ਦੁਖ਼ਦ ਖ਼ਬਰ : ਇਟਲੀ 'ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Tuesday, Jun 09, 2020 - 09:44 AM (IST)

ਦੁਖ਼ਦ ਖ਼ਬਰ : ਇਟਲੀ 'ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਰੋਮ/ਕੱਥੂਨੰਗਲ (ਕੈਂਥ) : ਇਟਲੀ ਦੇ ਜ਼ਿਲਾ ਪਿਚੈਸਾਂ ਦੇ ਸ਼ਹਿਰ ਕਸਤਲ ਸੰਨ ਜੋਵਾਨੀ ਵਿਖੇ ਇਕ ਪੰਜਾਬੀ ਦਾ ਬੇਦਰਦੀ ਨਾਲ ਚਾਕੂ ਨਾਲ ਬੁਰੀ ਤਰ੍ਹਾਂ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 38 ਸਾਲਾ ਭਾਰਤੀ ਸਿੰਘ ਅਰਵਿੰਦਰ ਨੂੰ ਐਮਾਜੋਨ ਦੇ ਗੁਦਾਮ ਦੇ ਪਿੱਛੇ ਕੋਲੰਬੋਰੋਨੇ ਵਾਲੀ ਗਲੀ ਦੇ ਬਾਹਰਵਾਰ ਸੜਕ ਦੇ ਕਿਨਾਰੇ ਕੁਝ ਰਾਹਗੀਰਾਂ ਨੇ ਤੜਫਦਾ ਹੋਇਆ ਦੇਖਿਆ। ਉਨ੍ਹਾਂ ਨੇ ਤਰੁੰਤ ਹੀ 118 ਨੰਬਰ 'ਤੇ ਐਬੂਲੈਂਸ ਨੂੰ ਫੋਨ ਕੀਤਾ, ਜਿਸ ਨੇ ਮੌਕੇ 'ਤੇ ਪਹੁੰਚਕੇ ਜ਼ਖਮੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋਂ : ਸਰਕਾਰੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਕੇ ਸ੍ਰੀ ਹਰਿਮੰਦਰ ਸਾਹਿਬ 'ਚ ਵਰਤਾਇਆ ਲੰਗਰ ਤੇ ਪ੍ਰਸ਼ਾਦ

ਪੁਲਸ ਕਾਰਵਾਈ ਕਰਦਿਆਂ ਇਸ ਕਤਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਵਲੋਂ ਕਤਲ ਪਰਿਵਾਰਕ ਝਗੜੇ ਵਜੋਂ ਵੀ ਦੇਖਿਆ ਜਾ ਰਿਹਾ। ਮ੍ਰਿਤਕ ਦੇ ਕੁਝ ਰਿਸ਼ਤੇਦਾਰਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਝਗੜਾ ਘਰ 'ਚ ਹੋਇਆ ਹੈ ਅਤੇ ਹਮਲੇ ਤੋਂ ਬਾਅਦ ਉਹ ਭੱਜ ਕੇ ਸੜਕ 'ਤੇ ਚਲਾ ਗਿਆ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਮ੍ਰਿਤਕ ਅਰਵਿੰਦਰ ਸਿੰਘ ਪੰਜਾਬ ਦੇ ਪਿੰਡ ਚਵੰਡਾ ਦੇਵੀ ਨੇੜੇ ਕੱਥੂਨੰਗਲ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋਂ : ਡਾ. ਓਬਰਾਏ ਸਦਕਾ ਮੌਤ ਦੇ ਮੂੰਹੋਂ ਨਿਕਲੇ 9 ਪੰਜਾਬੀ, ਦੱਸੀ ਹੱਡ-ਬੀਤੀ


author

Baljeet Kaur

Content Editor

Related News