ਯੂਟਿਊਬ ਵੀਡੀਓ ਦੇਖ ਲੜਕੀ ਬਣਾ ਰਹੀ ਸੀ ਪੌਪਕੌਨ, ਧਮਾਕੇ ਨਾਲ ਹੋਈ ਮੌਤ

Saturday, Sep 21, 2019 - 03:29 PM (IST)

ਯੂਟਿਊਬ ਵੀਡੀਓ ਦੇਖ ਲੜਕੀ ਬਣਾ ਰਹੀ ਸੀ ਪੌਪਕੌਨ, ਧਮਾਕੇ ਨਾਲ ਹੋਈ ਮੌਤ

ਬੀਜਿੰਗ (ਏਜੰਸੀ)- ਕੁਝ ਲੋਕ ਜਲਦੀ ਫੇਮਸ ਹੋਣ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀ ਇਹ ਫੇਮਸ ਹੋਣ ਦੀ ਚਾਹਤ ਕਈ ਲੋਕਾਂ ਨੂੰ ਖਤਰੇ ਵਿਚ ਪਾ ਦੇਵੇਗੀ। ਜਿਸ ਤਰ੍ਹਾਂ ਉਹ ਫੇਸਬੁੱਕ 'ਤੇ ਕਈ ਤਰ੍ਹਾਂ ਦੇ ਸਟੰਟ ਕਰਕੇ ਲੋਕਾਂ ਨੂੰ ਹੈਰਾਨ ਕਰਦੇ ਹਨ ਉਸੇ ਤਰ੍ਹਾਂ ਉਨ੍ਹਾਂ ਵੇਖ ਕੇ ਕੁਝ ਲੋਕ ਉਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ, ਜਿਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਉਹ ਵੱਡੇ ਹਾਦਸੇ ਦੇ ਸ਼ਿਕਾਰ ਵੀ ਹੋ ਜਾਂਦੇ ਹਨ।

ਇਸੇ ਤਰ੍ਹਾਂ ਹਾਦਸੇ ਦੀ ਸ਼ਿਕਾਰ ਹੋਈਆਂ ਦੋ ਕੁੜੀਆਂ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਚਾਈਨਾ ਦੀ ਯੂਟਿਊਬਰ ਝੋਊ ਜਿਓ ਹੁਈ ਮੁਆਵਜ਼ਾ ਦੇਣ ਲਈ ਤਿਆਰ ਹੋ ਗਈ ਹੈ। ਦਰਅਸਲ ਇਨ੍ਹਾਂ ਦੋ ਕੁੜੀਆਂ ਨੇ ਝੋਊ ਦੀ ਵਾਇਰਲ ਵੀਡੀਓ ਦੀ ਨਕਲ ਕੀਤੀ, ਜਿਸ ਦੇ ਚੱਲਦੇ ਦੋਹਾਂ ਵਿਚੋਂ ਇਕ ਦੀ ਮੌਤ ਹੋ ਗਈ। 25 ਸਾਲ ਦੀ ਝੋਊ ਜਿਓ ਹੁਈ ਨੂੰ ਯੇਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਯੂਟਿਊਬ 'ਤੇ ਉਸ ਦੇ 70 ਲੱਖ ਸਬਸਕ੍ਰਾਈਬਰ ਹਨ। ਯੂਟਿਊਬਰ ਨੂੰ ਅਨਕਨਵੈਂਸ਼ਨਲ ਆਫਿਸ ਕੁਕਿੰਗ ਵੀਡੀਓ ਬਣਾਉਣ ਲਈ ਜਾਣਿਆ ਜਾਂਦਾ ਹੈ।

ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਯੂਟਿਊਬਰ 'ਤੇ ਕਥਿਤ ਤੌਰ 'ਤੇ ਦੋਸ਼ ਹਨ ਕਿ 14 ਅਤੇ 12 ਸਾਲ ਦੀਆਂ ਕੁੜੀਆਂ ਦੇ ਉਸ ਦੀ ਵੀਡੀਓ ਨੂੰ ਕਾਪੀ ਕਰਦੇ ਹੋਏ ਟਿਨ ਦੇ ਕੈਨ 'ਤੇ ਪਾਪਕੋਰਨ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ 22 ਅਗਸਤ ਨੂੰ ਕੁੜੀਆਂ ਸੋਡਾ ਦੇ ਟਿਨ ਕੈਨ 'ਤੇ ਅਲਕੋਹਲ ਗਰਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਉਸੇ ਦੌਰਾਨ ਉਸ ਵਿਚ ਧਮਾਕਾ ਹੋ ਗਿਆ, ਜਿਸ ਦੇ ਚੱਲਦੇ 14 ਸਾਲਾ ਝੇਜੇ ਦੀ 5 ਸਤੰਬਰ ਨੂੰ ਮੌਤ ਹੋ ਗਈ। 12 ਸਾਲਾ ਲੜਕੀ ਜਿਆਉ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਨੂੰ ਕਾਸਮੈਟਿਕ ਸਰਜਰੀ ਦੀ ਲੋੜ ਹੈ। ਮੁਆਵਜ਼ਾ ਦੇਣ ਦੀ ਬਜਾਏ ਯੂਟਿਊਬਰ ਝੋਊ ਜਿਓ ਹੁਈ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਕੁੜੀਆਂ ਉਸ ਦੀ ਵੀਡੀਓ ਦੀ ਨਕਲ ਕਰ ਰਹੀਆਂ ਸਨ। ਉਸ ਨੇ ਕਿਹਾ ਕਿ ਲੜਕੀਆਂ ਨੇ ਵੀਡੀਓ ਵਿਚ ਦੱਸੇ ਗਏ ਤਰੀਕੇ ਦੀ ਬਜਾਏ ਇਸ ਨੂੰ ਗਲਤ ਤਰੀਕੇ ਨਾਲ ਕੀਤਾ।


author

Sunny Mehra

Content Editor

Related News