ਜ਼ੁਕਰਬਰਗ ਨੇ 392 ਕਰੋੜ ਰੁਪਏ ''ਚ ਖਰੀਦੀ 600 ਏਕੜ ਜ਼ਮੀਨ, 15 ਲੱਖ ਲੋਕ ਕਰ ਰਹੇ ਵਿਰੋਧ

05/02/2021 11:21:01 PM

ਵਾਸ਼ਿੰਗਟਨ - ਦੁਨੀਆ ਦੇ 5ਵੇਂ ਸਭ ਤੋਂ ਅਮੀਰ ਸ਼ਖਸ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਲਈ ਇਕ ਜ਼ਮੀਨ ਦਾ ਸੌਦਾ ਕਰਨਾ ਭਾਰੂ ਪੈ ਗਿਆ। ਦਰਅਸਲ ਮਾਰਕ ਨੇ ਹਵਾਈ ਆਈਲੈਂਡ ਸਟੇਟ ਵਿਚ 600 ਏਕੜ ਜ਼ਮੀਨ ਖਰੀਦੀ ਹੈ। ਇਸ ਦੀ ਕੀਮਤ ਕਰੀਬ 392 ਕਰੋੜ ਰੁਪਏ ਹੈ। ਕੁਦਰਤੀ ਨਜ਼ਾਰਿਆਂ ਲਈ ਮਸ਼ਹੂਰ ਹਵਾਈ ਵਿਚ ਮਾਰਕ ਕੁਆਈ ਅਤੇ ਪਿਲਾ ਟਾਪੂ ਵਿਚ ਕਰੀਬ 2000 ਏਕੜ ਜ਼ਮੀਨ ਖਰੀਦ ਚੁੱਕੀ ਹੈ।

ਇਹ ਵੀ ਪੜ੍ਹੋ - Doraemon ਦੀ ਦੀਵਾਨੀ ਨੇ ਜਾਪਾਨੀ ਕਰੈਕਟਰ ਦੀ ਥੀਮ 'ਚ ਕਰਾਈ ਮੰਗਣੀ

ਇੰਨੇ ਵੱਡੇ ਪੈਮਾਨੇ 'ਤੇ ਜ਼ਮੀਨ ਖਰੀਦਣ ਤੋਂ ਬਾਅਦ 15 ਲੱਖ ਤੋਂ ਵਧ ਲੋਕ ਉਨਾਂ ਖਿਲਾਫ ਉਤਰ ਆਏ ਹਨ। ਜ਼ਮੀਨ ਖਰੀਦਣ ਦੇ ਵਿਰੋਧ ਵਿਚ ਆਨਲਾਈਨ ਪਟੀਸ਼ਨ ਵਿਚ ਹਸਤਾਖਰ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਜ਼ਮੀਨ ਦੇ ਵਧੇਰੇ ਹਿੱਸੇ 'ਤੇ ਜੇ ਕਿਸੇ ਬਾਹਰੀ ਦਾ ਕਬਜ਼ਾ ਹੋਵੇਗਾ ਤਾਂ ਰਾਜਸ਼ਾਹੀ ਫਿਰ ਪਰਤ ਸਕਦੀ ਹੈ। ਇਸ ਦਾ ਉਨ੍ਹਾਂ ਦੀ ਜ਼ਿੰਦਗੀ 'ਤੇ ਅਸਰ ਪਵੇਗਾ। ਹਵਾਈ ਵਿਚ ਸੰਨ 1895 ਤੱਕ ਰਾਜਸ਼ਾਹੀ ਸੀ, ਬਾਅਦ ਵਿਚ ਅਮਰੀਕਾ ਵਿਚ ਸ਼ਾਮਲ ਹੋ ਗਿਆ।

ਇਹ ਵੀ ਪੜ੍ਹੋ - ਇਸ ਮੁਲਕ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਕੀਤਾ ''ਕੁਆਰੰਟਾਈਨ'' ਪੀਰੀਅਡ

PunjabKesari

ਜ਼ੁਕਰਬਰਗ ਦੇ ਵਿਰੋਧ ਦਾ ਦੂਜਾ ਕਾਰਣ ਹੈ ਇਸ ਜ਼ਮੀਨ ਦੇ ਮਾਲਕ। ਜ਼ਮੀਨ ਦੇ ਪਹਿਲੇ ਮਾਲਕ ਮਿਸ਼ਨਰੀ ਕਪਲ ਅਬਨੇਰ ਅਤੇ ਲੂਸੀ ਵਿਲਕਾਲਸ 1837 ਵਿਚ ਹਵਾਈ ਆਏ ਸਨ। 1975 ਵਿਚ ਵਾਅਲੀ ਕਾਰਪੋਰੇਸ਼ਨ ਨੇ ਇਨ੍ਹਾਂ ਤੋਂ ਮਾਲਿਕਾਣਾ ਹੱਕ ਲੈ ਲਿਆ ਅਤੇ ਹੁਣ ਜ਼ੁਕਰਬਰਗ ਨੂੰ ਵੇਚ ਦਿੱਤਾ। ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਬਾਹਰੀ ਲੋਕ ਆ ਕੇ ਹਵਾਈ ਅਤੇ ਇਸ ਦੇ ਟਾਪੂਆਂ ਨੂੰ ਪਹਿਲਾਂ ਖਰੀਦਦੇ ਹਨ ਫਿਰ ਦੂਜੀ ਬਾਹਰੀ ਲੋਕਾਂ ਨੂੰ ਹੀ ਵੇਚਦੇ ਹਨ। ਇਸ ਨਾਲ ਬਾਹਰੀ ਲੋਕਾਂ ਦਾ ਭਾਈਚਾਰਾ ਤਿਆਰ ਹੁੰਦਾ ਹੈ ਜਿਹੜਾ ਕਿ ਹਵਾਈ ਦੀ ਸੰਸਕ੍ਰਿਤੀ ਲਈ ਖਤਰਾ ਹੈ।

ਇਹ ਵੀ ਪੜ੍ਹੋ - 'Disaster ਗਰਲ' ਨੇ 37 ਕਰੋੜ ਰੁਪਏ 'ਚ ਵੇਚੀ ਆਪਣੀ ਤਸਵੀਰ, ਹੁਣ ਪੈਸੇ ਕਰੇਗੀ ਦਾਨ

ਹਵਾਈ ਵਿਚ ਕੁੱਲ 8 ਆਈਲੈਂਡ, 3 ਦੇ ਮਾਲਕ ਜ਼ੁਕਰਬਰਗ
87 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਮਾਰਕ ਇਸ ਟਾਪੂ 'ਤੇ ਸਤੰਬਰ 2014 ਵਿਚ ਕਾਓਈ ਆਈਲੈਂਡ ਅਤੇ ਮਾਰਚ 2019 ਵਿਚ ਪਿਲਾ ਟਾਪੂ 'ਤੇ 1400 ਏਕੜ ਜ਼ਮੀਨ ਖਰੀਦ ਚੁੱਕੇ ਹਨ। ਹਵਾਈ ਵਿਚ 8 ਆਈਲੈਂਡ ਹਨ ਅਤੇ ਕਾਓਈ ਆਈਲੈਂਡ ਇਸ ਦਾ ਚੌਥਾ ਸਭ ਤੋਂ ਵੱਡਾ ਹਿੱਸਾ ਹੈ।

ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ


Khushdeep Jassi

Content Editor

Related News