ਵਿਦਿਆਰਥੀ ਨਹੀਂ ਦੇ ਸਕਣਗੇ Final ਪੇਪਰ! ਸਕੂਲਾਂ ਲਈ ਵੀ ਵੱਜੀ ਵੱਡੇ ਖ਼ਤਰੇ ਦੀ ਘੰਟੀ

Monday, Sep 15, 2025 - 12:50 PM (IST)

ਵਿਦਿਆਰਥੀ ਨਹੀਂ ਦੇ ਸਕਣਗੇ Final ਪੇਪਰ! ਸਕੂਲਾਂ ਲਈ ਵੀ ਵੱਜੀ ਵੱਡੇ ਖ਼ਤਰੇ ਦੀ ਘੰਟੀ

ਚੰਡੀਗੜ੍ਹ (ਅਸ਼ੀਸ਼) : ਸੀ. ਬੀ. ਐੱਸ. ਈ. ਨੇ ਇਕ ਵਾਰ ਫਿਰ ਡੰਮੀ ਦਾਖ਼ਲਿਆਂ ਨੂੰ ਲੈ ਕੇ ਸਖ਼ਤ ਰੁਖ ਅਖ਼ਤਿਆਰ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਦੇ ਉਲਟ ਡੰਮੀ ਦਾਖ਼ਲੇ ਮਿਲੇ ਤਾਂ ਸਕੂਲਾਂ ਦੀ ਮਾਨਤਾ ਰੱਦ ਹੋਵੇਗੀ। ਡੰਮੀ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਵਿਦਿਆਰਥੀਆਂ ਨੂੰ ਸਲਾਨਾ ਬੋਰਡ ਪ੍ਰੀਖਿਆ 'ਚ ਬੈਠਣ ਨਹੀਂ ਦਿੱਤਾ ਜਾਵੇਗਾ। ਬੋਰਡ ਨੇ ਸਕੂਲ 'ਚ ਹਾਜ਼ਰੀ ਨਾ ਹੋਣ ਲਈ ਕੁੱਝ ਵਿਸ਼ੇਸ਼ ਮੌਕਿਆਂ ਦਾ ਹੀ ਨਿਯਮ ਰੱਖਿਆ ਹੈ। ਬੋਰਡ ਨੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਲਈ ਅਪਾਰ ਆਈ. ਡੀ. ਨੂੰ ਵੀ ਜ਼ਰੂਰੀ ਕਰ ਦਿੱਤਾ ਹੈ। ਬਿਨਾਂ ਅਪਾਰ ਆਈ. ਡੀ. ਵਾਲੇ ਬੱਚਿਆਂ ਨੂੰ ਆਉਣ ਵਾਲੇ ਸੈਸ਼ਨ 'ਚ ਬੋਰਡ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਰਾਹਤ, ਬਦਲ ਗਏ RULE! ਚਲਾਨ ਕੱਟਣ ਨੂੰ ਲੈ ਕੇ ਹੁਣ...
ਇਨ੍ਹਾਂ ਕਾਰਨਾਂ ਨੂੰ ਹੀ ਮੰਨਿਆ ਜਾਵੇਗਾ ਗੈਰ-ਹਾਜ਼ਰੀ ਦੀ ਸਹੀ ਵਜ੍ਹਾ
ਡੰਮੀ ਦਾਖ਼ਲਿਆਂ ਤੋਂ ਬਾਅਦ ਵਿਦਿਆਰਥੀ ਕੋਚਿੰਗ ਲਈ ਚਲੇ ਜਾਂਦੇ ਹਨ। ਇਸ ਲਈ ਸਕੂਲ ਤੋਂ ਲੰਬੀ ਛੁੱਟੀ ਲਈ ਬੋਰਡ ਨੇ ਕੁੱਝ ਵਿਸ਼ੇਸ਼ ਕਾਰਨਾਂ ਨੂੰ ਹੀ ਸਹੀ ਵਜ੍ਹਾ ਮੰਨਿਆ ਹੈ। ਹੁਣ ਬੱਚਿਆਂ ਲਈ ਸਿਰਫ ਮੈਡੀਕਲ ਅਮਰਜੈਂਸੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ 'ਚ ਹਿੱਸੇਦਾਰੀ ਜਾਂ ਗੰਭੀਰ ਕਾਰਨਾਂ ਕਰਕੇ ਹੀ ਲੰਬੀ ਛੁੱਟੀ ਦਾ ਨਿਯਮ ਹੈ। ਆਮ ਕਾਰਨਾਂ 'ਚ ਬੱਚਿਆਂ ਜਾਂ ਮਾਪਿਆਂ ਵਲੋਂ ਸਕੂਲ ਨੂੰ ਪਹਿਲਾਂ ਹੀ ਲਿਖ਼ਤੀ ਜਾਣਕਾਰੀ ਦੇਣੀ ਜ਼ਰੂਰੀ ਹੈ। ਬੋਰਡ ਦੀ ਟੀਮ ਵਲੋਂ ਚੈਕਿੰਗ ਦੌਰਾਨ ਵਿਦਿਆਰਥੀ ਨੂੰ ਹਾਜ਼ਰ ਨਾ ਹੋਣਾ ਦਾ ਵੇਰਵਾ ਉੱਚਿਤ ਨਾ ਪਾਏ ਜਾਣ 'ਤੇ ਡੰਮੀ ਦਾਖ਼ਲਾ ਮੰਨ ਸਲਾਨਾ ਪ੍ਰੀਖਿਆ ਤੋਂ ਵਾਂਝਾ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਰਜਿਸਟਰੀ ਕਰਵਾਉਣ ਵਾਲੇ ਲੋਕਾਂ ਲਈ ਬੁਰੀ ਖ਼ਬਰ! ਤਹਿਸੀਲਾਂ 'ਚ ਸਾਰਾ ਦਿਨ ਹੁਣ...
ਆਈ. ਡੀ. ਅਤੇ 75 ਫ਼ੀਸਦੀ ਹਾਜ਼ਰੀ ਜ਼ਰੂਰੀ
ਬੋਰਡ ਨੇ ਨਿਰਦੇਸ਼ਾਂ 'ਚ ਕਿਹਾ ਹੈ ਕਿ ਬਿਨਾਂ ਅਪਾਰ ਆਈ. ਡੀ. ਦੇ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਨਹੀਂ ਦਿੱਤੀ ਜਾਵੇਗੀ। ਬੋਰਡ ਪ੍ਰੀਖਿਆ ਨੂੰ ਲੈ ਕੇ ਸਖ਼ਤੀ ਕਰਦੇ ਹੋਏ ਕਿਹਾ ਗਿਆ ਹੈ ਕਿ 75 ਫ਼ੀਸਦੀ ਤੋਂ ਘੱਟ ਹਾਜ਼ਰੀ ਵਾਲੇ ਵਿਦਿਆਰਥੀਆਂ ਨੂੰ ਵੀ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ 'ਚ ਨਹੀਂ ਬੈਠਣ ਦਿੱਤਾ ਜਾਵੇਗਾ। ਬੋਰਡ ਕੋ-ਆਰਡੀਨੇਟਰ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 75 ਫ਼ੀਸਦੀ ਹਾਜ਼ਰੀ ਜ਼ਰੂਰੀ ਕਰ ਦਿੱਤੀ ਗਈ ਹੈ। ਮਾਨਤਾ ਪ੍ਰਾਪਤ ਸਕੂਲ ਨਿਯਮ ਦਾ ਉਲੰਘਣ ਕਰਦਾ ਪਾਇਆ ਗਿਆ ਤਾਂ ਮਾਨਤਾ ਰੱਦ ਕੀਤੀ ਜਾਵੇਗੀ। ਵਿਸ਼ੇਸ਼ ਹਾਲਾਤ 'ਚ ਹੀ ਹਾਜ਼ਰੀ 'ਚ 25 ਫ਼ੀਸਦੀ ਤੱਕ ਦੀ ਛੋਟ ਦਾ ਨਿਯਮ ਹੈ ਪਰ ਬੱਚਿਆਂ ਨੂੰ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣਗੇ ਪੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 

 


author

Babita

Content Editor

Related News