ਭੂਚਾਲ ਦੇ ਝਟਕਿਆਂ ਨਾਲ ਕੰਬਿਆ ਜ਼ਿੰਬਾਬਵੇ
Saturday, Dec 22, 2018 - 07:40 PM (IST)

ਮਾਪੁਟੋ— ਜ਼ਿੰਬਾਬਵੇ ਦੀ ਸਰਹੱਦ ਦੇ ਨੇੜੇ ਮੱਧ ਮੋਜ਼ਾਂਬਿਕ 'ਚ ਸ਼ਨੀਵਾਰ ਨੂੰ ਮੱਧਮ ਪੱਧਰ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਗਲੋਬਲ ਡਿਜ਼ਾਸਟਰ ਅਲਰਟ ਐਂਡ ਕੋਆਰਡੀਨੇਸ਼ਨ ਸਿਸਟਮ ਦੀ ਰਿਪੋਰਟ ਮੁਤਾਬਕ ਸਥਾਨਕ ਸਮੇਂ ਮੁਤਾਬਕ ਸ਼ਾਮੀਂ ਸਾਢੇ ਪੰਜ ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.5. ਮਾਪੀ ਗਈ।
ਭੂਚਾਲ ਦੇ ਝਟਕੇ ਜ਼ਿੰਬਾਬਵੇ ਦੇ ਮਾਨੀਕਾਲੈਂਡ ਤੇ ਮੋਜ਼ਾਂਬਿਕ ਦੇ ਮਨਿਕਾ 'ਚ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਗ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਤੋਂ 7.6 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਦੀ ਤਾਂ ਅਜੇ ਖਬਰ ਨਹੀਂ ਮਿਲੀ ਹੈ ਪਰ ਕੁਝ ਇਮਾਰਤਾਂ ਇਸ ਨਾਲ ਜ਼ਰੂਰ ਨੁਕਸਾਨੀਆਂ ਗਈਆਂ ਹਨ।