ਵਿਗਿਆਨੀ ਵੀ ਹੈਰਾਨ, ਇਸ ਥਾਂ ''ਤੇ ਨਹੀਂ ਚੱਲਦੀ ਕੋਈ ਵੀ ਇਲੈਕਟ੍ਰੋਨਿਕ ਡਿਵਾਇਸ

Thursday, Nov 09, 2017 - 09:17 AM (IST)

ਵਿਗਿਆਨੀ ਵੀ ਹੈਰਾਨ, ਇਸ ਥਾਂ ''ਤੇ ਨਹੀਂ ਚੱਲਦੀ ਕੋਈ ਵੀ ਇਲੈਕਟ੍ਰੋਨਿਕ ਡਿਵਾਇਸ

ਮੈਕਸੀਕੋ,(ਬਿਊਰੋ)— ਮੈਕਸੀਕੋ 'ਚ ਇਕ ਅਜਿਹੀ ਥਾਂ ਹੈ, ਜਿੱਥੇ ਆ ਕੇ ਇਲੈਕਟ੍ਰੋਨਿਕ ਡਿਵਾਇਸਜ਼ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇੱਥੇ ਕੁੱਝ ਅਜਿਹਾ ਹੈ ਜਿਸ ਕਾਰਨ ਇੱਥੋਂ ਕਿਸੇ ਵੀ ਤਰ੍ਹਾਂ ਦੇ ਰੇਡੀਓ ਫਰੀਕੁਐਨਸੀ ਕੰਮ ਨਹੀਂ ਕਰਦੀ। ਇਸ ਥਾਂ ਦਾ ਨਾਂ ਹੈ 'ਜ਼ੋਨ ਆਫ ਸਾਇਲੈਂਸ'। ਅੱਜ ਵੀ ਇਹ ਥਾਂ ਵਿਗਿਆਨੀਆਂ ਲਈ ਇਕ ਬੁਝਾਰਤ ਹੀ ਬਣੀ ਹੋਈ ਹੈ।PunjabKesari
ਇਸ ਥਾਂ 'ਤੇ ਇਲੈਕਟ੍ਰੋਨਿਕਸ ਦੇ ਫੇਲ ਹੋਣ ਦੇ ਕਾਰਨਾਂ ਦੀ ਖੋਜ ਕੀਤੀ ਗਈ। ਇਸ ਬਾਰੇ ਪਤਾ ਤਦ ਲੱਗਾ ਜਦ ਇਕ ਅਮਰੀਕੀ ਰਾਕੇਟ ਟੈੱਸਟ ਦੌਰਾਨ ਬਰਬਾਦ ਹੋ ਗਿਆ। ਇੱਥੇ ਵਿਗਿਆਨੀਆਂ ਨੇ ਜਦ ਖੋਜ ਕਰਨੀ ਸ਼ੁਰੂ ਕੀਤੀ ਤਾਂ ਉਹ ਵੀ  ਹੈਰਾਨ ਹੋ ਗਏ। ਇੱਥੇ ਦਿਸ਼ਾ ਲਈ ਵਰਤੀ ਜਾਣ ਵਾਲੀ ਕੰਪਸ ਅਤੇ ਜੀ.ਪੀ.ਐੱਸ ਚੱਕਰੀ ਵਾਂਗ ਘੁੰਮਣ ਲੱਗ ਗਏ। ਇਸ ਤੋਂ ਪਹਿਲਾਂ ਇਸ ਥਾਂ 'ਤੇ ਦੋ ਵਾਰ ਉਲਕਾਪਿੰਡ ਵੀ ਡਿੱਗ ਚੁੱਕੇ ਹਨ। 1938 ਅਤੇ 1954 'ਚ ਅਜਿਹਾ ਦੋ ਵਾਰ ਦੇਖਣ ਨੂੰ ਮਿਲਿਆ ਸੀ।PunjabKesariਇਸ ਤੋਂ ਪਹਿਲਾਂ ਵੀ ਲੋਕ ਇੱਥੇ ਕੁੱਝ ਅਜੀਬ ਮਹਿਸੂਸ ਹੋਣ ਦੀਆਂ ਗੱਲਾਂ ਕਰਦੇ ਰਹੇ ਹਨ। ਇਸ ਦਾ ਨਾਂ 'ਜ਼ੋਨ ਆਫ ਸਾਇਲੈਂਸ' 1966 'ਚ ਉਸ ਸਮੇਂ ਰੱਖਿਆ ਗਿਆ ਜਦ ਇਕ ਆਇਲ ਕੰਪਨੀ ਇੱਥੇ ਤੇਲ ਦੀ ਖੋਜ 'ਚ ਆਈ ਸੀ। ਕੰਪਨੀ ਦੇ ਲੋਕਾਂ ਨੇ ਜਦ ਇਸ ਕਿਲੋਮੀਟਰ ਦੇ ਖੇਤਰ 'ਤੇ ਰਿਸਰਚ ਸ਼ੁਰੂ ਕੀਤੀ ਤਾਂ ਉਹ ਬਹੁਤ ਪਰੇਸ਼ਾਨ ਹੋ ਗਏ ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਡਿਵਾਇਸਜ਼ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਕ ਵੀ ਰੇਡੀਓ ਸਿਗਨਲ ਨਹੀਂ ਮਿਲ ਰਿਹਾ ਸੀ। ਅਜੇ ਵੀ ਇਸ ਬੁਝਾਰਤ ਨੂੰ ਸੁਲਝਾਉਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ।


Related News