ਆਪਣੀ ਬੀਮਾ ਪਾਲਸੀ ਤੋਂ ਨਹੀਂ ਹੋ ਖੁਸ਼ ਤਾਂ ਇਸ ਨੂੰ ਕਰ ਸਕਦੇ ਹੋ ਵਾਪਸ, ਜਾਣੋ ਨਿਯਮ

2/14/2020 2:16:08 PM

ਨਵੀਂ ਦਿੱਲੀ — ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਕੋਈ ਵੀ ਬੀਮਾ ਪਾਲਿਸੀ ਲੈਂਦੇ ਹੋ ਅਤੇ ਬਾਅਦ ਵਿਚ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਪਾਲਸੀ ਤੁਹਾਡੀਆਂ ਜ਼ਰੂਰਤਾਂ ਅਨੁਸਾਰ ਸਹੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਵਾਪਸ ਵੀ ਕਰ ਸਕਦੇ ਹੋ। ਬਹੁਤ ਸਾਰੇ ਬੀਮਾਕਰਤਾ ਤੁਹਾਨੂੰ ਇਹ ਵਿਕਲਪ ਦਿੰਦੇ ਹਨ ਜਦੋਂ ਵੀ ਤੁਸੀਂ ਕੋਈ ਬੀਮਾ ਲੈਂਦੇ ਹੋ ਤਾਂ ਇਸ ਦੇ ਨਾਲ ਟਰਮ ਅਤੇ ਸ਼ਰਤਾਂ ਦਿੱਤੀਆਂ ਹੁੰਦੀਆਂ ਹਨ, ਜਿਸ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਸੀਂ ਕਿੰਨੇ ਸਮੇਂ ਤੱਕ ਇਸ ਪਾਲਸੀ ਨੂੰ ਬਦਲ ਸਕਦੇ ਹੋ। ਬੀਮਾਕਰਤਾ ਲਈ ਇਹ ਲਾਜ਼ਮੀ ਹੁੰਦਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਅਜਿਹੇ ਵਿਕਲਪ ਪੇਸ਼ ਕਰਨ। ਜੇਕਰ ਕਾਨੂੰਨੀ ਅਧਾਰ 'ਤੇ ਗੱਲ ਕਰੀਏ ਤਾਂ ਬੀਮਾ ਕਰਨ ਵਾਲੇ ਨੂੰ ਆਪਣੇ ਗਾਹਕ ਨੂੰ ਇਸ ਕਿਸਮ ਦੀ ਸਹੂਲਤ ਦੇ ਨਾਲ-ਨਾਲ ਕੁਝ ਸਮਾਂ ਵੀ ਦੇਣਾ ਪੈਂਦਾ ਹੈ ਤਾਂ ਜੋ ਬੀਮਾਯੁਕਤ ਵਿਅਕਤੀ ਬੀਮੇ ਨੂੰ ਚੰਗੀ ਤਰ੍ਹਾਂ ਸਮਝ ਸਕੇ ਅਤੇ ਜਦੋਂ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ ਤਾਂ ਤੁਸੀਂ ਬੀਮਾ ਵਾਪਸ ਕਰ ਸਕਦੇ ਹੋ ਅਤੇ ਆਪਣੇ ਪੈਸੇ ਲੈ ਸਕਦੇ ਹੋ।

ਜੀਵਨ ਬੀਮਾ

ਜੀਵਨ ਬੀਮਾ ਖਰੀਦਣ ਲਈ ਸਭ ਤੋਂ ਪਹਿਲਾਂ ਪ੍ਰਸਤਾਵ ਫਾਰਮ ਨੂੰ ਭਰਨਾ ਹੁੰਦਾ ਹੈ। ਇਸੇ ਫਾਰਮ ਵਿਚ ਹੀ ਬੀਮਾਧਾਰਕ ਨੂੰ ਸਾਰੀ ਜਾਣਕਾਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ(ਬੀਮਾਧਾਰਕ) ਆਪਣੀ ਆਮਦਨੀ ਬਾਰੇ ਜਾਣਕਾਰੀ ਦੇਣੀ ਪਵੇਗੀ। ਆਮ ਤੌਰ 'ਤੇ ਬੀਮਾਯੁਕਤ ਵਿਅਕਤੀ ਨੂੰ ਪਹਿਲੇ ਸਾਲ ਦੀ ਬੀਮਾ ਕਿਸ਼ਤ ਦਾ ਭੁਗਤਾਨ ਕਰਨਾ ਪੈਂਦਾ ਹੈ।

ਇਸ ਤੋਂ ਬਾਅਦ ਬੀਮਾਧਾਰਕ ਵਲੋਂ ਚੁਣੇ ਗਏ ਉਤਪਾਦ, ਤੁਹਾਡੀ ਉਮਰ ਅਤੇ ਬੀਮੇ ਦੀ ਰਕਮ ਵਰਗੇ ਕਾਰਕਾਂ 'ਤੇ ਨਿਰਭਰ ਕਰਦਿਆਂ ਬੀਮਾਕਰਤਾ ਵਲੋਂ ਡਾਕਟਰੀ ਜਾਂਚ ਕਰਾਉਣ ਲਈ ਕਿਹਾ ਜਾ ਸਕਦਾ ਹੈ। ਇਨ੍ਹਾਂ ਟੈਸਟ ਦਾ ਭੁਗਤਾਨ ਬੀਮਾਕਰਤਾ ਦੁਆਰਾ ਕੀਤਾ ਜਾਂਦਾ ਹੈ। ਇਕ ਵਾਰ ਬੀਮਾ ਕਰਨ ਵਾਲਾ ਤੁਹਾਡਾ ਬੀਮਾ ਕਰਨ ਲਈ ਸਹਿਮਤ ਹੋ ਜਾਂਦਾ ਹੈ ਤਾਂ ਇਨ੍ਹਾਂ ਪਾਲਸੀ ਦਸਤਾਵੇਜ਼ਾਂ ਭੇਜ ਦੇਵੇਗਾ। ਫ੍ਰੀ-ਲੁੱਕ ਪੀਰੀਅਡ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਪਾਲਸੀ ਦਸਤਾਵੇਜ਼ ਪ੍ਰਾਪਤ ਕਰ ਲੈਂਦੇ ਹੋ। ਇਨ੍ਹਾਂ ਮਿਲੇ ਹੋਏ ਪਾਲਸੀ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਲਈ ਬੀਮਾਕਰਤਾ ਨੇ ਤੁਹਾਨੂੰ 15 ਦਿਨ ਦਾ ਸਮਾਂ ਦੇਣਾ ਹੁੰਦਾ ਹੈ। ਜੇਕਰ ਤੁਸੀਂ ਖੁਸ਼ ਨਹੀਂ ਹੋ, ਤਾਂ ਤੁਸੀਂ 15 ਦਿਨਾਂ ਦੇ ਅੰਦਰ ਆਪਣੀ ਪਾਲਸੀ ਵਾਪਸ ਕਰ ਸਕਦੇ ਹੋ। ਇਹ ਸੁਨਿਸ਼ਚਿਤ ਕਰਨ ਤੋਂ ਬਾਅਦ ਕਿ ਤੁਹਾਡਾ ਸਮਾਂ 15 ਦਿਨਾਂ ਤੋਂ ਜ਼ਿਆਦਾ ਨਹੀਂ ਹੋਇਆ ਹੈ ਬੀਮਾ ਕਰਨ ਵਾਲਾ ਬਾਅਦ ਵਿਚ ਉਸ ਮਿਆਦ ਲਈ ਬੀਮਾ ਕਵਰ ਲਈ ਲਾਗਤ 'ਚ ਕਟੌਤੀ ਕਰੇਗਾ।

ਸਿਹਤ ਬੀਮਾ

ਸਿਹਤ ਬੀਮਾ ਪਾਲਸੀਆਂ ਲਈ ਵੀ 15 ਦਿਨਾਂ ਦੀ ਫ੍ਰੀ-ਲੁੱਕ (ਤੁਹਾਡੇ ਬੀਮੇ ਦੀ ਸਮੀਖਿਆ ਕਰਨ ਦਾ ਸਮਾਂ) ਦੀ ਮਿਆਦ ਮਿਲਦੀ ਹੈ। ਹੈਲਥ ਕਵਰ ਆਮ ਤੌਰ 'ਤੇ ਇਕ ਸਾਲ ਲਈ ਹੁੰਦਾ ਹੈ ਜਿਸ ਨੂੰ ਹਰ ਸਾਲ ਰੀਨਿਊ ਕਰਨਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਫ੍ਰੀ-ਲੁੱਕ ਸਿਰਫ ਪਹਿਲੀ ਵਾਰ ਖਰੀਦੇ ਗਏ ਬੀਮੇ ਤੇ ਲਾਗੂ ਹੁੰਦੀ ਹੈ ਅਤੇ ਇਹ ਪ੍ਰਕਿਰਿਆ ਨਵੀਨੀਕਰਣ ਦੇ ਸਮੇਂ ਲਾਗੂ ਨਹੀਂ ਹੋਏਗੀ। ਇਹ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਨਵੀਂ ਪਾਲਿਸੀ ਦਸਤਾਵੇਜ਼ ਪ੍ਰਾਪਤ ਕਰਦੇ ਹੋ। ਜੇਕਰ ਤੁਸੀਂ ਇਸ ਸਮੇਂ ਦੌਰਾਨ ਪਾਲਿਸੀ ਵਾਪਸ ਕਰਦੇ ਹੋ, ਤਾਂ ਬੀਮਾ ਕਰਨ ਵਾਲਾ ਤੁਹਾਡੇ ਦੁਆਰਾ ਕਵਰ ਕੀਤੇ ਦਿਨਾਂ ਲਈ ਸਟੈਂਪ ਡਿਊਟੀ ਅਤੇ ਬੀਮਾ ਵਰਗੀਆਂ ਲਾਗਤਾਂ ਦੇ ਪ੍ਰੀਮੀਅਮ ਨੈੱਟ ਦਾ ਭੁਗਤਾਨ ਕਰੇਗਾ। ਜੀਵਨ ਬੀਮਾ ਪਾਲਸੀਆਂ ਦੇ ਉਲਟ, ਬੀਮਾ ਕਰਨ ਵਾਲਾ ਹਰ ਸਾਲ ਰੀਨਿਊ ਹੋਣ ਵਾਲੀਆਂ ਮੈਡੀਕਲ ਯੋਜਨਾਵਾਂ ਲਈ ਮੈਡੀਕਲ ਟੈਸਟਾਂ ਦੀ ਲਾਗਤ ਦਾ ਘੱਟੋ ਘੱਟ 50% ਲੈਂਦਾ ਹੈ। ਜੇਕਰ ਤੁਸੀਂ ਪਾਲਿਸੀ ਵਾਪਸ ਕਰਦੇ ਹੋ ਤਾਂ ਬੀਮਾ ਕਰਨ ਵਾਲੇ ਵਲੋਂ ਪੈਸੇ ਵਾਪਸ ਕਰਨ 'ਤੇ ਇਹ ਲਾਗਤ ਪ੍ਰੀਮੀਅਮ ਵਿਚੋਂ ਕੱਟ ਲਈ ਜਾਵੇਗੀ। ਜੇਕਰ ਪਾਲਿਸੀ ਦਾ ਘੱਟੋ ਘੱਟ ਕਾਰਜਕਾਲ 3 ਸਾਲ ਹੈ, ਤਾਂ ਫ੍ਰੀ-ਲੁੱਕ ਨਿਯਮ ਲਾਗੂ ਹੁੰਦਾ ਹੈ। ਇਹ ਥੋੜ੍ਹੇ ਸਮੇਂ ਦੀਆਂ ਯੋਜਨਾਵਾਂ 'ਤੇ ਲਾਗੂ ਨਹੀਂ ਹੁੰਦਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ