ਜਿੰਬਾਬਵੇ: ਸੋਨੇ ਦੀ ਖਾਨ ''ਚ ਧਮਾਕਾ, ਸੱਤ ਲੋਕਾਂ ਦੀ ਮੌਤ

10/09/2021 1:50:40 AM

ਹਰਾਰੇ - ਪੂਰਬੀ ਉੱਤਰੀ ਜਿੰਬਾਬਵੇ ਵਿੱਚ ਇੱਕ ਸੋਨੇ ਦੀ ਖਾਨ ਵਿੱਚ ਗੈਸ ਟੈਂਕ ਫੱਟ ਜਾਣ ਕਾਰਨ ਛੇ ਵਿਦੇਸ਼ੀ ਨਾਗਰਿਕਾਂ ਸਮੇਕ ਸੱਤ ਮਾਈਨਰਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕਿਹਾ, ਜਿੰਬਾਬਵੇ ਪੁਲਸ ਉਨ੍ਹਾਂ ਹਾਲਾਤਾਂ ਦੀ ਜਾਂਚ ਕਰ ਰਹੀ ਹੈ, ਜਿਸ ਕਾਰਨ ਸੱਤ ਅਕਤੂਬਰ ਨੂੰ ਲੋਡੇਨ ਵਿੱਚ ਸਥਿਤ ਐੱਸ.ਏ.ਐੱਸ. ਖਾਨ ਕੁੱਝ ਗੈਸ ਸਿਲੰਡਰਾਂ ਦੇ ਫਟਣ ਕਾਰਨ ਛੇ ਵਿਦੇਸ਼ੀ ਨਾਗਰਿਕਾਂ ਸਮੇਤ ਸੱਤ ਮਾਈਨਰਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਇਸ ਘਟਨਾ ਵਿੱਚ ਇੱਕ ਮਾਈਨਰ ਗੰਭੀਰ ਰੂਪ ਨਾਲ ਜਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਨਿਊ ਜਿੰਬਾਬਵੇ ਅਖ਼ਬਾਰ ਨੇ ਸੰਸਦ ਮੈਂਬਰ ਫਾਰਚਿਊਨ ਚਾਸੀ ਦੇ ਹਵਾਲੇ ਤੋਂ ਆਪਣੀ ਰਿਪੋਟਰ ਵਿੱਚ ਦੱਸਿਆ ਕਿ ਇਸ ਘਟਨਾ 'ਚ ਚੀਨ ਦੇ ਪੰਜ ਨਾਗਰਿਕਾਂ ਅਤੇ ਦੋ ਜਿੰਬਾਬਵੇ ਦੇ ਨਾਗਰਿਕਾਂ ਦੀ ਮੌਤ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News