪਨੀਆਂ ਜਾਂ ਮਲਟੀਨੈਸ਼ਨਲ ਕੰਪਨੀਜ਼ 'ਚ ਕੰਮ ਕਰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦੀਦਾ ਲੋਨ ਡੀਲਸ ਮਿਲ ਹੀ ਜਾਂਦੀ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਉਨ੍ਹਾਂ ਕਰਮਚਾਰੀਆਂ ਦੀ ਜਾਬ ਦੀ ਸਥਿਰਤਾ ਜ਼ਿਆਦਾ ਹੁੰਦੀ ਹੈ। ਨਾਲ ਹੀ ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕਰਮਚਾਰੀਆਂ ਦੀ ਆਮਦਨ ਸਟੇਬਲ ਹੋਵੇਗੀ ਅਤੇ ਉਹ ਸਮੇਂ 'ਤੇ ਲੋਨ ਚੁਕਾ ਦੇਣਗੇ।


Aarti dhillon

Content Editor

Related News