ਆਬੂ ਧਾਬੀ 'ਚ ਯੂਸੁਫਫਾਲੀ ਦੀ ਝੰਡੀ, ਕਾਰੋਬਾਰੀ ਬਾਡੀ ਦੇ ਉੱਪ-ਪ੍ਰਧਾਨ ਬਣਨ ਵਾਲੇ ਇਕਲੌਤੇ ਭਾਰਤੀ
Monday, Jul 26, 2021 - 12:46 PM (IST)
ਦੁਬਈ (ਭਾਸ਼ਾ) : ਆਬੂ ਧਾਬੀ ਦੇ ਵਲੀ ਅਹਿਦ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੇ ਇਕ ਪ੍ਰਮੁੱਖ ਭਾਰਤੀ ਕਾਰੋਬਾਰੀ ਯੂਸੁਫਫਾਲੀ ਐੱਮ. ਏ. ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਤੋਂ ਚਲਾਏ ਜਾਂਦੇ ਸਾਰੇ ਕਾਰੋਬਾਰਾਂ ਲਈ ਉੱਚ ਸਰਕਾਰੀ ਬਾਡੀਜ਼ ਦਾ ਉੱਪ-ਪ੍ਰਧਾਨ ਨਿਯੁਕਤ ਕੀਤਾ ਹੈ। ਇਸ 29 ਮੈਂਬਰੀ ਬੋਰਡ ਵਿਚ ਉਹ ਇਕੋ-ਇਕ ਭਾਰਤੀ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਧੀ ਇਟਲੀ 'ਚ ਬਣੀ ਪੁਲਸ ਅਫ਼ਸਰ
ਯੂਸੁਫਫਾਲੀ ਆਬੂ ਧਾਬੀ ’ਚ ਸਥਿਤ ਲੁਲੂ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨ। ਇਹ ਕੰਪਨੀ ਕਈ ਦੇਸ਼ਾਂ ਵਿਚ ਹਾਈਪਰਮਾਰਕੀਟ ਤੇ ਰਿਟੇਲ ਕੰਪਨੀਆਂ ਚਲਾਉਂਦੀ ਹੈ। ਸ਼ੇਖ ਮੁਹੰਮਦ ਨੇ ਆਬੂ ਧਾਬੀ ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀ (ਏ.ਡੀ.ਸੀ.ਸੀ.ਆਈ.) ਵਿਚ ਅਬਦੁੱਲਾ ਮੁਹੰਮਦ ਨੂੰ ਅਲ ਮਜਰੋਈ ਤੇ ਯੂਸੁਫਫਾਲੀ ਨੂੰ ਉਪ-ਪ੍ਰਧਾਨ ਬਣਾਉਂਦੇ ਹੋਏ ਇਕ ਨਵਾਂ ਡਾਇਰੈਕਟਰ ਮੰਡਲ ਬਣਾਉਣ ਦਾ ਪ੍ਰਸਤਾਵ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: ਕੋਰੋਨਾ ਉਤਪਤੀ : ਲੈਬ ਜਾਂਚ ਤੋਂ ਚੀਨ ਦੇ ਇਨਕਾਰ ਤੋਂ ਬਾਅਦ WHO ਨੇ ਮੰਗੀ ਦੁਨੀਆ ਤੋਂ ਮਦਦ
ਅਬੂ ਧਾਬੀ ਵਿਚ ਸਥਿਤ ਸਾਰੇ ਕਾਰੋਬਾਰਾਂ ਲਈ ਇਹ ਸਰਬੋਤਮ ਸਰਕਾਰੀ ਬਾਡੀਜ਼ ਹੈ। ਇਸ 29-ਮੈਂਬਰੀ ਬੋਰਡ ਵਿਚ ਯੂਸੁਫਫਾਲੀ ਇਕਲੌਤੇ ਭਾਰਤੀ ਹਨ। ਇਸ ਵਿਚ ਜ਼ਿਆਦਾਤਰ ਅਮੀਰਾਤੀ ਕਾਰੋਬਾਰ ਦੇ ਮਾਲਕ ਅਤੇ ਕਾਰਜਕਾਰੀ ਸ਼ਾਮਲ ਹਨ। ਯੂਸੁਫਫਾਲੀ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾਣ ਵਾਲਾ ਪਲ ਕਿਹਾ। ਹਾਲ ਹੀ ਵਿਚ ਸ਼ੇਖ ਮੁਹੰਮਦ ਨੇ ਉਨ੍ਹਾਂ ਨੂੰ ਆਰਥਿਕ ਵਿਕਾਸ ਅਤੇ ਪਰਉਪਕਾਰ ਦੇ ਖੇਤਰ ਵਿਚ ਪੰਜ ਦਹਾਕਿਆਂ ਦੇ ਯੋਗਦਾਨ ਲਈ 'ਅਬੂ ਧਾਬੀ ਐਵਾਰਡ 2021' ਵੀ ਪ੍ਰਦਾਨ ਕੀਤਾ ਸੀ, ਜੋ ਕਿ ਉਥੋਂ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।