ਬੀਮੇ ਦੀ ਚੋਣ ਕਰਦੇ ਸਮੇਂ ਰਹੋ ਸਾਵਧਾਨ, ਇਸ ਤਰ੍ਹਾਂ ਠੱਗ ਸਕਦੇ ਹਨ ਬੀਮਾ ਏਜੰਟ

10/17/2019 2:17:36 PM

ਨਵੀਂ ਦਿੱਲੀ — ਭਾਰਤ ਵਿਚ ਲੱਖਾਂ ਏਜੰਟ ਜੀਵਨ ਬੀਮਾ ਵੇਚਣ ਦੇ ਕਾਰੋਬਾਰ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਇਹ ਸਾਰੇ ਏਜੰਟ ਗਾਹਕਾਂ ਨੂੰ ਪਾਲਿਸੀਆਂ ਦੀ ਚੋਣ ਕਰਨ 'ਚ ਮਦਦ ਕਰਦੇ ਹਨ ਜਿਹੜੀਆਂ ਕਿ ਗਾਹਕਾਂ ਦੀ ਜ਼ਿੰਦਗੀ ਅਤੇ ਜੀਵਨਸ਼ੈਲੀ ਲਈ ਢੁਕਵੀਂਆਂ ਹੋਣ ਅਤੇ ਉਨ੍ਹਾਂ ਦੇ ਬਚਟ ਅਨੁਸਾਰ ਹੋਣ। ਜਦੋਂਕਿ ਕੁਝ ਅਜਿਹੇ ਏਜੰਟ ਵੀ ਹੁੰਦੇ ਹਨ ਜਿਹੜੇ ਤੱਥਾਂ ਦੀ ਗਲਤ ਜਾਣਕਾਰੀ ਦੇ ਕੇ ਜ਼ਿਆਦਾ ਮੁਨਾਫਾ ਕਮਾਉਣ ਦੇ ਚੱਕਰ 'ਚ ਗਲਤ ਬੀਮਾ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਬੀਮਾ ਖਰੀਦਦਾਰਾਂ ਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਕਿਹੜਾ ਬੀਮਾ ਉਨ੍ਹਾਂ ਲਈ ਜ਼ਿਆਦਾ ਢੁਕਵਾਂ ਹੈ ਅਤੇ ਕਿਹੜਾ ਨਹੀਂ। ਇਸ ਖ਼ਬਰ ਜ਼ਰੀਏ ਅਸੀਂ ਬੀਮੇਕਾਰਾਂ ਨੂੰ ਕੁਝ ਮੁਢਲੀ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਉਹ ਧੋਖੇ ਦਾ ਸ਼ਿਕਾਰ ਨਾ ਹੋ ਸਕਣ।

ਬੀਮਾ ਪਾਲਸੀ FD ਤੋਂ ਬਿਹਤਰ ਰਿਟਰਨ ਦਿੰਦੀ ਹੈ

ਇਹ ਬੀਮਾ ਵੇਚਣ ਦਾ ਸਭ ਤੋਂ ਆਮ ਤਰੀਕਾ ਹੈ। ਏਜੰਟ ਗਾਹਕ ਨੂੰ ਦੱਸਦੇ ਹਨ ਕਿ ਬੀਮਾ ਪਾਲਿਸੀ ਜ਼ਿਆਦਾ ਸੁਰੱਖਿਅਤ ਹੈ ਅਤੇ ਐਫ.ਡੀ. ਨਾਲੋਂ ਵਧੀਆ ਰਿਟਰਨ ਦਿੰਦੀ ਹੈ। ਜਦੋਂਕਿ ਇਹ ਜਾਣਕਾਰੀ ਹਰ ਕੇਸ 'ਚ ਸਹੀ ਸਾਬਤ ਨਹੀਂ ਹੁੰਦੀ ਹੈ। ਜੀਵਨ ਬੀਮਾ ਪਾਲਸੀ ਦਾ ਸਭ ਤੋਂ ਪਹਿਲਾਂ ਲਾਭ ਇਹ ਹੁੰਦਾ ਹੈ ਕਿ ਇਹ ਬੀਮਾਧਾਰਕ ਦੀ ਅਚਨਚੇਤੀ ਮੌਤ ਹੋਣ ਦੇ ਬਾਅਦ ਉਸ ਦੇ ਪਰਿਵਾਰ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ ਤਾਂ ਜੋ ਪਰਿਵਾਰ ਦੇ ਬਚੇ ਹੋਏ ਪਰਿਵਾਰਕ ਮੈਂਬਰ ਬੀਮਾਕਰਤਾ ਦੇ ਬੀਮੇ ਦੀ ਰਕਮ ਪ੍ਰਾਪਤ ਕਰ ਸਕਣ। ਇਸਨੂੰ '000000' ਸੁਰੱਖਿਆ ਲਾਭ ਵਜੋਂ ਵੀ ਜਾਣਿਆ ਜਾਂਦਾ ਹੈ। ਬੀਮਾ ਕੰਪਨੀ ਇਸ ਲਾਭ ਨੂੰ ਦੇਣ ਲਈ ਗਾਹਕ ਤੋਂ ਪ੍ਰੀਮੀਅਮ ਇਕੱਠੀ ਕਰਦੀ ਹੈ।

ਸੁਰੱਖਿਆ ਲਾਭ ਤੋਂ ਇਲਾਵਾ ਜੀਵਨ ਬੀਮਾ ਉਤਪਾਦ ਦੇ ਹੋਰ ਵੀ ਕਈ ਲਾਭ ਵੀ ਹੋ ਸਕਦੇ ਹਨ ਜਿਵੇਂ ਕਿ ਇਹ ਫੰਡ ਕਿਸੇ ਵੀ ਵਿੱਤੀ ਮੁਸ਼ਕਲ ਵਾਲੀ ਸਥਿਤੀ ਵਿਚ ਬਚਤ ਦੀ ਤਰ੍ਹਾਂ ਇਸਤੇਮਾਲ ਕੀਤੇ ਜਾ ਸਕਦੇ ਹਨ। ਐਫ.ਡੀ. ਦਾ ਬੀਮਾ ਪਾਲਸੀ ਨਾਲ ਮੁਕਾਬਲਾ ਨਾ ਕਰੋ। ਇਹ ਹਰ ਕਿਸੇ ਦੀਆਂ ਜ਼ਰੂਰਤਾਂ 'ਤੇ ਨਿਰਭਰ ਕਰਦਾ ਹੈ। ਜੇਕਰ ਕਿਸੇ ਘਰ ਦੇ ਇਕੋ-ਇਕ ਕਮਾਉਣ ਵਾਲੇ ਦੀ ਨੌਕਰੀ ਜਾਂ ਕਾਰੋਬਾਰ ਜੋਖਮ ਭਰਿਆ ਹੈ ਤਾਂ ਉਸ ਲਈ ਜੀਵਨ ਬੀਮਾ ਯਕੀਨੀ ਤੌਰ 'ਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਹ ਵੀ ਗਣਨਾ ਕਰੋ ਕਿ ਅਸਲ 'ਚ ਐਫ.ਡੀ., ਜੀਵਨ ਬੀਮੇ ਨਾਲੋਂ ਵਧੇਰੇ ਬਚਤ ਲਾਭ ਪ੍ਰਦਾਨ ਕਰਦੀ ਹੈ ਜਾਂ ਨਹੀਂ। ਬਹੁਤ ਸਾਰੇ ਏਜੰਟ ਬੀਮਾ ਪਾਲਸੀ 'ਤੇ ਰਿਟਰਨ ਦੀਆਂ ਬਹੁਤ ਹੀ ਆਕਰਸ਼ਕ ਦਰਾਂ ਮਿਲਣ ਦੀ ਗੱਲ ਕਰਦੇ ਹਨ। ਤੁਹਾਨੂੰ ਇਸ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ, ਏਜੰਟ ਦੇ ਅਜਿਹੇ ਵਾਅਦਿਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

ਬੀਮਾ ਦਾਅਵਿਆਂ ਬਾਰੇ ਗਲਤ ਜਾਣਕਾਰੀ ਦੇਣਾ

ਇਹ ਸਿਹਤ ਅਤੇ ਦੁਰਘਟਨਾ ਬੀਮਾ ਪਾਲਸੀਆਂ ਨਾਲ ਸਬੰਧਿਤ ਮੁੱਦਾ ਹੈ। ਜੀਵਨ ਬੀਮਾ ਵੇਚਦੇ ਸਮੇਂ ਵੀ ਏਜੰਟ ਨੂੰ ਸਪੱਸ਼ਟ ਰੂਪ ਨਾਲ ਦੱਸਣਾ ਚਾਹੀਦਾ ਹੈ ਕਿ ਕਿਹੜੀਆਂ-ਕਿਹੜੀਆਂ ਸਥਿਤੀਆਂ 'ਚ ਦਾਅਵਾ ਨਹੀਂ ਮਿਲੇਗਾ ਕਿਉਂਕਿ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਹਨ ਜਿਨ੍ਹਾਂ 'ਤੇ ਬੀਮੇ ਦੀ ਰਕਮ ਨਹੀਂ ਮਿਲਦੀ। ਉਦਾਹਰਣ ਲਈ ਜੇਕਰ ਬੀਮਾਧਾਰਕ ਕਿਸੇ ਤਰ੍ਹਾਂ ਦੇ ਨਸ਼ੇ ਦਾ ਇਸਤੇਮਾਲ ਕਰਦਾ ਹੈ ਜਿਸ ਦੀ ਜਾਣਕਾਰੀ ਬੀਮਾ ਕੰਪਨੀ ਨੂੰ ਪਹਿਲਾਂ ਨਹੀਂ ਦਿੱਤੀ ਗਈ ਜਾਂ ਹੋਰ ਬਹੁਤ ਸਾਰੀਆਂ ਸਥਿਤੀਆਂ ਹਨ ਜਿਨ੍ਹਾਂ ਕਾਰਨ ਬੀਮਾਧਾਰਕ ਦਾ ਦਾਅਵਾ ਖਤਮ ਹੋ ਸਕਦਾ ਹੈ ਅਤੇ ਪਰਿਵਾਰ ਨੂੰ ਬੀਮੇ ਦੀ ਰਕਮ ਦੇਣ ਤੋਂ ਕੰਪਨੀ ਇਨਕਾਰ ਕਰ ਸਕਦੀ ਹੈ। ਇਸ ਲਈ ਇਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਲਓ।

ਪ੍ਰੀਮੀਅਮ ਬਾਰੇ ਗਲਤ ਜਾਣਕਾਰੀ

ਏਜੰਟ ਜ਼ਿਆਦਾ ਲਾਭ ਲੈਣ ਲਈ ਪਾਲਸੀਧਾਰਕ ਨਾਲ 'ਲਾਗਤ' ਅਤੇ 'ਜ਼ਿੰਮੇਵਾਰੀਆਂ' 'ਤੇ ਗੱਲਬਾਤ ਹੀ ਨਹੀਂ ਕਰਦੇ। ਬੀਮਾਕਰਤਾ ਉਤਪਾਦ ਵਿਚ ਕੀਤੇ ਵਾਅਦੇ ਦੇ ਆਪਣੇ ਪੱਖ ਦਾ ਸਨਮਾਨ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਸਮੇਂ ਗਾਹਕ ਨੂੰ ਉਸਦੇ  ਪ੍ਰੀਮੀਅਮ ਦਾ ਸਹੀ, ਸਮੇਂ 'ਤੇ ਅਤੇ ਪਾਲਿਸੀ ਦੀ ਪੂਰੀ ਮਿਆਦ ਲਈ ਭੁਗਤਾਨ ਕਰਨਾ ਹੈ। ਜੇਕਰ ਬੀਮਾ ਮਿਆਦ ਦਾ ਕਾਰਜਕਾਲ ਪੂਰਾ ਨਹੀਂ ਹੁੰਦਾ, ਤਾਂ ਅਜਿਹੇ ਖਰਚੇ ਜਾਂ ਕਟੌਤੀਆਂ ਸਾਹਮਣੇ ਆ ਸਕਦੀਆਂ ਹਨ ਜਿਹੜੀਆਂ ਕਿ ਬੀਮਾਕਰਤਾ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਇਸ ਲਈ ਗਾਹਕ ਨੂੰ ਸਿਰਫ ਉਸ ਪ੍ਰੀਮੀਅਮ ਦੀ ਰਕਮ ਲਈ ਤਿਆਰ ਹੋਣਾ ਚਾਹੀਦਾ ਹੈ ਜਿਹੜਾ ਪ੍ਰੀਮੀਅਮ ਉਹ ਅਸਾਨੀ ਨਾਲ ਭਰ ਸਕੇ।


Related News