ਡਾਇਮੰਡ ਕਲੱਬ ਬਰੇਸ਼ੀਆ ਨੇ 8ਵਾਂ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

Wednesday, Jul 26, 2023 - 04:53 AM (IST)

ਡਾਇਮੰਡ ਕਲੱਬ ਬਰੇਸ਼ੀਆ ਨੇ 8ਵਾਂ ਖੇਡ ਮੇਲਾ ਧੂਮਧਾਮ ਨਾਲ ਕਰਵਾਇਆ

ਰੋਮ (ਕੈਂਥ, ਟੇਕ ਚੰਦ) : ਇਟਲੀ ਦੀ ਡਾਇਮੰਡ ਸਪੋਰਟਸ ਕਲੱਬ ਬਰੇਸ਼ੀਆ ਵੱਲੋਂ ਸਾਲਾਨਾ 8ਵਾਂ 2 ਦਿਨਾ ਖੇਡ ਮੇਲਾ ਬੋਰਗੋਸਤੋਲੋ ਦੇ ਖੇਡ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ। ਇਸ ਖੇਡ ਮੇਲੇ ਦੌਰਾਨ ਜਿੱਥੇ ਇਟਲੀ ਦੀਆਂ ਫੁੱਟਬਾਲ ਕਲੱਬਾਂ ਵਿਚਾਲੇ ਦਰਸ਼ਕਾਂ ਨੂੰ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ, ਉਥੇ ਹੀ ਰੱਸਾਕਸ਼ੀ, ਬੱਚਿਆਂ ਦੀਆਂ ਦੌੜਾਂ ਅਤੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਨੂੰ ਪੇਸ਼ ਕਰਦਾ ਰੰਗਾਰੰਗ ਪ੍ਰੋਗਰਾਮ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਇਟਲੀ ਦੀਆਂ 14 ਫੁੱਟਬਾਲ ਟੀਮਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ, ਜਿਨ੍ਹਾਂ ਦੇ ਵੱਖ-ਵੱਖ ਗੇੜ ਦੇ ਮੁਕਾਬਲਿਆਂ ਉਪਰੰਤ ਐੱਫਸੀ ਆਜੋਲਾ ਅਤੇ ਰੀਅਲ ਵਿਚੈਂਸਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ, ਜਿਸ ਵਿੱਚ ਐੱਫਸੀ ਆਜੋਲਾ ਦੀ ਟੀਮ ਨੇ ਰੀਅਲ ਵਿਚੈਂਸਾ ਦੀ ਟੀਮ ਨੂੰ ਹਰਾ ਕੇ ਜੇਤੂ ਕੱਪ ਚੁੰਮਿਆ।

ਇਹ ਵੀ ਪੜ੍ਹੋ : ਕਾਲੇ ਮੂਲ ਦੀ ਸ਼ੁਵਾਂਜ਼ਾ ਗੌਫ ਵ੍ਹਾਈਟ ਹਾਊਸ ਦੇ ਵਿਧਾਨਿਕ ਮਾਮਲਿਆਂ ਦੀ ਬਣੀ ਡਾਇਰੈਕਟਰ

ਪਹਿਲੇ 3 ਸਥਾਨਾਂ 'ਤੇ ਰਹਿਣ ਵਾਲੀਆਂ ਐੱਫਸੀ ਆਜੋਲਾ, ਰੀਅਲ ਵਿਚੈਂਸਾ ਅਤੇ ਫਾਬਰੀਕੋ ਦੀਆਂ ਟੀਮਾਂ ਨੂੰ ਨਕਦ ਇਨਾਮ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਪਲੇਅਰ ਆਫ਼ ਦਿ ਟੂਰਨਾਮੈਂਟ ਅਤੇ ਬੈਸਟ ਸਕੋਰਰ ਸੋਨੂੰ ਐੱਫਸੀ ਆਜੋਲਾ, ਬੈਸਟ ਗੋਲਕੀਪਰ ਹੈਰੀ ਵਿਚੈਂਸਾ, ਬੈਸਟ ਗੋਲ ਲਵਪ੍ਰੀਤ ਡਾਇਮੰਡ ਕਲੱਬ ਬਰੇਸ਼ੀਆ, ਬੈਸਟ ਟੂਰਨਾਮੈਂਟ ਕੋਚ ਆਸੋਲਾ ਤੇ ਸੈਕਿੰਡ ਬੈਸਟ ਕੋਚ ਰੀਅਲ ਵਿਚੈਂਸਾ ਨੂੰ ਚੁਣਿਆ ਗਿਆ ਤੇ ਇਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਰੱਸਾਕੱਸ਼ੀ 'ਚ ਬੈਰਗਾਮੋ ਦੀ ਟੀਮ ਜੇਤੂ ਰਹੀ। ਪੰਜਾਬੀ ਗਾਇਕ ਰਾਵੀ ਚੀਮਾ ਨੇ ਢੋਲ ਦੇ ਡਗੇ 'ਤੇ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਮਨਿੰਦਰ ਸਿੰਘ, ਵਸੀਮ ਜਾਫਰ, ਕਿੰਦਾ ਗਿੱਲ, ਬੱਲੀ ਗਿੱਲ, ਬਲਜੀਤ ਮੱਲ, ਸੋਨੀ ਖੱਖ ਤੇ ਹੈਪੀ ਖੱਖ ਨੇ ਸਮੂਹ ਟੀਮਾਂ ਅਤੇ ਦਰਸ਼ਕਾਂ ਦਾ ਖੇਡ ਮੇਲੇ ਦੀ ਸਫਲਤਾ ਲਈ ਧੰਨਵਾਦ ਕੀਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News