ਕਲਾਨੌਰ ਦੇ ਕਿਰਨ ਨਾਲੇ ''ਚ ਡੁੱਬਿਆ ਨੌਜਵਾਨ! ਨਹੀਂ ਲੱਗ ਰਹੀ ਕੋਈ ਉੱਘ-ਸੁੱਘ

Wednesday, Sep 10, 2025 - 01:30 PM (IST)

ਕਲਾਨੌਰ ਦੇ ਕਿਰਨ ਨਾਲੇ ''ਚ ਡੁੱਬਿਆ ਨੌਜਵਾਨ! ਨਹੀਂ ਲੱਗ ਰਹੀ ਕੋਈ ਉੱਘ-ਸੁੱਘ

ਕਲਾਨੌਰ (ਹਰਜਿੰਦਰ ਗੋਰਾਇਆ/ ਮਨਮੋਹਨ)- ਕਲਾਨੌਰ ਵਿਚ ਕਿਰਨ ਨਾਲੇ ਦੇ ਕੰਢੇ ਪੈਰ ਤਿਲਕਣ ਕਾਰਨ ਇਕ ਨੌਜਵਾਨ ਦੇ ਪਾਣੀ ਵਿਚ ਡੁੱਬਣ ਦੀ ਖ਼ਬਰ ਮਿਲੀ ਹੈ। ਘਟਨਾ ਦਾ ਪਤਾ ਲੱਗਦੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਕਲਾਨੌਰ ਨੂੰ ਸੂਚਿਤ ਕੀਤਾ। ਪੁਲਸ ਕਰਮਚਾਰੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਬਿਨਾਂ ਕਿਸੇ ਦੇਰੀ ਦੇ ਪਾਣੀ ਵਿੱਚ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਨੌਜਵਾਨ ਡੁੱਬ ਚੁੱਕਾ ਸੀ। ਪੁਲਸ ਨੇ ਐੱਨ.ਡੀ.ਆਰ.ਐੱਫ. ਟੀਮ ਨੂੰ ਸੂਚਿਤ ਕੀਤਾ ਅਤੇ ਐੱਨ.ਡੀ.ਆਰ.ਐੱਫ. ਟੀਮ ਨੇ ਕਿਸ਼ਤੀਆਂ ਅਤੇ ਗੋਤਾਖੋਰਾਂ ਨਾਲ ਡੁੱਬੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਾਮ 7:00 ਵਜੇ ਤੱਕ ਡੁੱਬੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ। ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫ਼ਤਾਰ! ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਰਨ ਨਾਲੇ ਵਿੱਚ ਡੁੱਬਣ ਵਾਲੇ ਨੌਜਵਾਨ ਕਰਨ ਗਿੱਲ ਦੇ ਪਿਤਾ ਰਾਜੂ ਵਾਸੀ ਕਲਾਨੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅੱਜ ਕਿਰਨ ਨਾਲੇ ਦੇ ਕੰਢੇ ਆਇਆ ਸੀ ਅਤੇ ਅਚਾਨਕ ਉਹ ਨਾਲੇ ਵਿੱਚ ਡਿੱਗ ਗਿਆ। ਲਗਭਗ 4 ਘੰਟੇ ਬੀਤ ਗਏ ਹਨ ਅਤੇ ਹੁਣ ਤੱਕ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਕਾਰਨ ਸਾਡਾ ਪਰਿਵਾਰ ਚਿੰਤਤ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਕਰਨ ਦਾ ਵਿਆਹ 10-11 ਦਿਨ ਪਹਿਲਾਂ ਹੋਇਆ ਹੈ।

ਉੱਧਰ ਇਸ ਦੌਰਾਨ, ਪੁਲਸ ਅਧਿਕਾਰੀ ਚੰਚਲ ਸਿੰਘ ਨੇ ਕਿਹਾ ਕਿ ਐੱਨ.ਡੀ.ਆਰ.ਐੱਫ. ਟੀਮ ਡੁੱਬੇ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਜਲਦੀ ਹੀ ਲੱਭ ਲਏ ਜਾਣਗੇ। ਪੁਲਸ ਕਰਮਚਾਰੀ ਅਤੇ ਐੱਨ.ਡੀ.ਆਰ.ਐੱਫ. ਟੀਮ ਕਿਰਨ ਨਾਲੇ ਵਿਚ ਡੁੱਬੇ ਨੌਜਵਾਨ ਦੀ ਭਾਲ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News